ਮੋਗਾ ਨਗਰ ਨਿਗਮ ਦੀ ਜਿਮਨੀ ਚੋਣ ਲੲੀ ਅਾਮ ਅਾਦਮੀ ਪਾਰਟੀ ਦੇ ੳੁਮੀਦਵਾਰ ਨੇ ਕੀਤੇ ਕਾਗਜ ਦਾਖਲ

ਮੋਗਾ,12 ਫਰਵਰੀ (ਜਸ਼ਨ) ਨਗਰ ਨਿਗਮ ਮੋਗਾ ਦੀ ੲਿੱਕ ਖਾਲੀ ਪੲੀ ਸੀਟ ਲੲੀ ਅੱਜ ਅਾਮ ਅਾਦਮੀ ਪਾਰਟੀ ਦੇ ੳੁਮੀਦਵਾਰ ਨੇ ਅਾਪਣੇ ਕਾਗਜ ਦਾਖਲ ਕੀਤੇ । ਯਾਦ ਰਹੇ ਕਿ ਕੋਸਲਰ ਗੁਰਦੇਵ ਕੋਰ ਦੀ ਮੋਤ ਤੋ ਬਾਅਦ ੲਿਹ ਸੀਟ ਖਾਲੀ ਹੋ ਗੲੀ ਸੀ! ਮੋਗਾ ਜਿਮਨੀ ਚੋਣ ਵਾਰਡ ਨੰ: 25 ਤੋਂ ੲਿਸ ਹੋ ਰਹੀ ਚੋਣ ਨੂੰ ਲੈ ਅੱਜ ਅਾਮ ਅਾਦਮੀ ਪਾਰਟੀ ਤੋ ਚੋਣ ਲੜ ਰਹੇ ਰਹੀ ਬੀਬੀ ਬੇਅੰਤ ਕੋਰ ਨੇ ਮੈਬਰ ਪਾਰਲੀਮੈਟ ਸਾਧੂ ਸਿੰਘ ,ਜਿਲਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ , ਨਵਦੀਪ ਸੰਘਾ , ਸਰਪੰਚ ਹਰਭਜਨ ਬੋਹਨਾ ,ਨਰੇਸ਼ ਚਾਵਲਾ , ਅਮਿਤ ਪੁਰੀ , ਐਡਵੋਕੇਟ ਗੁਰਪ੍ਰੀਤ ਕੰਬੋਜ ਦੀ ਹਾਜਰੀ ਵਿੱਚ ਪਹੁੰਚਕੇ ਅਾਪਣੇ ਨਮਾਜਦਗੀ ਪੇਪਰ ਦਾਖਲ ਕੀਤੇ! ੲਿਸ ਮੌਕੇ ਮੈਬਰ ਪਾਰਲੀਮੈਟ ਸਾਧੂ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਕਾਗਰਸ ਅਤੇ ਅਕਾਲੀ ਦਲ ਨੂੰ ਪਰਖ ਚੁੱਕੇ ਹਨ ਅਤੇ ੲਿਨਾ ਦੋਵਾ ਪਾਰਟੀਅਾ ਨੇ ਪੰਜਾਬ ਮੰਦਹਾਲੀ ਦੇ ਰਾਹ ਤੇ ਲਿਅਾ ਖੜਾ ਕੀਤਾ ਹੈ । ੳੁਨਾ ਕਿਹਾ ੲਿਨਾ ਚੋਣਾ ਵਿੱਚ ਅਾਮ ਅਾਦਮੀ ਪਾਰਟੀ ਨੂੰ ਲੋਕਾ ਵਲੋ ਪੂਰਾ ਸਮਰਥਨ ਮਿਲ ਰਿਹਾ ਹੈ ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


