ਫਿਰੋਜ਼ਪੁਰ ਸੈਂਟਰਲ ਜੇਲ ਵਿਖੇ ਇਕ ਹਵਾਲਾਤੀ ਦੀ ਹੋਈ ਮੌਤ, 10 ਗ੍ਰਾਮ ਸਮੈਕ ਦੇ ਦੋਸ਼ ਤਹਿਤ ਬੰਦ ਸੀ ਜੇਲ ‘ਚ

ਫਿਰੋਜ਼ਪੁਰ, 12 ਫਰਵਰੀ (ਪੰਕਜ ਕੁਮਾਰ)-ਫਿਰੋਜ਼ਪੁਰ ਕੇਂਦਰੀ ਜੇਲ ਵਿਚ ਬੰਦ ਇਕ ਹਵਾਲਾਤੀ ਦੀ ਮੌਤ ਹੋ ਜਾਣ ਤੋਂ ਬਾਅਦ ਫਿਰੋਜ਼ਪੁਰ ਦੀ ਕੇਂਦਰੀ ਜੇਲ ਇਕ ਵਾਰੀ ਫਿਰ ਤੋਂ ਆਪਣੀ ਢਿੱਲੀ ਕਾਰਗੁਜ਼ਾਰੀ ਦੇ ਚਲਦਿਆਂ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ । ਜੇਲ ਪ੍ਰਸ਼ਾਸ਼ਨ ਵਲੋਂ ਜੇਲ ਵਿਚ ਕੈਦੀਆਂ ਵਾਸਤੇ ਹਰ ਤਰਾਂ ਨਾਲ ਚੰਗੇ ਪ੍ਰਬੰਧਾਂ ਦੇ ਦਾਅਵੇ ਹਰ ਵਾਰ ਕੀਤੇ ਜਾਂਦੇ ਹਨ, ਪਰ ਜਦ ਕਿਸੇ ਕੈਦੀ ਜਾ ਕਿਸੇ ਹਵਾਲਾਤੀ ਦੀ ਮੌਤ ਹੁੰਦੀ ਹੈ ਤੇ ਜੇਲ ਪ੍ਰਬੰਧਾਂ ਨੂੰ ਲੈ ਕੇ ਜੇਲ ਪ੍ਰਸ਼ਾਸ਼ਨ ਦੀ ਪੋਲ ਖੁਲ ਹੀ ਜਾਂਦੀ ਹੈ ।  ਪਿਛਲੇ ਕੁਝ ਸਮੇਂ ਦੌਰਾਨ ਇਥੋਂ ਦੀ ਜੇਲ ਵਿਚ ਕਈ ਕੈਦੀਆਂ ਤੇ ਹਵਾਲਾਤੀਆਂ ਦੀ ਮੌਤ ਹੋ ਜਾਣ ਦੀਆਂ ਖ਼ਬਰਾਂ ਅਕਸਰ ਹੀ ਸੁਰਖੀਆਂ ਵਿਚ ਰਹੀਆਂ ਹਨ, ਜਿਸਦੇ ਚਲਦਿਆਂ ਇਕ ਵਾਰੀ ਫਿਰ ਤੋਂ ਫਿਰੋਜ਼ਪੁਰ ਦੀ ਸੈਂਟਰਲ ਜੇਲ ਵਿਖੇ ਇਕ ਹੋਰ ਹਵਾਲਾਤੀ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ । ਦਰਅਸਲ ਫਿਰੋਜ਼ਪੁਰ ਜਿਲੇ ਦੇ ਕਸਬਾ ਮੱਲਾਂਵਾਲਾ ਦੇ ਵਾਰਡ ਨੰਬਰ 5 ਦਾ ਰਹਿਣ ਵਾਲਾ ਪਿ੍ਰੰਸ ਨਾਅ ਦਾ ਇਕ ਮੁੰਡਾ ਜਿਸਦੀ ਉਮਰ ਤਕਰੀਬਨ 22 ਸਾਲ ਦੱਸੀ ਜਾ ਰਹੀ ਹੈ ਜੋ ਕਿ ਫਿਰੋਜ਼ਪੁਰ ਦੀ ਕੇਂਦਰੀ ਜੇਲ ਵਿਖੇ 10 ਗ੍ਰਾਮ ਸਮੈਕ ਦੇ ਕੇਸ ਵਿਚ ਹਵਾਲਾਤੀ ਦੇ ਤੌਰ ਤੇ ਪਿਛਲੇ 10 ਦਿਨ ਪਹਿਲਾ ਹੀ ਜੇਲ ਵਿਚ ਬੰਦ ਹੋਇਆ ਸੀ, ਜਿਸਦੇ ਅੱਜ ਤੜਕੇ 5 ਵਜੇ ਛਾਤੀ ਵਿਚ ਦਰਦ ਉਠਿਆ ਜਿਸ ਮਗਰੋਂ ਜੇਲ ਪ੍ਰਸ਼ਾਸ਼ਨ ਵਲੋਂ ਉਸਨੂੰ ਹਫੜਾ-ਦਫ਼ੜੀ ਵਿਚ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ ਜਿਥੇ ਉਸਦੀ ਮੌਤ ਹੋ ਗਈ । ਉਧਰ ਮਿ੍ਰਤਕ ਹਵਾਲਾਤੀ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਉਨਾਂ ਨੂੰ ਅੱਜ ਸਵੇਰੇ ਪੁਲਿਸ ਮੁਲਾਜ਼ਮਾ ਨੇ ਘਰ ਆ  ਕੇ ਦੱਸਿਆ ਕਿ ਉਨਾਂ ਦੇ ਮੁੰਡੇ ਪਿ੍ਰੰਸ ਦੀ ਮੌਤ ਹੋ ਗਈ ਹੈ । https://youtu.be/doiy9lqvCsIਮਿ੍ਰਤਕ ਦੇ ਵਾਰਿਸਾਂ ਨੇ ਪੁਲਿਸ ‘ਤੇ ਲਾਪਰਵਾਹੀ ਦੇ ਦੋਸ਼ ਲਾਉਂਦੀਆਂ ਉਨਾਂ ਦੇ ਮੁੰਡੇ ਦੀ ਜੇਲ ਵਿਚ ਅਚਾਨਕ ਹੋਈ ਮੌਤ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਬਹਿਰਹਾਲ ਪੁਲਸ ਵਲੋਂ ਹਵਾਲਾਤੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਜਿਸਦੀ ਲਾਸ਼ ਨੂੰ ਉਸਦੇ ਪਰਿਵਾਰਕ ਮੈਂਬਰਾਂ ਨੂੰ ਬਾਅਦ ਵਿਚ ਸੌਂਪ ਦਿੱਤੀ ਜਾਏਗੀ  । ਜਿਕਰਯੋਗ ਹੈ ਕਿ ਸੂਬੇ ਦੀਆ ਸਰਕਾਰਾਂ ਵਲੋਂ ਸੂਬੇ ਦੀਆ ਜੇਲਾਂ ਵਿਚ ਮੌਡਰਨ ਜੇਲਾਂ ਵਾਂਗੂ ਸਹੂਲਤਾਂ ਹੋਣ ਦੀਆਂ ਵੱਡੀਆਂ-ਵੱਡੀਆਂ ਗੱਲਾਂ ਤਾਂ ਕੀਤੀਆਂ ਜਾਂਦੀਆਂ ਨੇ ਪਰ ਜੇਲਾਂ ਵਿਚ ਕੈਦੀਆਂ ਅਤੇ ਹਵਾਲਾਤੀਆਂ ਨੂੰ ਸਮੇਂ ਸਿਰ ਸਿਹਤ ਸਹੂਲਤਾਂ ਨਾ ਮਿਲਣਾ ਅਤੇ ਚੰਗੇ ਡਾਕਟਰ ਦੀ ਅਣਹੋਂਦ ਕਾਰਨ ਕਿਸੇ ਕੈਦੀ ਜਾਂ ਹਵਾਲਾਤੀ ਦੀ ਮੌਤ ਹੋ ਜਾਣ ਨਾਲ ਸਰਕਾਰ ਵੱਲੋਂ ਕੀਤੇ ਜਾਂਦੇ ਦਾਅਵਿਆਂ ਦੀ ਪੋਲ ਜ਼ਰੂਰ ਖੁਲਦੀ ਹੈ।