ਸ.ਹ.ਸ ਲੌਹਾਰਾ ਵਿਖੇ ਪੜੋ ਪੰਜਾਬ, ਪੜਾਓ ਪੰਜਾਬ ਅਧੀਨ ਅੰਗਰੇਜ਼ੀ ਵਿਸ਼ੇ ਦੀ ਬਲਾਕ ਪੱਧਰੀ ਪ੍ਰਤੀਯੋਗਤਾ ਨਿਰਵਿਘਨ ਹੋਈ ਪੂਰੀ-: ਪਿ੍ਰੰਸੀਪਲ ਡਾਇਟ ਮੋਗਾ

ਮੋਗਾ, 12 ਫਰਵਰੀ(ਜਸ਼ਨ)-ਪੜੋ ਪੰਜਾਬ ,ਪੜਾਓ ਪੰਜਾਬ ਅਧੀਨ ਅੰਗਰੇਜ਼ੀ ਵਿਸ਼ੇ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਗਤੀਵਿਧੀਆ ਚੱਲ ਰਹੀਆਂ ਹਨ ਉਸੇ ਤਹਿਤ ਮਾਣਯੋਗ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਗੁਰਦਰਸ਼ਨ ਸਿੰਘ ਬਰਾੜ ਜ਼ਿਲਾ ਸਿੱਖਿਆ ਅਫਸਰ(ਸੈ,ਸਿੱ), ਜਸਪਾਲ ਸਿੰਘ ਔਲਖ ਜ਼ਿਲਾ ਸਿੱਖਿਆ ਅਫਸਰ(ਐ.ਸਿੱ) ਮੋਗਾ,ਸੁਖਚੈਨ ਸਿੰਘ ਹੀਰਾ ਡਾਈਟ ਪਿੰ੍ਰਸੀਪਲ,ਡੀ ਐਮ(ਅੰਗਰੇਜ਼ੀ) ਸੁਖਜ਼ਿੰਦਰ ਸਿੰਘ ਦੀ ਰਹਿਨੁਮਾਈ ਹੇਠ ਸ.ਹ.ਸ ਲੁਹਾਰਾ ਵਿਖੇ 1000 ਹਾਈ ਫਰੀਕਿਉਐਨਸੀ ਵਰਡ ਦਾ ਬਲਾਕ ਪੱਧਰੀ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਬਲਾਕ ਦੇ ਸਮੂਹ ਸਕੁਲਾਂ ਦੇ 6 ਵੀਂ,7ਵੀਂ ਅਤੇ ਅੱਠਵੀ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਲਈ ਵਿਦਿਆਰਥੀਆਂ ਨੂੰ ਡਿਕਟੇਸ਼ਨ ਸ਼ਬਦ ਬੋਲ ਕੇ 15 ਟੀਮਾਂ ਦੀ ਚੋਣ ਕੀਤੀ ਗਈ ਜਿਨਾਂ ਨੇ ਅੱਗੇ ਵੱਖ-ਵੱਖ ਐਕਟੀਵਿਟੀਜ਼ ਵਿੱਚ ਭਾਗ ਲਿਆ। ਜੱਜਮੈਂਟ ਦੀ ਡਿਊਟੀ ਨਿਰਮਲ ਸਿੰਘ, ਗੋਰੀ ਸ਼ੰਕਰ ਅਤੇ ਬਲਮੀਤ ਸਿੰਘ ਜ਼ੀ ਨੇ ਬਾਖੂਬੀ ਨਿਭਾਈ। ਮੁਕਾਬਲੇ ਵਿੱਚੋ ਸ.ਸ.ਸ.ਸ ਘਲੋਟੀ ਸਕੂਲ ਦੀ ਜੇਤੂ ਟੀਮ ਵਿੱਚ ਰਾਜਿੰਦਰ ਕੌਰ,ਸੋਨਾਲੀ ਅਤੇ ਹਰਸਿਮਰਨ ਸਿੰਘ ਨੇ ਜੇਤੂ ਧਾਂਕ ਜਮਾਉਂਦੇ ਹੋਏ ਜ਼ਿਲੇ ਵਿੱਚ ਪ੍ਰਵੇਸ਼ ਕੀਤਾ। 1000 ਸ਼ਬਦ ਬਿਨਾਂ ਰੁਕੇ ਸੱਭ ਤੋ ਵੱਧ ਸੁਣਾਉਣ ਮੁਕਾਬਲੇ ਵਿੱਚ ਸ.ਮਿ.ਸ. ਭਾਗਪੁਰ ਗਗੜਾ ਦਾ ਵਿਦਿਆਰਥੀ ਜਗਵਿੰਦਰ ਸਿੰਘ ਜੇਤੂ ਰਿਹਾ। ਜੇਤੂ ਵਿਦਿਆਰਥੀਆਂ ਨੂੰ ਸਕੂਲ ਇੰਚਾਰਜ ਰਣਜੀਤ ਸਿੰਘ,ਜੱਜ ਸਹਿਬਾਨ ਅਤੇ ਸਮੁੱਚੀ ਟੀਮ ਪੜੋ ਪੰਜਾਬ ਪੜਾਓ ਪੰਜਾਬ ਵੱਲੋ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆ ਬਲਾਕ ਮੈਂਟਰ ਨਵਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਇਹੋ ਜਿਹੇ ਮੁਕਾਬਲੇ ਬੱਚਿਆ ਵਿੱਚ ਹੋਸਲਾ ਅਫਜ਼ਾਈ ਪੈਦਾ ਕਰਦੇ ਹਨ ਅਤੇ ਇਹਨਾਂ ਰਾਹੀਂ ਵਿਭਾਗ ਦਾ ਅੰਗਰੇਜ਼ੀ ਵਿਸ਼ੇ ਦਾ ਗੁਣਾਤਮਿਕ ਉੱਚਾ ਚੁੱਕਣ ਦਾ ਟੀਚਾ ਪ੍ਰਾਪਤ ਹੋਇਆ ਹੈ। ਸਮੁੱਚੇ ਹਾਜ਼ਰ ਅਧਿਆਪਕ ਵਰਗ ਅਤੇ ਮਾਪਿਆਂ ਵੱਲੋਂ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕਿ੍ਰਸ਼ਨ ਕੁਮਾਰ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਦੀ ਬਹੁਤ ਹੀ ਸ਼ਲਾਘਾ ਕੀਤੀ ਅਤੇ ਮੰਗ ਕੀਤੀ ਕਿ ਭਵਿੱਖ ਵਿੱਚ ਵੀ ਇਹੋ ਜਿਹੇ ਮੁਕਾਬਲੇ ਉਲੀਕੇ ਜਾਣੇ ਚਾਹੀਦੇ ਹਨ ਤਾਂ ਜੋ ਬੱਚੇ ਆਪਣੇ ਗੁਣਾਤਮਿਕ ਹੁਨਰ ਨੂੰ ਨਿਖਾਰ ਸਕਣ। ਇਸ ਮੌਕੇ ਮੈਡਮ ਪੂਨਮ,ਗੁਰਜੰਟ ਸਿੰਘ,ਸਵਰਨ ਦਾਸ, ਬਲਵਿੰਦਰ ਸਿੰਘ ਸੁਖਮੰਦਰ ਸਿੰਘ,ਇਸ਼ੂ ਢੀਂਗਰਾ,ਗੁਰਸੇਵਕ ਸਿੰਘ ਆਦਿ ਵੱਖ-ਵੱਖ ਸਕੁਲਾਂ ਤੋ ਹਾਜ਼ਰ ਹੋਏ।


