ਅਕਾਲੀ ਦਲ ਦੀ ‘ਪੋਲ ਖੋਲ੍ਹ’ ਰੈਲੀ ਨੂੰ ਲੈ ਕੇ ਆਗੂਆਂ ਅਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ-ਤੀਰਥ ਸਿੰਘ ਮਾਹਲਾ

ਬਾਘਾਪੁਰਾਣਾ,12 ਫਰਵਰੀ (ਜਸਵੰਤ ਗਿੱਲ)ਬਾਘਾਪੁਰਾਣਾ ਵਿਖੇ ਅੱਜ ਹੋ ਰਹੀ ਅਕਾਲੀ ਦਲ ਦੀ ਪੋਲ ਖੋਲ੍ਹ ਰੈਲੀ ਨੂੰ ਲੈ ਕੇ ਜਿੱਥੇ ਪਾਰਟੀ ਆਗੂਆਂ ਅਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੇ ਹੀ ਆਮ ਲੋਕਾਂ ਵਿੱਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਤੀਰਥ ਸਿੰਘ ਮਾਹਲਾ,ਬਾਲ ਕ੍ਰਿਸ਼ਾਨ ਬਾਲੀ,ਬਲਤੇਜ ਲੰਗੇਆਣਾ,ਅਮਰਜੀਤ ਚੈਅਰਮੈਨ,ਸੰਜੀਵ ਬਿੱਟੂ, ਜਸਪ੍ਰੀਤ ਮਾਹਲਾ ਅਤੇ ਸੀਨੀਅਰ ਆਗੂ ਰਾਜਵੰਤ ਸਿੰਘ ਮਾਹਲਾ ਨੇ ਦੱਸਿਆਂ ਕਿ ਪਾਰਟੀ ਦੇ ਸਮੂਹ ਆਗੂ ਅਤੇ ਵਰਕਰ ਇਸ ਰੈਲੀ ਨੂੰ ਲੈ ਕੇ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਂਗਰਸ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਨੂੰ ਲੋਕਾਂ ਸਾਹਮਣੇ ਰੱਖਣਗੇ ਅਤੇ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਪੋਲ ਖੋਲ੍ਹਣਗੇ।ਪ੍ਰਧਾਨ ਤੀਰਥ ਸਿੰਘ ਮਾਹਲਾ ਨੇ ਹਲਕੇ ਦੇ ਸਮੂਹ ਲੋਕਾਂ ਨੂੰ ਇਸ ਰੈਲੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਠੀਕ 1:30 ਵਜੇ ਸ਼ਹਿਰ ਦੀ ਅਨਾਜ ਮੰਡੀ ਵਿੱਚ ਪਹੁੰਚ ਜਾਣਗੇ।ਇਸ ਮੌਕੇ ਪ੍ਰਧਾਨ ਪਵਨ ਗੋਇਲ,ਪ੍ਰਧਾਨ ਵੀਰਪਾਲ ਸਮਾਲਸਰ,ਪ੍ਰਧਾਨ ਗੁਰਦਿੱਤ ਢਿੱਲੋਂ,ਨਵਜੋਤ ਮਾਹਲਾ,ਰਣਜੀਤ ਲੀਤੇ,ਨੰਦ ਸਿੰਘ ਬਰਾੜ,,ਕਰਮ ਮਾਹਲਾ, ਗੁਰਪ੍ਰੀਤ ਸਿੰਘ,ਰਾਕੇਸ਼ ਤੋਤਾ,ਰਾਜ ਕੁਮਾਰ ਰਾਜੂ,ਦਵਿੰਦਰ ਚੀਕਾ,ਭਾਰਤ ਭੂਸ਼ਨ,ਰਾਕੇਸ਼ ਕੁਮਾਰ ਬਿੱਟੂ,ਰੋਸ਼ਨ ਲਾਲ ਆਦਿ ਹਾਜ਼ਰ ਸਨ।


