ਚੌਕੀਦਾਰਾਂ ਨੂੰ ਬੰਨ ਕੇ ਵੇਅਰਹਾਊਸ ਦੇ ਗੋਦਾਮਾਂ ’ਚੋਂ 1600 ਗੱਟਾ ਝੋਨਾ ਚੋਰੀ

 ਬਾਘਾਪੁਰਾਣਾ,23 ਫਰਵਰੀ (ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ):ਸਥਾਨਕ ਸ਼ਹਿਰ ਦੇ ਜੈਸਿੰਘਵਾਲਾ ਰੋਡ ’ਤੇ ਸਥਿਤ ਵੇਅਰਹਾਊਸ ਦੇ ਗੋਦਾਮਾਂ ਚੋਂ 22-23 ਫਰਵਰੀ ਦੀ ਦਰਮਿਆਨੀ ਰਾਤ ਲਗਭਗ 1600 ਝੋਨੇ ਦਾ ਗੱਟਾ(80000 ਹਜਾਰ ਕਿਲੋ ) ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੰਗਾ ਰਾਈਸ,ਹਿੰਦ ਰਾਈਸ ਮਿੱਲ,ਹੇਮਕੁੰਟ ਰਾਈਸ ਮਿੱਲ ਤਿੰਨਾਂ ਮਿੱਲਾ ਦਾ ਝੋਨਾ ਜੈ ਸਿੰਘ ਵਾਲਾ ਵੇਅਰਹਾਊਸ ਗੋਦਾਮਾਂ ਵਿੱਚ ਲਗਾਇਆ ਹੋਇਆ ਸੀ ਜਿਸ ਵਿੱਚੋਂ 1600 ਝੋਨੇ ਦਾ ਗੱਟਾ ਅਣਪਛਾਤੇ ਚੋਰਾਂ ਨੇ ਚੌਕੀਦਾਰਾਂ ਨੂੰ ਬੰਨ ਕੇ ਚੋਰੀ ਕਰ ਲਿਆ। ਡੀਐਸਪੀ ਸੁਖਦੀਪ ਸਿੰਘ ਨੇ ਆਪਣੀ ਪੁਲਿਸ ਪਾਰਟੀ ਨਾਲ ਚੋਰੀ ਹੋਣ ਵਾਲੇ ਸਥਾਨ ਦਾ ਜਾਇਜਾ ਲਿਆ। ਪੁਲਿਸ ਨੇ ਮਿੱਲਾਂ ਦੇ ਮਾਲਕਾਂ ਦੇ ਬਿਆਨਾਂ ’ਤੇ 32 ਨੰਬਰ ਮੁਕੱਦਮਾ ਅਣਪਛਾਤੇ ਚੋਰਾਂ ’ਤੇ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ