ਬਰਾੜ ਭਰਾਵਾਂ ਵੱਲੋਂ ਖੇਡ ਮੈਦਾਨ ਲਈ ਇੱਕ ਲੱਖ ਰੁਪੈ ਦੀ ਸਹਾਇਤਾ

ਬਾਘਾਪੁਰਾਣਾ,23 ਫਰਵਰੀ (ਜਸਵੰਤ ਗਿੱਲ)-ਗ੍ਰਾਮ ਪੰਚਾਇਤ ਵੱਲੋਂ ਕਸਬੇ ਅੰਦਰ ਬਣਾਏ ਜਾ ਰਹੇ ਖੇਡ ਮੈਦਾਨ ਨੂੰ ਲੈ ਕੇ ਜਿੱਥੇ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉੱਥੇ ਹੀ ਖੇਡ ਮੈਦਾਨ ਨੂੰ ਤਿਆਰ ਕਰਵਾਉਣ ਲਈ ਦਾਨੀ ਸੱਜਣ ਵੀ ਵੱਧ ਚੜ੍ਹ ਕੇ ਹਿੱਸਾ ਪਾ ਰਹੇ ਹਨ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਰਪੰਚ ਅਮਰਜੀਤ ਕੌਰ ਸਮਾਲਸਰ ਨੇ ਦੱਸਿਆਂ ਕਿ ਪਿੰਡ ਵਾਸੀਆਂ ਅਤੇ ਪਿੰਡ ਦੇ ਵਿਦੇਸ਼ਾਂ ਵਿੱਚ ਵੱਸਦੇ ਪਰਿਵਾਰਾਂ ਦੇ ਸਹਿਯੋਗ ਨਾਲ ਖਿਡਾਰੀਆਂ ਲਈ ਸਟੇਡੀਅਮ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜਿਸ ਲਈ ਪਿੰਡ ਦੇ ਦਾਨੀ ਲੋਕਾਂ ਨੇ ਮਦਦ ਕੀਤੀ ਅਤੇ ਲੱਖਾਂ ਰੂਪੈ ਨਾਲ ਤਿਆਰ ਹੋਣ ਵਾਲੇ ਸਟੇਡੀਅਮ ਨੂੰ ਬਣਨ ਵਿੱਚ ਬਹੁਤ ਘੱਟ ਸਮਾਂ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਸਟੇਡੀਅਮ ਦਾ ਕੰਮ ਚਾਲੂ ਰੱਖਣ ਲਈ ਅੱਜ ਵੀ ਦਾਨੀ ਵੀਰ ਸਹਿਯੋਗ ਕਰ ਰਹੇ ਹਨ ਤਾਂ ਜੋ ਕੰਮ ਜਲਦੀ ਖਤਮ ਕੀਤਾ ਜਾ ਸਕੇ। ਹੁਣ ਵੀ ਸਟੇਡੀਅਮ ਲਈ ਪ੍ਰਧਾਨ ਫੂਲਾ ਸਿੰਘ ਦੇ ਭਤੀਜੇ ਰਜਿੰਦਰ ਸਿੰਘ ਯੂਐੱਸਏ,ਗੁਰਵਿੰਦਰ ਸਿੰਘ ਯੂਐੱਸਏ ਅਤੇ ਦਵਿੰਦਰ ਸਿੰਘ ਰਾਜੀ ਪੁੱਤਰ ਸਵ: ਦਲ ਸਿੰਘ ਬਰਾੜ ਵੱਲੋਂ ਸਾਂਝੇ ਤੌਰ ਤੇ ਇੱਕ ਲੱਖ ਰੁਪੈ ਦਾ ਚੈੱਕ ਸਟੇਡੀਅਮ ਕਮੇਟੀ ਦੇ ਪ੍ਰਧਾਨ ਨੂੰ ਦਿੱਤਾ ਗਿਆ ਹੈ। ਸਰਪੰਚ ਅਮਰਜੀਤ ਕੌਰ ਨੇ ਇਸ ਆਰਥਿਕ ਸਹਾਇਤਾ ਲਈ ਬਰਾੜ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।ਪ੍ਰਧਾਨ ਫੂਲਾ ਸਿੰਘ ਅਤੇ ਪ੍ਰਧਾਨ ਗੁਰਦੀਪ ਸਿੰਘ ਦੀਪਾ ਨੇ ਦੱਸਿਆ ਕਿ ਕਸਬਾ ਸਮਾਲਸਰ ਦੀ ਗ੍ਰਾਮ ਪੰਚਾਇਤ ਵੱਲੋਂ ਖਿਡਾਰੀਆਂ ਦੀ ਸਹੂਲਤ ਅਤੇ ਖੇਡ ਮੈਦਾਨ ਦੀ ਲੋੜ ਨੂੰ ਮੁੱਖ ਰੱਖਦਿਆ ਮੈਦਾਨ ਬਣਾਉਣ ਦਾ ਕੰਮ ਪਿਛਲੇ ਕਈ ਮਹੀਨਿਆ ਤੋਂ ਚੱਲ ਰਿਹਾ ਹੈ,ਜੋ ਬਹੁਤ ਹੀ ਜਲਦ ਤਿਆਰ ਕਰਕੇ ਖਿਡਾਰੀਆਂ ਦੀ ਝੋਲੀ ਪਾ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸਟੇਡੀਅਮ ਬਣ ਨਾਲ ਖਿਡਾਰੀਆਂ ਦੇ ਹੌਸਲੇ ਹੋਰ ਵੀ ਬੁਲੰਦ ਹੋ ਗਏ ਹਨ ।ਇਸ ਮੌਕੇ ਕਾਕਾ ਸਿੰਘ ਬਰਾੜ,ਪੰਚ ਸੋਮਾ ਸਿੰਘ ਗਿੱਲ,ਪੰਚ ਦਰਸ਼ਨ ਸਿੰਘ ,ਮਿਸਤਰੀ ਜਗਤਾਰ ਸਿੰਘ,ਨਛੱਤਰ ਸਿੰਘ ਪ੍ਰਧਾਨ,ਦਲੀਪ ਸਿੰਘ ਤੋਂ ਇਲਾਵਾ ਖਿਡਾਰੀ ਪਲਵਿੰਦਰ ਸਿੰਘ ਪਿੰਦਾ,ਯਾਦੂ,ਬੱਬੀ,ਗਿੰਨੀ,ਰੇਸ਼ਮ ਦੀਪੂ ਅਤੇ ਹਰਜੀਤ ਸਿੰਘ ਵੀ ਹਾਜ਼ਰ ਸਨ।*
**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


