ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਗਵਾਲ ਮੰਡੀ ਫ਼ਿਰੋਜ਼ਪੁਰ ਛਾਉਣੀ ਵਿਖੇ ਬਣੇ ਆਧੁਨਿਕ ਪਸ਼ੂ ਹਸਪਤਾਲ ਦਾ ਉਦਘਾਟਨ

ਫ਼ਿਰੋਜ਼ਪੁਰ,24 ਫਰਵਰੀੂ (ਪੰਕਜ ਕੁਮਾਰ )-ਦੇਸ਼ ਆਜ਼ਾਦ ਹੋਣ ਤਂੋ ਬਾਅਦ ਫ਼ਿਰੋਜ਼ਪੁਰ ਛਾਉਣੀ ਦੀ ਗਵਾਲ ਮੰਡੀ ਵਿਖੇ ਪਹਿਲਾਂ ਵੈਟਰਨਰੀ ਪਸ਼ੂ ਹਸਪਤਾਲ ਖੋਲਿਆ ਗਿਆ ਹੈ ਜਿਸ ਨਾਲ ਫ਼ਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਲੋਕਾਂ ਨੂੰ ਪਸ਼ੂਆਂ ਦੇ ਇਲਾਜ ਸਬੰਧੀ ਵੱਡੀ ਸਹੂਲਤ ਮਿਲੇਗੀ। ਇਹ ਪ੍ਰਗਟਾਵਾ ਹਲਕਾ ਸ਼ਹਿਰੀ ਵਿਧਾਇਕ ਸ੍ਰ.ਪਰਮਿੰਦਰ ਸਿੰਘ ਪਿੰਕੀ ਨੇ ਅੱਜ ਫ਼ਿਰੋਜ਼ਪੁਰ ਛਾਉਣੀ ਦੀ ਗਵਾਲ ਮੰਡੀ ਵਿਖੇ ਬਣਾਏ ਗਏ ਸਿਵਲ ਪਸ਼ੂ ਹਸਪਤਾਲ ਦਾ ਉਦਘਾਟਨ ਕਰਨ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਗਵਾਲ ਮੰਡੀ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦੇ ਹੋਏ ਗਵਾਲ ਮੰਡੀ ਫ਼ਿਰੋਜ਼ਪੁਰ ਛਾਉਣੀ ਵਿਖੇ ਕੰਟੋਨਮੈਂਟ ਬੋਰਡ ਵੱਲੋਂ ਦਿੱਤੀ 2 ਕਨਾਲ ਜ਼ਮੀਨ ਤੇ 50 ਲੱਖ ਰੁਪਏ ਦੀ ਲਾਗਤ ਨਾਲ ਪਸ਼ੂ ਹਸਪਤਾਲ ਤਿਆਰ ਕੀਤਾ ਗਿਆ ਹੈ।  ਉਨ੍ਹਾਂ ਕਿਹਾ ਇਸ ਹਸਪਤਾਲ ਦੇ ਨਿਰਮਾਣ ਸਬੰਧੀ ਕਈ ਲੀਡਰਾਂ ਵੱਲੋਂ ਇਸ ਦੇ ਨਾ ਬਣਨ ਲਈ ਬੜੀਆਂ ਅੜਚਣਾ ਪਾਈਆਂ ਗਈਆਂ ਪਰ ਉਹ ਕਾਮਯਾਬ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਦੇ ਬਣਨ ਵਿਚ ਇੱਥੋਂ ਦੇ ਲੋਕਾਂ ਦਾ ਬਹੁਤ ਵੱਡਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਪ੍ਰਧਾਨ ਮੰਤਰੀ ਸ੍ਰ. ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਫ਼ਿਰੋਜ਼ਪੁਰ ਜ਼ਿਲ੍ਹੇ  ਪੀ.ਜੀ.ਆਈ ਸੈਟੇਲਾਈਟ ਸੈਂਟਰ ਅਤੇ ਏਅਰਪੋਰਟ ਬਣਨ ਦੀ ਮਨਜ਼ੂਰੀ ਦਿੱਤੀ ਗਈ ਸੀ ਤੇ ਇਸ ਸਬੰਧੀ ਪਿਛਲੀ ਸਰਕਾਰ ਵੱਲੋਂ ਇਸ ਦੀ ਜਗ੍ਹਾ ਨਾ ਦੇਣ ਕਾਰਨ ਇਹ ਪ੍ਰੋਜੈਕਟ ਨੇਪਰੇ ਨਹੀਂ ਚੜ੍ਹ ਸਕੇ ਅਤੇ ਉਹ ਹੁਣ ਬਣ ਕੇ ਰਹੇਗਾ। ਉਨ੍ਹਾਂ ਕਿਹਾ ਦੇਸ਼ ਦਾ ਪ੍ਰਸਿੱਧ ਉਦਯੋਗਿਕ ਘਰਾਣਾ ਅਡਾਨੀ ਗਰੁੱਪ ਜਲਦੀ ਹੀ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਵਿਚ 500 ਕਰੋੜ ਰੁਪਏ ਦਾ ਨਿਵੇਸ਼ ਕਰਕੇ ਇੰਟਰਨੈਸ਼ਨਲ ਲੈਵਲ ਦੀ ਚਾਵਲ ਇੰਡਸਟਰੀ ਬਣਾਉਣ ਜਾ ਰਿਹਾ ਹੈ ਅਤੇ ਇਸ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।     ਵਿਧਾਇਕ ਪਿੰਕੀ ਨੇ ਕਿਹਾ ਕਿ ਫ਼ਿਰੋਜ਼ਪੁਰ ਛਾਉਣੀ ਵਿਖੇ ਸੀਵਰੇਜ ਲਈ ਸਾਢੇ 13 ਕਰੋੜ ਰੁਪਏ ਦੀ ਗਰਾਂਟ ਲਿਆਂਦੀ ਗਈ ਸੀ  ਅਤੇ  ਵਿਚ ਕਾਫ਼ੀ ਘੋਟਾਲਾ ਹੋਣ ਕਾਰਨ ਇਸ ਦੀ ਸੀ.ਬੀ.ਆਈ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ 2 ਕਰੋੜ ਰੁਪਏ ਦੀ ਇੱਕ ਹੋਰ ਗਰਾਂਟ ਫ਼ਿਰੋਜ਼ਪੁਰ ਲਈ ਮਨਜ਼ੂਰ ਕਰਵਾਈ ਗਈ ਹੈ। ਜਿਸ ਨੂੰ ਸੁੱਕੜ ਨਹਿਰ ਤੇ ਖ਼ਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਸ਼ਹਿਰ ਵਿਖੇ ਟਾਊਨ ਹਾਲ ਪਾਰਕ ਵਿਚ ਜਲਦੀ ਹੀ ਵੱਡੀ ਐਲ.ਈ .ਡੀ ਲਗਾਈ ਜਾਵੇਗੀ। ਜਿਸ ਵਿਚ ਲੋਕਾਂ ਨੂੰ ਸ੍ਰੀ.ਹਰਮਿੰਦਰ ਸਾਹਿਬ ਸ੍ਰੀ ਅਮਿ੍ਰੰਤਸਰ ਤੋ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਵਿਖਾਇਆ ਜਾਵੇਗਾ । ਇਸ ਤੋਂ ਇਲਾਵਾ ਹੁਸੈਨੀਵਾਲਾ ਬਾਰਡਰ ਵਿਖੇ ਹੁੰਦੀ ਝੰਡਾ ਲਾਹੁਣ ਦੀ ਰਸਮ (ਰੀਟਰੀਟ ਸੈਰਮਨੀ) ਦਾ ਲਾਈਵ ਪ੍ਰਸਾਰਨ ਵਿਖਾਇਆ ਜਾਵੇਗਾ ਜਿਸ ਦੀ ਜਲਦੀ ਹੀ ਮਨਜ਼ੂਰੀ ਲੈ ਲਈ ਜਾਵੇਗੀ ਅਤੇ ਸ਼ਹੀਦ-ਏ-ਆਜ਼ਮ ਸ੍ਰ.ਭਗਤ ਸਿੰਘ ਦੀ ਜੀਵਨੀ , ਐਜੂਕੇਸ਼ਨ, ਸਵੱਛ ਭਾਰਤ, ਨਸ਼ਿਆਂ ਤੋਂ ਛੁਟਕਾਰੇ  ਸਬੰਧੀ ਤੇ ਪੰਜਾਬ ਵਿਚ ਹੁਣ ਤੱਕ ਕੀ-ਕੀ ਵਿਕਾਸ ਕੀਤਾ ਗਿਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਕੀਤਾ ਵਿਕਾਸ  ਵਿਖਾਇਆਂ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਪਾਰਕ ਹੋਵੇਗਾ ਜਿੱਥੇ ਕਿ ਵੱਡੀ ਐਲ.ਈ.ਡੀ ਲਗਵਾਈ ਗਈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਚਾਰ ਸਾਲਾਂ ਵਿਚ ਫ਼ਿਰੋਜ਼ਪੁਰ ਸ਼ਹਿਰ ਨੂੰ ਪੰਜਾਬ ਦਾ ਵਧੀਆ ਸ਼ਹਿਰ ਬਣਾਇਆ ਜਾਵੇਗਾ। ਇਸ ਮੌਕੇ ਸ੍ਰੀਮਤੀ ਸਪਨਾ ਤਾਇਲ ਵਾਈਸ ਪ੍ਰਧਾਨ ਕੈਟ ਬੋਰਡ, ਸੀ੍ਰ.ਬਿੱਟੂ ਸਾਂਗਾਂ, ਸ੍ਰ.ਹਰਿੰਦਰ ਸਿੰਘ ਖੋਸਾ, ਸ੍ਰੀ ਗੁਲਸ਼ਨ ਮੌਗਾ ਐਡਵੋਕੇਟ, ਡਾ.ਭੁਪਿੰਦਰ ਖੋਸਾ ਡਿਪਟੀ ਡਾਇਰੈਕਟਰ ਫ਼ਿਰੋਜ਼ਪੁਰ, ਡਾ.ਸੁਰਿੰਦਰ ਕਪੂਰ ਸੀਨੀਅਰ ਵੈਟਰਨਰੀ ਅਫ਼ਸਰ, ਰਿੰਕੂ ਗਰੋਵਰ, ਬਲਵੀਰ ਸਿੰਘ ਬਾਠ, ਦਲਜੀਤ ਸਿੰਘ ਦੁਲਚੀ ਕੇ, ਤਰਲੋਕ ਪਾਇਲਟ,  ਸੁਰਜੀਤ ਸਿੰਘ ਸੇਠੀ, ਸੰਜੇ ਗੁਪਤਾ, ਪ੍ਰੀਤ ਢੀਂਗਰਾ,ਡਾ.ਸੁਰਿੰਦਰ ਕਟਾਰੀਆ, ਰਾਧੇ ਸ਼ਾਮ ਐਮ.ਸੀ  ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।