ਜਿਲਾ ਸਿੱਖਿਆ ਅਧਿਕਾਰੀ ਖੁਦ ਬੱਚਿਆਂ ਨੂੰ ਪੜਾਉਣਗੇ,ਪੇਂਡੂ ਸਰਕਾਰੀ ਸਕੂਲ ਨੂੰ ਲੈਣਗੇ ਗੋਦ

ਮੋਗਾ,24 ਫਰਵਰੀ (ਜਸ਼ਨ) ਸਾਰੇ ਜਿਲਿਆਂ ਦੇ ਜਿਲਾ ਸਿੱਖਿਆ ਅਧਿਕਾਰੀ ਆਪਣੇ ਜਿਲੇ ਦੇ ਕਿਸੇ ਪੇਂਡੂ ਸਰਕਾਰੀ ਸਕੂਲ ਨੂੰ ਗੋਦ ਲੈਣਗੇ ਅਤੇ ਉਨਾਂ ਸਕੂਲਾਂ ਵਿਚ ਹਰੇਕ ਮਹੀਨੇ ਇਕ ਦਿਨ ਜਾ ਕੇ ਖੁਦ ਬੱਚਿਆਂ ਨੂੰ ਪੜਾਉਣਗੇ। ਸਿੱਖਿਆ ਦੇ ਖੇਤਰ ਵਿਚ ਸੁਧਾਰ ਲਿਆਉਣ ਦੇ ਲਈ ਪੰਜਾਬ ਸਿੱਖਿਆ ਬੋਰਡ ਨੇ ਇਕ ਅਹਿਮ ਫੈਸਲਾ ਲਿਆ ਹੈ, ਜਿਸ ਦੇ ਤਹਿਤ ਸਾਰੇ ਜਿਲਿਆਂ ਦੇ ਸਾਰੇ ਅਧਿਕਾਰੀ ਆਪਣੇ ਜਿਲੇ ਦੇ ਕਿਸੇ ਪੇਂਡੂ ਸਰਕਾਰੀ ਸਕੂਲ ਨੂੰ ਗੋਦ ਲੈਣਗੇ ਅਤੇ ਉਨਾਂ ਸਕੂਲਾਂ ਵਿਚ ਹਰੇਕ ਮਹੀਨੇ ਇਕ ਦਿਨ ਜਾ ਕੇ ਖੁਦ ਬੱਚਿਆਂ ਨੂੰ ਪੜਾਉਣਗੇ। ਇਹੀ ਨਹੀਂ, ਇਸ ਦੀ ਪੂਰੀ ਰਿਪੋਰਟ ਬਣਾ ਕੇ ਡੀ.ਈ.ਓ. ਵਲੋਂ ਚੰਡੀਗੜ ਮੁੱਖ ਦਫਤਰ ਵਿਚ ਭੇਜੀ ਜਾਵੇਗੀ। ਉਕਤ ਆਦੇਸ਼ ਸਿੱਖਿਆ ਸੈਕਟਰੀ ਿਸ਼ਨ ਕੁਮਾਰ ਵੱਲੋਂ ਜਾਰੀ ਕੀਤੇ ਗਏ ਹਨ ਅਤੇ ਮੋਗਾ ਦੇ ਜਿਲਾ ਸਿੱਖਿਆ ਦਫਤਰ ਵਿਚ ਪਹੁੰਚ ਚੁੱਕੇ ਹਨ। ਡੀ.ਈ.ਓ. ਦਫਤਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਆਦੇਸ਼ ਮਿਲਣ ਦੇ ਬਾਅਦ ਸਿੱਖਿਆ ਅਧਿਕਾਰੀਆਂ ਨੇ ਬੈਠਕ ਕਰਕੇ ਨਜ਼ਦੀਕੀ ਪਿੰਡ ਖੋਸਾ ਪਾਂਡੋ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਦੇ ਬਾਅਦ ਅਧਿਕਾਰੀਆਂ ਨੇ ਇਸ ਦੇ ਲਈ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਲਾ ਸਿੱਖਿਆ ਅਧਿਕਾਰੀ ਗੁਰਦਰਸ਼ਨ ਸਿੰਘ ਬਰਾੜ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਖੋਸਾ ਪਾਂਡੋ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਛੇਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਕੁੱਲ 440 ਵਿਦਿਆਰਥੀ ਹਨ। ਅਜਿਹੇ ਵਿਚ ਉਹ ਮਹੀਨੇ ਵਿਚ ਇਕ ਦਿਨ ਜਾ ਕੇ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਖਾਸ ਵਿਸ਼ੇ ਪੜਾਉਣਗੇ ਅਤੇ ਕਲਾਸ ਨੂੰ ਵਿਸ਼ੇ ਵਿਚ ਸੁਧਾਰ ਲਿਆਉਣ ਦੇ ਨਿਰਦੇਸ਼ ਜਾਰੀ ਕਰਨਗੇ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


