ਕੈਪਟਨ ਦੀ ਅਗਵਾਈ ਕਾਂਗਰਸ ਦੀਆਂ ਪ੍ਰਾਪਤੀਆਂ ਸਦਕਾ ਹੋਈ ਮੋਗਾ ਜਿਮਨੀ ਚੋਣ ’ਚ ਜਿੱਤ : ਸਰਬਜੀਤ ਕੌਰ ਮਾਹਲਾ

ਮੋਗਾ,24 ਫਰਵਰੀ (ਜਸ਼ਨ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੋਸ਼ਲ ਮੀਡੀਆ ਸੈਲ ਪੰਜਾਬ ਦੀ ਵਾਈਸ ਚੇਅਰਮੈਨ ਸਰਬਜੀਤ ਕੌਰ ਬਰਾੜ ਨੇ ਅੱਜ ਮੋਗਾ ਵਿਖੇ ਵਾਰਡ ਨੰ: 25 ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਕੌਰ ਦੀ ਸ਼ਾਨਦਾਰ ਜਿੱਤ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਾਂਗਰਸ ਸਰਕਾਰ ਵੱਲੋਂ ਸੂਬੇ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਨ ਤੋਂ ਸੰਤੁਸ਼ਟ ਲੋਕਾਂ ਨੇ ਇਕ ਵਾਰ ਫਿਰ ਤੋਂ ਕਾਂਗਰਸ ਵਿਚ ਭਰੋਸਾ ਪ੍ਰਗਟਾਇਆ ਹੈ। ਉਨਾਂ ਕਾਂਗਰਸ ਦੇ ਸਮੂਹ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਕਾਂਗਰਸੀਆਂ ਨੇ ਟੀਮ ਵਜੋਂ ਕੰਮ ਕਰਕੇ ਔਖੀ ਘਾਟੀ ਪਾਰ ਕੀਤੀ ਹੈ ਅਤੇ ਸਖਤ ਮੁਕਾਬਲੇ ਦੇ ਬਾਵਜੂਦ ਸ਼ਾਨਾਮੱਤੀ ਜਿੱਤ ਹਾਸਲ ਕੀਤੀ ਹੈ। ਉਹਨਾਂ ਮੋਗਾ ਵਾਸੀਆਂ ਖਾਸ ਕਰ ਵਾਰਡ ਨੰ. 25 ਦੇ ਵੋਟਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨਾਂ ਦੀਆਂ ਖਵਾਹਿਸ਼ਾਂ ਤੇ ਪੂਰਾ ਉਤਰਨ ਲਈ ਟੀਮ ਕਾਂਗਰਸ ਹਮੇਸ਼ਾ ਦਿ੍ਰੜ ਸੰਕਲਪ ਰਹੇਗੀ। ਜ਼ਿਕਰਯੋਗ ਹੈ ਕਿ ਸਰਬਜੀਤ ਬਰਾੜ ਮਾਹਲਾ ਨੇ ਗੁਰਪ੍ਰੀਤ ਕੌਰ ਦੀ ਚੋਣ ਮੁਹਿੰਮ ਨੂੰ ਸਿਖਰਾਂ ਤੇ ਪਹੰੁਚਾਉਣ ਲਈ ਦਿਨ ਰਾਤ ਸਖਤ ਮਿਹਨਤ ਕੀਤੀ ਅਤੇ ਗੁਰਪ੍ਰੀਤ ਕੌਰ ਦੀ ਜਿੱਤ ’ਚ ਭਰਵਾਂ ਯੋਗਦਾਨ ਪਾਇਆ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


