ਸਵਾਮੀ ਰਾਮ ਤੀਰਥ ਜਲਾਲ ਵਾਲੇ ਗੋਵਿੰਦ ਗੳੂਸ਼ਾਲਾ ਚੜਿੱਕ ਰੋੋਡ ਵਿਖੇ 25 ਫਰਵਰੀ ਨੂੰ ਕਰਨਗੇ ਕਥਾ ਕੀਰਤਨ -ਜੱਗਾ ਪੰਡਿਤ

ਮੋਗਾ,24 ਫਰਵਰੀ (ਜਸ਼ਨ)- ਸਵਾਮੀ ਰਾਮ ਤੀਰਥ ਜਲਾਲ ਵਾਲੇ ਗੋਵਿੰਦ ਗੳੂਸ਼ਾਲਾ ਚੜਿੱਕ ਰੋੋਡ ਵਿਖੇ 25 ਫਰਵਰੀ ਨੂੰ ਕਥਾ ਕੀਰਤਨ ਕਰਦਿਆਂ ਗੳੂ ਮਾਤਾ ਦਾ ਗੁਣਗਾਨ ਕਰਨਗੇ । ਉੱਘੇ ਸਮਾਜ ਸੇਵੀ ਜੱਗਾ ਪੰਡਿਤ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੳੂ ਮਾਤਾ ਦੀ ਿਪਾ ਨਾਲ ਗੳੂਸ਼ਾਲਾ ਵਿਚ ਗੳੂ ਮਾਤਾ ਦੀ ਸੇਵਾ ਸੰਭਾਲ ਲਈ ਸਮੁੱਚੇ ਪ੍ਰਬੰਧ ਕੀਤੇ ਗਏ ਹਨ ਅਤੇ ਗੳੂ ਸੇਵਕਾਂ ਵੱਲੋਂ ਭਰਪੂਰ ਯੋਗਦਾਨ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਗੳੂ ਮਾਤਾ ਦੀ ਸੇਵਾ ਦੀ ਅਹਿਮੀਅਤ ਨੂੰ ਲੋਕ ਮਨਾਂ ਵਿਚ ਵਸਾਉਣ ਲਈ ਕਰਵਾਏ ਜਾ ਰਹੇ ਸਮਾਗਮ ਦੌਰਾਨ ਲੰਗਰ ਅਤੁੱਟ ਵਰਤੇਗਾ। ਉਹਨਾਂ ਗੋਵਿੰਦ ਗੳੂਸ਼ਾਲਾ ਦੀ ਟੀਮ ਵੱਲੋਂ ਸਾਰੀ ਸੰਗਤ, ਸ਼ਹਿਰ ਵਾਸੀਆਂ ਅਤੇ ਗੳੂ ਮਾਤਾ ਪ੍ਰੇਮੀਆਂ ਨੂੰ ਬੇਨਤੀ ਕੀਤੀ ਕਿ ਉਹ ਪਰਿਵਾਰ ਸਮੇਤ ਸਮਾਗਮ ਵਿਚ ਸ਼ਿਰਕਤ ਕਰਨ।