ਖਾਲਸਾ ਸੇਵਾ ਸੁਸਾਇਟੀ ਵੱਲੋਂ 13 ਲੋੜਵੰਦ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ

ਮੋਗਾ,25 ਫਰਵਰੀ (ਜਸ਼ਨ) ਮੋਗਾ ਸ਼ਹਿਰ ਦੀ ਉੱਘੀ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ਖਾਲਸਾ ਸੇਵਾ ਸੁਸਾਇਟੀ ਮੋਗਾ ਵੱਲੋਂ ਸ਼ਹਿਰ ਦੀਆਂ ਸਮੂਹ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ 13 ਲੋੜਵੰਦ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ ਗੁਰਦੁਆਰਾ ਵਿਸ਼ਵਕਰਮਾ ਭਵਨ ਜੀ.ਟੀ. ਰੋਡ ਮੋਗਾ ਵਿਖੇ ਕਰਵਾਏ ਗਏ। ਇਨਾਂ ਸਮਾਗਮਾਂ ਦੀ ਸ਼ੁਰੂਆਤ ਭਾਈ ਹਰਪ੍ਰੀਤ ਸਿੰਘ ਤੇ ਜਸਵੰਤ ਸਿੰਘ ਨੇ ਕੀਤੀ। ਇਸ ਤੋਂ ਮਗਰੋਂ ਬੋਹੜ ਸਿੰਘ ਦੇ ਢਾਡੀ ਵਾਰਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਬਾਅਦ ਉਚੇਚੇ ਤੌਰ ਤੇ ਪਹੰੁਚੇ ਭਾਈ ਰਵਿੰਦਰ ਸਿੰਘ ਤਖਾਂਣਵੱਧ ਵਾਲਿਆਂ ਨੇ ਸੰਗਤਾਂ ਨੂੰ ਦੱਸਿਆ ਕਿ ਖਾਲਸਾ ਸੇਵਾ ਸੁਸਾਇਟੀ ਮੋਗੇ ਜਿਲੇ ਦੀ ਪ੍ਰਮੁੱਖ ਪੁਰਾਣੀ ਸੰਸਥਾ ਹੈ, ਜੋ ਕਿ ਧਾਰਮਿਕ ਸੇਵਾਵਾਂ ਦੇ ਨਾਲ ਨਾਲ ਸਮਾਜਿਕ ਸੇਵਾਵਾਂ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੀ ਹੈ। ਇਸ ਸੰਸਥਾ ਹਰ ਸਾਲ ਲੋੜਵੰਦ ਪਰਿਵਾਰ ਦੀਆਂ ਪੁੱਤਰੀਆਂ ਦੇ ਵਿਆਹ ਕਰਕੇ ਉਨਾਂ ਪਰਿਵਾਰ ਦੀ ਬਾਂਹ ਫੜਦੀ ਹੈ, ਜੋ ਪਰਿਵਾਰ ਪੂਰਨ ਤੌਰ ਤੇ ਆਪਣੀਆਂ ਲੜਕੀਆਂ ਦੇ ਆਨੰਦ ਕਾਰਜ ਕਰਨ ਤੋਂ ਅਮਸਰੱਥ ਹਨ। ਇਸ ਸਮਾਗਮ ਵਿਚ ਆਨੰਦ ਕਾਰਜ ਕਰਵਾਉਣ ਦੀ ਰਸਮ ਭਾਈ ਰਵਿਦਰ ਸਿੰਘ ਫਰੀਦਕੋਟ ਵਾਲਿਆਂ ਨੇ ਨਿਭਾਈ। ਸਮਾਗਮ ਵਿਚ ਬਾਬਾ ਗੁਰਦੀਪ ਸਿੰਘ ਚੰਦਾ ਵਾਲੇ, ਹਰਵਿੰਦਰ ਸਿੰਘ ਸੰਘਾ, ਮਾਤਾ ਸਤਵੰਤ ਕੋਰ ਪਤਨੀ ਸਵ: ਰਤਨ ਸਿੰਘ, ਦਲਜੀਤ ਸਿੰਘ ਗੇਂਦੂ, ਹਰਮੰਦਰ ਸਿੰਘ ਡੈਨਮਾਰਕ, ਤੇਜਿੰਦਰ ਸਿੰਘ ਬੇਦੀ, ਸੁਖਦੀਪ ਸਿੰਘ ਆਰਮੀ, ਰਣਜੀਤ ਸਿੰਘ ਸੰਧੂ, ਬਾਬਾ ਬਲਵਿੰਦਰ ਸਿੰਘ, ਬਾਬਾ ਕੁਲਦੀਪ ਸਿੰਘ ਸੇਖਾ, ਬਾਬਾ ਪਰਮਜੀਤ ਸਿੰਘ ਡੇਰਾ ਬਾਬਾ ਮੱਲ ਸਿੰਘ ਵਾਲੇ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਬਲਦੇਵ ਸਿੰਘ ਜੋਗੇਵਾਲਾ, ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਬਾਬਾ ਦਰਸ਼ਨ ਦਾਸ, ਬਾਬਾ ਰਾਮ ਸਿੰਘ ਲੋਹਗੜ ਨੇ ਵਿਸ਼ੇਸ਼ ਸਹਿਯੋਗ ਦੇ ਕੇ ਇਸ ਕਾਰਜ ਨੂੰ ਸਫਲ ਕਰਨ ਵਿਚ ਯੋਗਦਾਨ ਪਾਇਆ। ਸੁਸਾਇਟੀ ਦੇ ਪ੍ਰਧਾਨ ਪਰਮਜੋਤ ਸਿੰਘ ਖਾਲਸਾ ਅਤੇ ਚੇਅਰਮੈਨ ਸਤਨਾਮ ਸਿੰਘ ਕਾਰਪੇਂਟਰ ਨੇ ਦੱਸਿਆ ਕਿ ਸੰਸਥਾ ਵੱਲੋਂ ਕਰਵਾਏ ਜਾਂਦੇ ਆਨੰਦ ਕਾਰਜ ਸਮਾਗਮ ਵਿਚ ਬੱਚਿਆਂ ਨੂੰ ਘਰੇਲੂ ਵਰਤੋਂ ਦਾ ਸਾਮਾਨ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਿੱਤਾ ਜਾਂਦਾ ਹੈ ਤਾਂ ਕਿ ਲੜਕੀ ਨੂੰ ਆਪਣੇ ਅਗਲੇਰੇ ਜੀਵਨ ਵਿਚ ਆਰਥਿਕ ਪੱਖ ਤੋਂ ਸਹਾਇਤਾ ਮਿਲ ਸਕੇ। ਸੁਸਾਇਟੀ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਹੈਪੀ ਅਤੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਬਿੱਟੂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਨਾਂ ਵੀਰਾਂ ਨੇ ਇਸ ਸਮਾਗਮ ਵਿਚ ਦਿਨ ਰਾਤ ਮਿਹਨਤ ਕੀਤੀ ਹੈ ਅਤੇ ਸਹਿਯੋਗ ਦਿੱਤਾ ਹੈ, ਉਨਾਂ ਦਾ ਧੰਨਵਾਦ ਸ਼ਬਦਾਂ ਵਿਚ ਨਹੀਂ ਕੀਤਾ ਜਾ ਸਕਦਾ। ਸਮਾਗਮ ਵਿਚ ਬਰਾਤਾਂ ਦਾ ਸਵਾਗਤ ਕੀਤਾ ਗਿਆ, ਜਿਸ ਦੀ ਸੇਵਾ ਕੁਲਦੀਪ ਸਿੰਘ ਕਲਸੀ, ਮਨਦੀਪ ਸਿੰਘ, ਜਗਰੂਪ ਸਿੰਘ, ਹਰਦੀਪ ਸਿੰਘ ਕਲਸੀ, ਪ੍ਰਭਜੀਤ ਸਿੰਘ, ਮਨਦੀਪ ਸਿੰਘ ਬਾਜ, ਰਾਜੇਸ਼ ਕੁਮਾਰ ਰਾਜੂ, ਮੋਹਨਜੀਤ ਸਿੰਘ, ਰਣਜੀਤ ਸਿੰਘ ਅਤੇ ਦਮਨਪ੍ਰੀਤ ਸਿੰਘ ਨੇ ਨਿਭਾਈ। ਉਪਰੰਤ ਮਿਲਣੀਆਂ ਗੁਰਮੁੱਖ ਸਿੰਘ ਖਾਲਸਾ, ਸਤਲਾਮ ਸਿੰਘ, ਪਿ੍ਰਥਪਾਲ ਸਿੰਘ, ਮਨਜੀਤ ਸਿੰਘ ਬੇਦੀ, ਪਰਮਜੀਤ ਸਿੰਘ ਪੰਮਾ, ਕੁਲਵੰਤ ਸਿੰਘ ਕਾਂਤੀ, ਬਲਦੇਵ ਸਿੰਘ ਜੰਡੂ, ਕਾਬਲ ਸਿੰਘ, ਜੋਤ ਨਿਰੰਜਣ ਸਿੰਘ, ਵਿਕਰਮਜੀਤ ਸਿੰਘ ਵਿੱਕੀ, ਗੁਰਮੀਤ ਸਿੰਘ ਗੁੱਲੂ, ਨਾਇਬ ਸਿੰਘ ਬਿੱਟੂ ਨੇ ਕਰਵਾਈਆਂ। ਲੜਕੀਆਂ ਨੂੰ ਸੁਹਾਗ ਜੋੜਾ ਪਹਿਨ ਕੇ ਤਿਆਰ ਕਰਨ ਦੀ ਸੇਵਾ ਮਾਤਾ ਨਸੀਬ ਕੌਰ, ਗੁਰਮੀਤ ਕੌਰ, ਅਮਰਪ੍ਰੀਤ ਕੌਰ, ਅਮਰਜੀਤ ਕੌਰ, ਮਨੀਤ ਕੌਰ ਅਤੇ ਇਸਤਰੀ ਸਤਸੰਗ ਸਭਾ ਗੁਰਦੁਆਰਾ ਮੱਲ ਸਿੰਘ, ਗੁਰਦੁਆਰਾ ਬੰਦੀ ਛੋੜ ਸਾਹਿਬ ਅਤੇ ਗੁਰਦੁਆਰਾ ਵਿਸ਼ਵਕਰਮਾ ਭਵਨ ਦੀਆਂ ਬੀਬੀਆਂ ਨੇ ਨਿਭਾਈ। ਸਮਾਗਮ ਵਿਚ ਰਿਸੈਪਸ਼ਨ ਤੇ ਦਲਜੀਤ ਸਿੰਘ ਔਲਖ, ਗਗਨਦੀਪ ਸਿੰਘ, ਹਰਵਿੰਦਰ ਸਿੰਘ, ਜਗਰਾਜ ਸਿੰਘ, ਪਲਵਿੰਦਰ ਸਿੰਘ, ਗੁਰਜੰਟ ਸਿੰਘ, ਰਾਜਾ ਸਿੰਘ ਭਾਰਤ ਵਾਲੇ ਨੇ ਆਪਣੀ ਸੇਵਾ ਬਾਖੂਬੀ ਨਿਭਾਈ। ਲੜਕੀ ਅਤੇ ਲੜਕੇ ਦੇ ਪਰਿਵਾਰਾਂ ਦੇ ਚਾਹ ਪਾਣੀ ਦੀ ਸੇਵਾ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਫਤਹਿ ਸਿੰਘ ਸੇਵਾ ਸੁਸਾਇਟੀ ਦੇ ਮੈਂਬਰ ਨੇ ਨਿਭਾਈ। ਜਲ ਦੀ ਸੇਵਾ ਭਾਈ ਘਨੱਈਆ ਜੀ ਜਲ ਸੇਵਾ ਜੱਥਾ, ਜੋੜਾ ਘਰ ਦੀ ਸੇਵਾ ਪ੍ਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ, ਦੇਗ ਵਰਤਾਉਣ ਦੀ ਸੇਵਾ ਮੀਰੀ ਪੀਰੀ ਗਤਕਾ ਅਖਾੜਾ, ਲੰਗਰ ਦੀ ਸੇਵਾ ਆਜ਼ਾਦ ਵੈਲਫੇਅਰ ਕਲੱਬ ਰਾਜੇਸ਼ ਮਿੰਟੂ ਅਤੇ ਗੁਰਜੰਟ ਸਿੰਘ ਸਾਹੋਕੇ ਨੇ ਨਿਭਾਈ। ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਚ ਭਾਈ ਹਰਨੇਕ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਜੀ ਨੇ ਸੇਵਾ ਨਿਭਾਈ। ਸਮਾਗਮ ਵਿਚ ਡਾ. ਸ਼ਮਸ਼ੇਰ ਸਿੰਘ ਅਤੇ ਡਾ. ਸਿੱਧੂ ਵੱਲੋਂ ਫਰੀ ਮੈਡੀਕਲ ਸੇਵਾ ਵੀ ਕੀਤੀ ਗਈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


