ਕੇਂਦਰ ਸਰਕਾਰ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਗੁੰਡਾਗਰਦੀ ਬੰਦ ਕਰੇ - ਐਡਵੋਕੇਟ ਨਸੀਬ ਬਾਵਾ

ਮੋਗਾ,25 ਫਰਵਰੀ (ਜਸ਼ਨ)-ਆਮ ਆਦਮੀ ਪਾਰਟੀ ਜ਼ਿਲਾ ਮੋਗਾ ਦੀ ਇੱਕ ਮੀਟਿੰਗ ‘ਆਪ’ ਦੇ ਜ਼ਿਲਾ ਪ੍ਰਧਾਨ ਸ਼੍ਰੀ ਨਸੀਬ ਬਾਵਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਵਾਰ-ਵਾਰ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰਨ ਅਤੇ ਸਰਕਾਰ ਦੋ ਹੌਂਸਲੇ ਢਾਉਣ ਲਈ ‘ਆਪ’ ਦੇ ਵਿਧਾਇਕਾਂ ਨਾਲ ਵਧੀਕੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਪਾਰਟੀ ਵੱਲੋਂ ਨਿੰਦਾ ਕੀਤੀ ਗਈ । ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਪਹਿਲਾ ਦਿੱਲੀ ਵਿੱਚ ਵੱਡੀ ਗਿਣਤੀ ਵਿੱਚ ਆਪ ਦੇ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਅਤੇ ਹੁਣ ਇੱਥੋਂ ਦੇ ਦੋ ਵਿਧਾਇਕਾਂ ਨੂੰ ਇੱਕ ਝੂਠੇ ਕੇਸ ਵਿੱਚ ਫਸਾ ਕੇ ਹਿਰਾਸਤ ਵਿੱਚ ਲੈਣਾ ਇਹ ਸਬੂਤ ਕਰਦਾ ਹੈ ਕਿ ਕੇਂਦਰ ਸਕਰਾਰ ਨੂੰ ਦਿੱਲੀ ਵਿੱਚ ਲੋਕਾਂ ਰਾਹੀਂ ਚੁਣੀ ਹੋਈ ਸਰਕਾਰ ਹਜ਼ਮ ਨਹੀਂ ਆ ਰਹੀ । ਇਸ ਲਈ ਕੇਦਂਰ ਸਰਾਰ ਹਰ ਰੋਜ ਨਵੇਂ ਬਹਾਨੇ ਬਣਾਕੇ ਦਿੱਲੀ ਦੇ ਵਿਧਾਇਕ ਤੇ ਅਟੈਕ ਕਰ ਰਹੀ ਹੈ ਤਾਂ ਕਿ ਦਿੱਲੀ ਵਿੱਚ ਕੇਜਰੀਵਾਰ ਦੀ ਸਰਕਾਰ ਨੂੰ ਗਿਰਾਇਆ ਜਾ ਸਕੇ । ਸ਼੍ਰੀ ਬਾਵਾ ਨੇ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਪਾਸੋਂ ਮੰਗ ਕੀਤੀ ਹੈ ਕਿ ਉਹ ਆਪਣੇ ਅਹੁਦੇ ਦੀ ਸਹੀ ਵਰਤੋਂ ਕਰਦੇ ਹੋਏ ਕੇਂਦਰ ਸਰਕਾਰ ਦੀ ਦਿੱਲੀ ਦੀ ਸਰਕਾਰ ਵਿੱਚ ਦਖਲਅੰਦਾਜ਼ੀ ਬੰਦ ਕਰਨ ਤਾਂ ਕਿ ਲੋਕਾਂ ਦੀ ਸੇਵਾ ਲਈ ਪ੍ਰਣਾਈ ਦਿੱਲੀ ਸਰਕਾਰ ਸਹੀ ਤਰੀਕੇ ਨਾਲ ਕੰਮ ਕਰਦਿਆਂ ਆਪਣੀ ਊਰਜਾ ਲੋਕਾਂ ਦੀਆਂ ਮੁਸਕਿਲਾਂ ਨੁੰ ਹੱਲ ਕਰਨ ਲਈ ਲਗਾ ਸਕੇ ।  ਉਨਾਂ ਮੋਦੀ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਲੋਕਤੰਤਰ ਤਰੀਕੇ ਨਾਲ ਦਿੱਲੀ ਦੀਆਂ ਆਉਦੀਆਂ ਚੋਣਾਂ ਵਿੱਚ ਆਪਣੇ ਉਮੀਦਵਾਰ ਖੜੇ ਕਰਕੇ ਆਪਣਾ ਭੁਲੇਖਾ ਦੂਰ ਕਰੇ । ਮੀਟਿੰਗ ਵਿੱਚ ਕੇਜਰੀਵਾਲ ਦੀ ਰਿਹਾਇਸ਼ ਤੇ ਪੁਲਿਸ ਵੱਲੋਂ ਕੀਤੀ ਰੇਡ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ । ਸ਼੍ਰੀ ਬਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅਜਿਹਾ ਕਰਕੇ ਸੀ.ਐਸ. ਦੀ ਰਿਹਾਇਸ਼ ਤੇ ਪੁਲਿਸ ਵੱਲੋਂ ਰੇਡ ਕਰਵਾਕੇ ਇਹ ਸਬੂਤ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਭਾਰਤ ਦੇ ਸਾਰੇ ਸੂਬਿਆਂ ਵਿੱਚ ਬੀ.ਜੇ.ਪੀ. ਸਰਕਾਰ ਤੋਂ ਬਿਨਾਂ ਹੋਰ ਸਰਕਾਰ ਨੂੰ ਸਹਿਣ ਨਹੀਂ ਕਰ ਰਹੀ । ਇਸ ਮੀਟਿੰਗ ਨੂੰ ਅਜੇ ਕੁਮਾਰ ਜਨਰਲ ਸਕੱਤਰ, ਅਵਤਾਰ ਸਿੰਘ ਸੰਘਾ ਮੁੱਖ ਬੁਲਾਰਾ ਪੰਜਾਬ, ਗੁਰਪ੍ਰੀਤ ਸਿੰਘ ਸਚਦੇਵਾ ਐਮ.ਸੀ. ਤੋਂ ਇਲਾਵਾ ਆਮ ਆਦਮੀ ਪਾਰਟੀ ਮੋਗਾ ਦੀ ਕਾਰਜਕਾਰਨੀ ਦੇ ਮੈਂਬਰਾਨ ਹਾਜ਼ਰ ਸਨ ।