8 ਲੱਖ ਬੱਚਿਆਂ ਨੂੰ ਸਾਫ ਪਾਣੀ ਦੇਣ ਦੇ ਮਕਸਦ ਨਾਲ ਹੁਣ ਤੱਕ 1300 ਆਰ.ਓ. ਲਗਾਏ ਗਏ - ਡਾ: ਐਸ.ਪੀ. ਸਿੰਘ ਉਬਰਾਏ

ਮੋਗਾ,25 ਫਰਵਰੀ (ਜਸ਼ਨ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਜ ਤੋਂ ਦੋ ਸਾਲ ਪਹਿਲਾਂ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਦੇਸ਼ ਵਿੱਚ ਜਿਆਦਾ ਟੀ.ਡੀ.ਐਸ. ਵਾਲੇ ਇਲਾਕਿਆਂ ਵਿੱਚ ਅੱਠ ਲੱਖ ਬੱਚਿਆਂ ਨੂੰ ਪੀਣ ਲਈ ਸਾਫ ਪਾਣੀ ਮੁਹੱਈਆਂ ਕਰਵਾਉਣ ਦਾ ਟੀਚਾ ਤੈਅ ਕੀਤਾ ਗਿਆ ਸੀ । ਇਸ ਸਕੀਮ ਅਧੀਨ ਸਕੂਲਾਂ ਵਿੱਚ ਸਾਫ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਆਰ.ਓ. ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਤੇ ਹੁਣ ਤੱਕ ਸਰਕਾਰੀ ਸਕੂਲਾਂ ਵਿੱਚ 1300 ਦੇ ਕਰੀਬ ਆਰ.ਓ. ਲਗਾਏ ਜਾ ਚੁੱਕੇ ਹਨ, ਜਿਨਾਂ ਵਿੱਚੋਂ 1000 ਦੇ ਕਰੀਬ ਆਰ.ਓ. ਪੰਜਾਬ ਵਿੱਚ ਹੀ ਲਗਾਏ ਗਏ ਹਨ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਸਰਬੱਤ ਦਾ ਭਲਾ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਨੇ ਸਰਕਾਰੀ ਹਾਈ ਸਕੂਲ ਘੱਲਕਲਾਂ, ਘੋਲੀਆ ਕਲਾਂ, ਮਾੜੀ ਮੁਸਤਫਾ, ਸਰਕਾਰੀ ਪ੍ਾਇਮਰੀ ਸਕੂਲ ਮਾੜੀ ਮੁਸਤਫਾ ਅਤੇ ਸਰਕਾਰੀ ਸੀ.ਸੈ. ਸਕੂਲ ਲੜਕੇ ਅਤੇ ਲੜਕੀਆਂ ਬਾਘਾ ਪੁਰਾਣਾ ਵਿਖੇ ਅੱਠ ਕਮਰਸ਼ੀਅਲ ਆਰ.ਓ. ਦਾ ਉਦਘਾਟਨ ਕਰਨ ਮੌਕੇ ਕੀਤਾ । ਇਸ ਮੌਕੇ ਸ. ਹਾ. ਸ. ਘੱਲਕਲਾਂ ਵਿੱਚ ਉਹਨਾਂ ਨੂੰ ਪਿ੍: ਹਰਜਿੰਦਰ ਸਿੰਘ ਢੰਡਾਲ, ਅਮਰ ਸਿੰਘ ਨੰਬਰਦਾਰ, ਡਾ. ਲੱਕੀ ਸ਼ਰਮਾ ਅਤੇ ਦਵਿੰਦਰਜੀਤ ਸਿੰਘ ਗਿੱਲ ਵੱਲੋਂ ਸਨਮਾਨਿਤ ਕੀਤਾ ਗਿਆ । ਸ.ਸੀ.ਸੈ.ਸ. ਲੜਕੇ ਵਿੱਚ ਪਿ੍: ਜਗਰੂਪ ਸਿੰਘ ਅਤੇ ਸਮੂਹ ਸਟਾਫ ਮੈਂਬਰਾਂ ਅਤੇ ਲੜਕੀਆਂ ਦੇ ਸਕੂਲ ਵਿੱਚ ਪਿ੍: ਸ਼੍ੀਮਤੀ ਸੰਦੀਪ ਕੁਮਾਰੀ ਅਤੇ ਸਮੂਹ ਸਟਾਫ ਵੱਲੋਂ ਧੰਨਵਾਦ ਵੀ ਕੀਤਾ ਗਿਆ ਅਤੇ ਸਨਮਾਨਿਤ ਵੀ ਕੀਤਾ ਗਿਆ । ਪਿੰਡ ਮਾੜੀ ਮੁਸਤਫਾ ਵਿਖੇ ਸ.ਪ੍ਾ.ਸ. ਦੇ ਹੈਡਟੀਚਰ ਹਰਜਿੰਦਰ ਸਿੰਘ ਅਤੇ ਸਮੂਹ ਸਟਾਫ, ਸ. ਹਾ. ਸ. ਮਾੜੀ ਮੁਸਤਫਾ ਵਿਖੇ ਪਿ੍: ਨਿਰਮਲ ਸਿੰਘ, ਸਮੂਹ ਸਟਾਫ, ਪ੍ੀਤਮ ਸਿੰਘ ਗਿਆਨੀ, ਬੂਟਾ ਸਿੰਘ, ਰਣਜੀਤ ਸਿੰਘ ਅਤੇ ਗੁਰਤੇਜ ਸਿੰਘ ਸਮੇਤ ਨਗਰ ਨਿਵਾਸੀਆਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਅਤੇ ਸਨਮਾਨਿਤ ਵੀ ਕੀਤਾ ਗਿਆ । ਸ. ਹਾ. ਸ. ਘੋਲੀਆ ਕਲਾਂ ਵਿਖੇ ਪਿ੍: ਸਰਬਜੀਤ ਕੌਰ, ਸਮੂਹ ਸਟਾਫ ਜਿੰਦਰ ਗਿੱਲ, ਰਾਜ ਕੁਮਾਰ ਅਤੇ ਟਰੱਸਟੀ ਅਵਤਾਰ ਸਿੰਘ ਦੀ ਅਗਵਾਈ ਵਿੱਚ ਨਗਰ ਨਿਵਾਸੀਆਂ ਵੱਲੋਂ ਡਾ. ਉਬਰਾਏ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ । ਇਸ ਮੌਕੇ ਟਰੱਸਟ ਦੀ ਮੋਗਾ ਇਕਾਈ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ ਨੇ ਦੱਸਿਆ ਕਿ ਮੋਗਾ ਜਿਲੇ ਵਿੱਚ ਹੁਣ ਤੱਕ 25 ਦੇ ਕਰੀਬ ਆਰ.ਓ. ਲਗਾਏ ਜਾ ਚੁੱਕੇ ਹਨ ਤੇ ਹੋਰ ਵੀ ਸਕੂਲਾਂ ਦੀ ਨਿਸ਼ਾਨਦੇਹੀ ਦਾ ਕੰਮ ਜਾਰੀ ਹੈ । ਇਸ ਮੌਕੇ ਟਰੱਸਟ ਦੇ ਸੀਨੀਅਰ ਡਾਕਟਰ ਅਮਰ ਸਿੰਘ ਅਜਾਦ, ਮੋਗਾ ਇਕਾਈ ਦੇ ਕੈਸ਼ੀਅਰ ਮਹਿੰਦਰ ਪਾਲ ਲੂੰਬਾ, ਸੁਖਦੇਵ ਸਿੰਘ ਬਰਾੜ, ਦਵਿੰਦਰਜੀਤ ਸਿੰਘ ਗਿੱਲ, ਕਰਮਜੀਤ ਕੌਰ ਘੋਲੀਆ, ਲਖਵਿੰਦਰ ਸਿੰਘ ਘੋਲੀਆ, ਰਮਨਪ੍ੀਤ ਸਿੰਘ ਬਰਾੜ ਦੱਦਾਹੂਰ, ਵਰਿੰਦਰ ਸਿੰਘ ਭੇਖਾ, ਜਸਪ੍ੀਤ ਸਿੰਘ ਧਾਲੀਵਾਲ, ਰਣਜੀਤ ਸਿੰਘ ਧਾਲੀਵਾਲ, ਗੁਰਤੇਜ ਸਿੰਘ ਮਾੜੀ ਤੋਂ ਇਲਾਵਾ ਸਬੰਧਿਤ ਸਕੂਲਾਂ ਦੇ ਪੀ.ਟੀ.ਏ. ਮੈਂਬਰ, ਪਤਵੰਤੇ ਅਤੇ ਸਕੂਲਾਂ ਦੇ ਵਿਦਿਆਰਥੀ ਹਾਜ਼ਰ ਸਨ ।