ਗੋਬਿੰਦ ਗੳੂਸ਼ਾਲਾ ਮੋਗਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ

ਮੋਗਾ, 25 ਫਰਵਰੀ (ਸਰਬਜੀਤ ਰੌਲੀ)-ਮੋਗਾ ਪ੍ਰਸਾਸ਼ਨ ਵਲੋਂ ਬਣਾਈ ਗਈ ਸਰਕਾਰੀ ਗੳੂਸ਼ਾਲਾ (ਗੋਬਿੰਦ ਗੳੂਸ਼ਾਲਾ) ਦੀ ਪਿਛਲੇ ਤਿੰਨ ਮਹੀਨਿਆਂ ਤੋਂ ਸੇਵਾ ਸੰਭਾਲ ਕਰ ਰਹੀ ਏਕਤਾ ਗੳੂ ਸੇਵਕ ਸੋਸਾਇਟੀ ਰਜਿ:ਮੋਗਾ ਵਲੋਂ ਅੱਜ ਗੳੂਸ਼ਾਲਾ ਵਿੱਚ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪ੍ਰਸਿੱਧ ਕਥਾ ਵਾਚਕ ਸੁਆਮੀ ਰਾਮ ਤੀਰਥ  ਜਲਾਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਵੱਡੀ ਗਿਣਤੀ ਸੰਗਤਾਂ  ਨੂੰ.ਪਰਵਚਨ ਕਰਦਿਆਂ ਕਿਹਾ ਕਿ ਗੳੂ  ਸੇਵਾ ਮਹਾਨ ਸੇਵਾ ਹੈ।  ਸਵਾਮੀ ਰਾਮ ਤੀਰਥ ਨੇ ਵਿਚਾਰਾਂ ਕਰਦਿਆਂ ਕਿਹਾ ਸ਼ਾਸਤਰਾਂ ਅਨੁਸਾਰ ਗੳੂ ਨੂੰ ਵੀ ਮਾਂ ਦਾ ਦਰਜਾ ਦਿੱਤਾ ਗਿਆ ਹੈ ਗੳੂ ਮਾਤਾ ਦੀ ਸੇਵਾ ਕਰਨ ਨਾਲ ਮਨੁੱਖੀ ਜਾਮੇ ਵਿੱਚ ਆਉੁਣ ਵਾਲੇ ਦੁੱਖ ਤਕਲੀਫਾਂ ਨੂੰ ਆਪਣੇ ਉਪੱਰ ਲੈ ਲਂੈਦੀ ਹੈ! ਇਸ ਤੋਂ ਭਾਵ ਗਊ ਸੇਵਾ ਹੀ ਇੱਕ.ਸੱਚੀ ਸੇਵਾ ਹੈ ਸਾਨੂੰ.ਸਾਰਿਆ ਨੂੰ ਗੳੂ ਮਾਤਾ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਸੰਗਤਾਂ ਲਈ ਗੁਰੂ ਕੇ ਅਟੁੱਟ ਲੰਗਰ ਲਗਾਏ ਗਏ। ਇਸ ਖਣਮੁੱਖ ਭਾਰਤੀ ਪੱਤੋ ਕੌਮੀ ਪ੍ਰਧਾਨ ਭਗਵਾਨ ਪਰਸ਼ੂਰਾਮ ਬ੍ਰਹਾਮਣ ਸਭਾ ਨੇ ਕਿਹਾ ਕਿ ਜੋ ਟੀਮ ਇਸ ਗੳੂਸ਼ਾਲਾ ਨੂੰ ਚਲਾ ਰਹੀ ਹੈ ਉਹਨਾਂ ਵਲੋਂ ਗੳੂਆਂ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਯਤਨ ਸਲਾਉਣਯੋਗ ਹਨ। ਉਹਨਾਂ ਗੳੂ ਭਗਤਾਂ ਨੂੰ ਵੱਧ ਚੱੜਕੇ ਦਾਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੁਆਮੀ ਜੱਗਾ ਪੰਡਤ  ਧੱਲੇਕੇ  ਨੇ ਸਮਾਗਮ ਵਿੱਚ ਪੁੱਜੇ ਸਮੂਹ ਗੳੂੂ ਭਗਤਾਂ ਨੂੰ ਜੀ ਆਇਆ ਆਖਿਆ ਤੇ ਕਿਹਾ ਇਸ ਗੳੂਸ਼ਾਲਾ ਨੂੰ ਗੳੂ ਭਗਤਾਂ , ਮਿੱਤਰਾਂ ਅਤੇ ਸਹਿਯੋਗੀਆਂ ਦੇ ਭਰਪੂਰ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਉਹਨਾਂ ਜ਼ਿਲ੍ਹਾ ਪ੍ਰਸਾਸਨ ਨੁੰ ਅਪੀਲ ਕਰਦਿਆਂ ਕਿਹਾ ਕਿ ਗੳੂਆਂ ਦੀ ਸਾਂਭ ਸੰਭਾਲ ਲਈ ਜੋ ਖਰਚਾ ਮਿੱਥਿਆ ਗਿਆ ਸੀ ਉਹ ਤੁਰੰਤ ਜਾਰੀ ਕੀਤਾ ਜਾਵੇ। ਇਸ ਮੌਕੇ ਪ੍ਰਬੰਧਕ ਕਮੇਟੀ ਵਲਂੋ ਸੁਆਮੀ ਰਾਮ ਤੀਰਥ ਜਲਾਲ ਵਾਲਿਆਂ ਅਤੇ ਖਣਮੁੱਖ ਭਾਰਤੀ ਪੱਤੋ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰੂ ਕੇ ਅਟੁੱਟ ਲੰਗਰ ਵੀ ਲਗਾਏ ਗਏ। ਇਸ ਮੌਕੇ ,ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ,,ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਸੀਨੀ ਕਾਂਗਰਸੀ ਆਗੂ,ਮਾਸਟਰ ਅਜੀਤਪਾਲ ਸਿੰਘ ਜੋਹਲ ਧੱਲਕੇ ,ਦਵਿੰਦਰ ਤਿਵਾੜੀ ਕੌਂਸਲਰ,ਖਣਮੁੱਖ ਭਾਰਤੀ ਪੱਤੋ, ਗੁਰਜੰਟ ਸਿੰਘ ਭੁੱਟੋ,ਡਾ ਸੁੱਖਜਿੰਦਰ ਸਿੰਘ ਧੱਲੇਕੇ,ਨੱਥਾ ਸਿੰਘ ਤਲਵੰਡੀ ਭੰਗੇਰੀਆਂ,ਲਵਜੀਤ ਸਿੰਘ ਦੱਦਾਹੂਰ,ਡਾ ਕੁਲਦੀਪ ਸਿੰਘ,ਅੰਗਰੇਜ ਸਿੰਘ,ਪਰਮਜੀਤ ਗਰਗ,ਵਿਜੈ, ਕਰਨੈਲ ਸਿੰਘ,ਗੁਰਜੰਟ ਸਿੰਘ ਮਾਨ ਦੌਲਤਪੁਰਾ,ਗੁਰਮੀਤ ਸਿੰਘ ਸਰਪੰਚ ਦੌਲਤਪੁਰਾ,ਪ੍ਰੇਮ ਚੰਦ ਚੱਕੀਵਾਲਾ ਕੌਂਸਲਰ ਅਤੇ ਡਾ: ਰਵੀ ਆਦਿ ਹਾਜ਼ਰ ਸਨ   ।