ਦੰਦਾ ਦੇ ਪੰਦਰਵਾੜੇ ਦੇ ਅਖਰੀਲੇ ਦਿਨ ਲੋੜਵੰਦਾਂ ਨੂੰ ਮੁਫਤ ਦੰਦਾਂ ਦੇ ਸੈਂਟ ਵੰਡਣ ਅਤੇ ਜਾਗਰੂਕ ਕਰਨ ਲਈ ਪ੍ਰੋਗਰਾਮ ਦਾ ਆਯੋਜਨ

ਮੋਗਾ,12 ਫਰਵਰੀ (ਜਸ਼ਨ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਜੀ ਦੇ ਹੁਕਮਾ ਮੁਤਾਬਿਕ ਪੂਰੇ ਪੰਜਾਬ ਅੰਦਰ ਦੰਦਾ ਦਾ ਪੰਦਰਵਾੜਾ ਮਨਾਇਆ ਗਿਆ। ਇਸੇ ਕੜੀ ਦੌਰਾਨ ਹੀ ਜਿਲਾ ਮੋਗਾ ਅੰਦਰ ਵੀ 29 ਵਾਂ ਫਰੀ ਦੰਦਾਂ ਦਾ ਪੰਦਰਵਾੜਾ ਮਨਾਇਆ ਗਿਆ।ਅੱਜ ਸਿਵਲ ਹਸਪਤਾਲ ਮੋਗਾ ਦੇ ਵਿੱਚ ਦੰਦਾ ਦੇ ਪੰਦਰਵਾੜੇ ਦੇ ਅਖਰੀਲੇ ਦਿਨ ਤੇ ਲੋੜਵੰਦਾਂ ਨੂੰ ਮੁਫਤ ਦੰਦਾਂ ਦੇ ਸੈਂਟ ਵੰਡਣ ਅਤੇ ਜਾਗਰੂਕ ਕਰਨ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਸਿਵਲ ਸਰਜਨ ਮੋਗਾ ਡਾ ਮਨਜੀਤ ਸਿੰਘ ਨੇ ਮੁੱਖ ਮਹਿਮਾਨ ਵਜੋ਼ ਪਹੁੰਚੇ ਅਤੇ ਉਨ੍ਹਾਂ ਨੇ ਇੱਕਤਰ ਹੋਏ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਦੇ ਹੋਏ ਕਿਹਾ ਕਿ ਦੰਦਾਂ ਦੀ ਸਾਂਭ ਸੰਭਾਲ ਬਹੁਤ ਜਰੂਰੀ ਹੈ।ਮੂੰਹ ਅਤੇ ਦੰਦਾਂ ਦੀ ਸਿਹਤ ਸਬੰਧੀ ਜਾਣਕਾਰੀ ਹੋਣੀ ਜਰੂਰੀ ਹੈ।ਇਸ ਮੌਕੇ ਸਿਵਲ ਸਰਜਨ ਨੇ ਦੰਦਾਂ ਦੇ ਸੈਟ ਵੰਡਣ ਮੌਕੇ ਲੋੜਵੰਦ ਮਰੀਜ਼ਾਂ ਨੂੰ ਕਿਹਾ ਬਹੁਤ ਵਧੀਆ ਗੱਲ ਹੈ ਕਿ ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਦੰਦਾਂ ਦੇ ਸੈਟ ਮੁਫਤ ਵਿਚ ਪ੍ਰਾਪਤ ਹੋਏ ਹਨ ਅਤੇ ਹੁਣ ਉਹ ਖਾਣ ਪੀਣ ਦਾ ਅਨੰਦ ਪਹਿਲਾਂ ਵਾਂਗ ਹੀ ਲੈ ਸਕਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦੰਦਾਂ ਦੇ ਸੈਟ ਦੀਆਂ ਸਾਂਭ ਸੰਭਾਲ ਸਬੰਧੀ ਵੀ ਨੁਕਤੇ ਸਾਂਝੇ ਕੀਤੇ। ਇਸ ਮੌਕੇ ਜਿਲ੍ਹਾ ਡੈਂਟਲ ਸਿਹਤ ਅਫਸਰ ਮੋਗਾ ਡਾ ਕਮਲਦੀਪ ਕੌਰ ਮਾਹਲ ਨੇ ਦੰਦਾ ਦੇ ਪੰਦਰਵਾੜੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਲੇ ਅੰਦਰ ਵੱਖ ਵੱਖ ਸਕੂਲਾਂ ਕਾਲਜਾ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਦੰਦਾ ਦੀ ਸਾਂਭ ਸੰਭਾਲ ਬਾਰੇ ਜਾਗਰੂਕ ਕਰਨ ਲਈ ਇੱਕ ਡੈਂਟਲ ਸਿਹਤ ਜਾਗਰੂਕਤਾ ਮੋਬਾਇਲ ਵੈਨ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਜਿਸ ਦੌਰਾਨ ਲੋਕਾਂ ਨੇ ਮੂੰਹ ਅਤੇ ਦੰਦਾ ਦੀਆਂ ਬਾਰੇ ਰੁਬਰੂ ਹੋ ਕੇ ਜਾਣਕਾਰੀ ਹਾਸਿਲ ਕੀਤੀ। ਡਾ ਮਾਹਲਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਲੇ ਅੰਦਰ ਤਿੰਨ ਵੱਖ ਵੱਖ ਥਾਵਾਂ ਬਲਾਕ ਕੋਟ ਈਖੇ , ਬਾਘਾਪੁਰਾਣਾ ਅਤੇ ਸਿਵਲ ਹਸਪਾਤਲ ਮੋਗਾ ਵਿੱਚ ਡੈਂਟਲ ਸਿਹਤ ਕੈਂਪ ਲਗਾਇਆ ਗਿਆ।ਜਿਸ ਵਿੱਚ 60 ਦੇ ਕਰੀਬ ਦੰਦਾਂ ਦੇ ਸੈਂਟ ਲੋੜਵੰਦ ਮਰੀਜ਼ਾ ਨੂੰ ਦਿਤੇ ਗਏ ਡਾ ਮਾਹਲ ਨੇ ਦੱਸਿਆ ਕਿ ਕੁਲ 1675 ਮਰੀਜ਼ ਦਾ ਚੈਕਅਪ ਅਤੇ ਇਲਾਜ ਕੀਤਾ।506 ਖਰਾਬ ਦੰਦਾਂ ਦਾ ਇਲਾਜ ਕੀਤਾ।ਇਸ ਮੌਕੇ ਜਾਗਰੂਕਤਾ ਪੈਫਲਿਟ ਤੋਂ ਇਲਾਵਾ ਦੰਦਾਂ ਦੀ ਸਾਂਭ ਸੰਭਾਲ ਸਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਸਹਾਇਕ ਸਿਵਲ ਸਰਜਨ ਮੋਗਾ ਡਾ ਅਰੁਣ ਗੁਪਤਾ, ਡਾ ਰੁਪਿੰਦਰ ਕੌਰ ਗਿੱਲ ਜਿਲਾ ਪਰਿਵਾਰ ਅਤੇ ਭਲਾਈ ਅਫਸਰ ਮੋਗਾ,ਡਾ ਮਨੀਸ਼ ਅਰੋੜਾ ਜਿਲਾ ਐਪਡੀਮੋਲੋਜਿਸਟ, ਡਾ ਹਰਿੰਦਰ ਕੁਮਾਰ ਸ਼ਰਮਾ ਜਿਲਾ ਟੀਕਾਕਰਨ ਅਫਸਰ, ਸੀਨੀਅਰ ਮੈਡੀਕਲ ਅਫਸਰ ਡਾ ਰਾਜੇਸ਼ ਅੱਤਰੀ, ਡਾ ਵਰੁਣ ਕੁਮਾਰ ਡੈਟਲ ਮੈਡੀਕਲ ਅਫਸਰ , ਡਾ ਚੰਦਨ ਜੈਨ, ਡਾ ਅਦਿਤੀ ਰੈਡ ਕਰਾਸ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ਕ੍ਰਿਸ਼ਨਾ ਸ਼ਰਮਾ ਅਤੇ ਅੰਮ੍ਰਿਤ ਸ਼ਰਮਾ ਜਿਲਾ ਬੀ ਸੀ ਸੀ ਕੋਆਰਡੀਨੇਟਰ ਮੀਡੀਆ ਵਿੰਗ ਵੀ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


