ਮੈਂਬਰ ਪਾਰਲੀਮੈਂਟ ਸਾਧੂ ਸਿੰਘ ਦੀ ਮਿਹਨਤ ਸਦਕਾ ਮੋਗਾ ਵਿਖੇ ਖੁਲਿਆ ਪਾਸਪੋਰਟ ਦਫ਼ਤਰ ,ਆਮ ਲੋਕਾਂ ਨੂੰ ਮਿਲੇਗੀ ਰਾਹਤ - ਪ੍ਰਧਾਨ ਨਸੀਬ ਬਾਵਾ ਐਡਵੋਕੇਟ

ਮੋਗਾ,26 ਫਰਵਰੀ (ਜਸ਼ਨ) : ਆਮ ਆਦਮੀ ਪਾਰਟੀ ਜ਼ਿਲਾ ਮੋਗਾ ਦੀ ਇਕ ਅਹਿਮ ਮੀਟਿੰਗ ਜ਼ਿਲਾ ਮੋਗਾ ਆਪ ਦੇ ਪ੍ਰਧਾਨ ਸ਼੍ਰੀ ਨਸੀਬ ਬਾਵਾ ਦੀ ਰਹਾਇਸ਼ ਵਿਖੇ ਹੋਈ, ਜਿਸ ਵਿਚ ਆਮ ਆਦਮੀ ਪਾਰਟੀ ਦੇ ਸਾਰੇ ਅਹੁਦੇਦਾਰਾਂ ਨੇ ਸਰਵ ਸੰਮਤੀ ਨਾਲ ਮਤਾ ਪਾਸ ਕਰਕੇ ਸ਼੍ਰੀ ਸਾਧੂ ਸਿੰਘ ਮੈਂਬਰ ਪਾਰਲੀਮੈਂਟ ਦਾ ਧੰਨਵਾਦ ਕੀਤਾ ਕਿਉਂਕਿ ਸ਼੍ਰੀ ਸਾਧੂ ਸਿੰਘ ਨੇ ਆਪਣੀ ਮਿਹਨਤ ਦਾ ਸਦਕਾ ਮੋਗਾ ਸ਼ਹਿਰ ਵਿਚ ਪਾਸਪੋਰਟ ਦਫ਼ਤਰ ਖੋਲਨ ਲਈ ਅਥਾਹ ਯਤਨ ਕੀਤੇ ਅਤੇ ਉਹਨਾਂ ਦੀ ਅਨਥਕ ਮਿਹਨਤ ਸਦਕਾ ਕੁਝ ਦਿਨਾਂ ਵਿਚ ਮੋਗਾ ਵਿਖੇ ਪਾਸਪੋਰਟ ਦਫ਼ਤਰ ਖੋਲਿਆ ਜਾ ਰਿਹਾ ਹੈ। ਸ਼੍ਰੀ ਬਾਵਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰੋ: ਸਾਧੂ ਸਿੰਘ ਦਾ ਉਹ ਲੰਬੇ ਸਮੇਂ ਤੋਂ ਸੁਪਨਾ ਸੀ ਕਿ ਜ਼ਿਲਾ ਮੋਗਾ ਦੇ ਵਸਨੀਕਾਂ ਨੂੰ ਪਾਸਪੋਰਟ ਬਨਾਉਣ ਲਈ ਜਲੰਧਰ ਜਾਂ ਚੰਡੀਗੜ ਜਾਣਾ ਪੈਂਦਾ ਹੈ, ਜਿਸ ਨਾਲ ਉਹਨਾਂ ਦਾ ਕਾਫੀ ਪੈਸਾ ਅਤੇ ਕੀਮਤੀ ਸਮਾਂ ਖਰਾਬ ਹੁੰਦਾ ਸੀ, ਜਿਸ ਕਾਰਨ ਬਹੁਤ ਸਾਰੇ ਵਿਅਕਤੀ ਇਸ ਸਹੂਲਤ ਤੋਂ ਵਾਂਝੇ ਰਹਿ ਜਾਂਦੇ ਸੀ। ਇਸ ਲਈ ਮੋਗਾ ਵਿਖੇ ਪਾਸਪੋਰਟ ਦਫ਼ਤਰ ਖੁਲਨ ਨਾਲ ਮੋਗਾ ਜ਼ਿਲੇ ਦੇ ਵਸਨੀਕਾਂ ਦਾ ਕਾਫੀ ਪੈਸਾ ਅਤੇ ਸਮਾਂ ਬਚੇਗਾ, ਜਿਸ ਦਾ ਸਿਹਰਾ ਪ੍ਰੋ: ਸਾਧੂ ਸਿੰਘ ਮੈਂਬਰ ਪਾਰਲੀਮੈਂਟ ਨੂੰ ਜਾਂਦਾ ਹੈ। ਸ਼੍ਰੀ ਬਾਵਾ ਨੇ ਪੂਰੇ ਜੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਐਮ.ਪੀ. ਫੰਡ ਵਿਚੋਂ ਕਾਰਪੋਰੇਸ਼ਨ ਨੂੰ ਭੇਜੇ ਪੈਸਿਆਂ ਨੂੰ ਵੀ ਸ਼ਹਿਰ ਲਈ ਵਰਤਿਆ ਜਾਵੇ। ਸ਼੍ਰੀ ਬਾਵਾ ਨੇ ਐਮ.ਪੀ. ਸਾਹਿਬ ਦਾ ਇਸ ਗੱਲੋਂ ਵੀ ਧੰਨਵਾਦ ਕੀਤਾ ਕਿ ਜ਼ਿਲਾ ਮੋਗਾ ਦੇ ਕਾਫੀ ਪਿੰਡਾਂ ਵਿਚ ਐਮ.ਪੀ. ਫੰਡ ਵਿਚੋਂ ਪੈਸਾ ਭੇਜਿਆ ਹੈ, ਉਹ ਪਿੰਡਾਂ ਦੀ ਤਰੱਕੀ ਲਈ ਸਹਾਈ ਹੋਵੇਗਾ। ਇਸ ਮੀਟਿੰਗ ਵਿਚ ਕੇਂਦਰ ਸਰਕਾਰ ਤੋਂ ਮੰਗ ਵੀ ਕੀਤੀ ਗਈ ਕਿ ਨਵੇਂ ਵਿਤੀ ਸਾਲ ਵਿਚ ਐਮ.ਪੀ. ਫੰਡ ਵਿਚ ਜਲਦੀ ਪੈਸਾ ਭੇਜਿਆ ਜਾਵੇ ਤਾਂ ਕਿ ਜਿਨਾਂ ਪਿੰਡਾਂ ਵਿਚ ਵਿਕਾਸ ਦੇ ਕੰਮ ਲਈ ਪੈਸਾ ਨਹੀਂ ਲੱਗ ਸਕਿਆ ਉਨਾਂ ਪਿੰਡਾਂ ਨੂੰ ਐਮ.ਪੀ. ਫੰਡ ਵਿਚੋਂ ਜਲਦੀ ਗਰਾਂਟਾਂ ਦਵਾਈਆਂ ਜਾ ਸਕਨ। ਇਸ ਮੀਟਿੰਗ ਨੂੰ ਸ਼੍ਰੀ ਨਵਦੀਪ ਸਿੰਘ ਸੰਘਾ ਸਪੋਕਸ ਪਰਸਨ, ਪਿਆਰਾ ਸਿੰਘ ਐਸ.ਸੀ. ਸੈਲ, ਮੈਡਮ ਊਸ਼ਾ ਕੁਮਾਰੀ ਜੁਾਇੰਟ ਸਕੱਤਰ, ਡਾ: ਸੋਨੀਆਂ, ਅਮਿਤ ਪੁਰੀ ਯੂਥ ਆਗੂ, ਸ਼੍ਰੀ ਨਰੇਸ਼ ਚਾਵਲਾ ਜੁਆਇੰਟ ਸਕੱਤਰ, ਸੁਖਦੀਪ ਧਾਮੀ ਜੁਾਇੰਟ ਸਕੱਤਰ, ਸੱਤਪਾਲ ਸਿੰਘ, ਨਵਜੋਤ ਕੌਰ ਬਾਵਾ ਆਦਿ ਨੇ ਵੀ ਆਪਣੇ ਵਿਚਾਰ ਰੱਖੇ।