ਐਸ.ਪੀ. ਸਿੰਘ ਡਾ: ਉਬਰਾਏ ਨੇ ਪਿੰਡ ਮਾੜੀ ਮੁਸਤਫਾ ਵਿਖੇ ਕੀਤਾ ਮੁਫਤ ਕੰਪਿਊਟਰ ਸੈਂਟਰ ਦਾ ਉਦਘਾਟਨ

ਮੋਗਾ, 26 ਫਰਵਰੀ (ਜਸ਼ਨ)-ਹਰ ਸਾਲ ਹਜਾਰਾਂ ਦੀ ਗਿਣਤੀ ਵਿੱਚ ਨੌਜਵਾਨ ਲੜਕੇ ਲੜਕੀਆਂ ਸਰਬੱਤ ਦਾ ਭਲਾ ਵੱਲੋਂ ਚਲਾਏ ਜਾ ਰਹੇ ਕਿੱਤਾਮੁਖੀ ਸਿਖਲਾਈ ਕੇਂਦਰਾਂ ਤੋਂ ਸਿਖਲਾਈ ਪ੍ਾਪਤ ਕਰਕੇ ਆਪਣੇ ਰੁਜ਼ਗਾਰ ਦੇ ਕਾਬਿਲ ਬਣ ਰਹੇ ਹਨ । ਉਹਨਾਂ ਵਿੱਚੋਂ ਜਿਆਦਾਤਰ ਨੌਜਵਾਨ ਆਪਣੇ ਪੱਧਰ ਤੇ ਜਾਂ ਬੈਂਕਾਂ ਦੀ ਸਹਾਇਤਾ ਨਾਲ ਆਪਣੇ ਰੁਜਗਾਰ ਸ਼ੁਰੂ ਕਰ ਰਹੇ ਹਨ ਤੇ ਕੁੱਝ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਹਨ । ਇਸ ਤਰਾਂ ਕਿੱਤਾਮੁਖੀ ਸਿਖਲਾਈ ਨੌਜਵਾਨਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ । ਇਹਨਾਂ ਵਿਚਾਰਾਂ ਦਾ ਪ੍ਗਟਾਵਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ. ਸਿੰਘ ਉਬਰਾਏ ਜੀ ਨੇ ਪਿੰਡ ਮਾੜੀ ਮੁਸਤਫਾ ਵਿਖੇ ਛੇ ਮਹੀਨੇ ਦੇ ਮੁਫਤ ਕੰਪਿਊਟਰ ਸੈਂਟਰ ਦਾ ਉਦਘਾਟਨ ਕਰਨ ਮੌਕੇ ਕੀਤਾ । ਉਹਨਾਂ ਦੱਸਿਆ ਕਿ ਪੰਜਾਬ ਦੇ ਵੱਖ ਵੱਖ ਜਿਲਿਆਂ ਵਿੱਚ 200 ਦੇ ਕਰੀਬ ਮੁਫਤ ਸਿਖਲਾਈ ਕੇਂਦਰ ਚੱਲ ਰਹੇ ਹਨ, ਜਿਨਾਂ ਵਿੱਚ ਹਜਾਰਾਂ ਨੌਜਵਾਨਾਂ ਨੂੰ ਸਿਲਾਈ ਅਤੇ ਕੰਪਿਊਟਰ ਦੀ ਮੁਫਤ ਸਿਖਲਾਈ ਦਿੱਤੀ ਜਾ ਰਹੀ ਹੈ । ਉਹਨਾਂ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਰਬੱਤ ਦਾ ਭਲਾ ਨਾਲ ਜੁੜ ਕੇ ਕੰਮ ਕਰਨ ਤਾਂ ਉਹਨਾਂ ਨੂੰ ਸਮਾਜ ਸੇਵੀ ਗਤੀਵਿਧੀਆਂ ਲਈ ਸੇਧ ਵੀ ਦਿੱਤੀ ਜਾਵੇਗੀ ਤੇ ਉਹਨਾਂ ਦੇ ਸਮਾਜ ਸੇਵੀ ਪ੍ੋਜੈਕਟਾਂ ਨੂੰ ਲਾਗੂ ਕਰਨ ਲਈ ਆਰਥਿਕ ਸਹਾਇਤਾ ਵੀ ਦਿੱਤੀ ਜਾਵੇਗੀ । ਇਸ ਮੌਕੇ ਸਰਬੱਤ ਦਾ ਭਲਾ ਦੀ ਮੋਗਾ ਇਕਾਈ ਦੇ ਕੈਸ਼ੀਅਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਮੋਗਾ ਜਿਲੇ ਵਿੱਚ ਪਿਛਲੇ ਚਾਰ ਸਾਲ ਤੋਂ ਤਿੰਨ ਕੰਪਿਊਟਰ ਸੈਂਟਰ ਅਤੇ ਪੰਜ ਸਿਲਾਈ ਸੈਂਟਰ ਚੱਲ ਰਹੇ ਹਨ, ਜਿਨਾਂ ਵਿੱਚ 2000 ਦੇ ਕਰੀਬ ਨੌਜਵਾਨ ਲੜਕੇ ਲੜਕੀਆਂ ਸਿਖਲਾਈ ਲੈ ਚੁੱਕੇ ਹਨ ਤੇ 425 ਦੇ ਕਰੀਬ ਸਿਖਲਾਈ ਲੈ ਰਹੇ ਹਨ । ਇਸ ਮੌਕੇ ਟਰੱਸਟੀ ਰਣਜੀਤ ਸਿੰਘ ਮਾੜੀ ਮੁਸਤਫਾ ਦੀ ਅਗਵਾਈ ਵਿੱਚ ਨਗਰ ਪੰਚਾਇਤ ਅਤੇ ਪਤਵੰਦਿਆਂ ਨੇ ਡਾ. ਉਬਰਾਏ ਜੀ ਅਤੇ ਉਹਨਾਂ ਦੇ ਟੀਮ ਮੈਂਬਰਾਂ ਦਾ ਜੋਰਦਾਰ ਸਵਾਗਤ ਕੀਤਾ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ । ਇਸ ਮੌਕੇ ਬਾਘਾ ਪੁਰਾਣਾ ਦੇ ਤਹਿਸੀਲਦਾਰ ਗੁਰਮੀਤ ਸਿੰਘ ਸਹੋਤਾ,ਟਰੱਸਟੀ ਦਵਿੰਦਰਜੀਤ ਸਿੰਘ ਗਿੱਲ, ਅਵਤਾਰ ਸਿੰਘ ਘੋਲੀਆ, ਦਫਤਰ ਇਚਾਰਜ ਸੁਖਦੇਵ ਸਿੰਘ ਬਰਾੜ, ਗੁਰਤੇਜ ਸਿੰਘ ਮਾੜੀ, ਸਰਪੰਚ ਦਰਸ਼ਨ ਸਿੰਘ, ਪ੍ਧਾਨ ਕੁਲਵੰਤ ਸਿੰਘ, ਗਿਆਨੀ ਬੂਟਾ ਸਿੰਘ, ਭੁਪਿੰਦਰ ਸਿੰਘ ਫੌਜੀ, ਨਵਦੀਪ ਸਿੰਘ, ਗੁਰਮੀਤ ਸਿੰਘ ਭੋਲਾ, ਚਮਕੌਰ ਸਿੰਘ, ਗਿਆਨੀ ਪ੍ੀਤਮ ਸਿੰਘ,ਕਾਕਾ ਸਿੰਘ, ਇਕਬਾਲ ਸਿੰਘ, ਗੁਰਦੀਪ ਕੌਰ ਪੰਚ, ਜਸਵੰਤ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਪਤਵੰਤੇ ਅਤੇ ਸਿਖਿਆਰਥੀ ਹਾਜ਼ਰ ਸਨ ।


