ਸ਼ਹੀਦ ਸੰਤ ਬਾਬਾ ਕੁੰਢਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ


ਬਾਘਾਪੁਰਾਣਾ/ਸਮਾਧਭਾਈ,26 ਫਰਵਰੀ (ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ/ਸ਼ਿਕੰਦਰ ਸਿੰਘ):ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਧਰਮਯੁੱਧ ਮੋਰਚੇ ਦੌਰਾਨ ਸ਼ਹੀਦ ਹੋਏ ਧਾਰਮਿਕ ਅਤੇ ਉੱਚੀ-ਸੁੱਚੀ ਸਖਸ਼ੀਅਤ ਦੇ ਮਾਲਕ ਪੰਜ ਪਿਆਰਿਆ ਦੇ ਜੱਥੇਦਾਰ ਸੰਤ ਬਾਬਾ ਕੁੰਢਾ ਸਿੰਘ ਜੀ ਸਮਾਧ ਭਾਈ ਦਾ ਸ਼ਹੀਦੀ ਸਮਾਗਮ ਗੁ: ਮਾਲ ਸਾਹਿਬ ਪਿੰਡ ਸਮਾਧ ਭਾਈ (ਮੋਗਾ) ਵਿਖੇ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਪ੍ਰਕਾਸ਼ ਕੀਤੇ ਗਏ ਸ਼੍ਰੀ ਅਖੰਡ ਪਾਠਾ ਦੇ ਭੋਗ ਪਾਏ ਗਏ ਉਪਰੰਤ ਭਾਈ ਨਿਰੰਜਨ ਸਿੰਘ,ਭਾਈ ਨਿਰਭੈ ਸਿੰਘ,ਭਾਈ ਮਿਹਰ ਸਿੰਘ ਸਮਾਧ ਭਾਈ ਦੇ ਜੱਥਿਆਂ ਨੇ ਕਥਾ-ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ।ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ,ਬਾਬਾ ਸੁਰਜੀਤ ਸਿੰਘ ਮਹਿਰੋਂ,ਭਾਈ ਰਾਜਿੰਦਰ ਸਿੰਘ ਖਾਲਸਾ ਅਤੇ ਬਾਬਾ ਮਿਹਰ ਸਿੰਘ ਹੁਰਾਂ ਨੇ ਸ਼ਹੀਦ ਸੰਤ ਬਾਬਾ ਕੁੰਢਾ ਸਿੰਘ ਜੀ ਦੇ ਜੀਵਨ ਬਾਰੇ ਬੋਲਿਦਆਂ ਕਿਹਾ ਕਿ ਸੰਤ ਜਰਨੇੈਲ਼ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਅੰਮਿ੍ਰਤਸਰ ਸਾਹਿਬ ਤੋਂ ਸੰਤ ਬਾਬਾ ਕੁੰਢਾ ਸਿੰਘ ਜੀ ਨੰੂੁ ਪੰਜ ਪਿਆਰਿਆਂ ਦਾ ਜੱਥੇਦਾਰ ਥਾਪ ਸੰਗਤਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰੁ ਅੰਮਿ੍ਰਤ ਛਕਾਉਣ ਅਤੇ ਨਸ਼ਿਆਂ ਦੀ ਦਲਦਲ ’ਚ ਗੁਲਤਾਨ ਹੋਏ ਨੌਜਵਾਨਾਂ ਨੰੂ ਪ੍ਰੇਰ ਕੇ ਸਿੱਖੀ ਵੱਲ ਮੋੜਨ ਦੀ ਜੁੰਮੇਵਾਰੀ ਸੌਂਪੀ ਜੋ ਸੰਤ ਬਾਬਾ ਕੁੰਢਾ ਸਿੰਘ ਵੱਲੋਂ ਸੌਂਪੀ ਜੁੰਮੇਵਾਰੀ ਨੂੰੁ ਪੂਰੀ ਤਨਦੇਹੀ ਨਾਲ ਨਿਭਾਇਆ ਅਤੇ ਆਪਣੇ ਜੱਥੇ ਸਮੇਤ ਬਾਬਾ ਜੁਗਿੰਦਰ ਸਿੰਘ ਜੀ (ਪਿਤਾ ਸੰਤ ਜਰਨੈੇਲ਼ ਸਿੰਘ ਖਾਲਸਾ ਭਿੰਡਰਾਂ ਵਾਲੇ) ਨਾਲ ਰਲ ਕੇ ਪੰਜਾਬ ’ਚ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਹਜਾਰਾਂ ਨੌਜਵਾਨਾਂ ਨੂੰੁ ਖੰਡੇ-ਬਾਟੇ ਦਾ ਅੰਮਿ੍ਰਤ ਛਕਾਇਆ ਅਤੇ ਅਣਖ ਨਾਲ ਜੀਣਾ ਸਿਖਾਇਆ। ਉਨਾਂ ਦੱਸਿਆ ਕਿ ਸੰਤ ਬਾਬਾ ਕੁੰਢਾ ਸਿੰਘ ਨੇ ਸਹੁਰੇ ਘਰਾਂ ਤੋਂ ਕਈ-ਕਈ ਸਾਲਾਂ ਤੋਂ ਆਪਣੇ ਪੇਕੇ ਘਰੇ ਬੈਠਾਈਆਂ ਧੀਆਂ ਨੂੰ ਦੋਹਾਂ ਪਰਿਵਾਰਾਂ ਨੂੰੁ ਬੜੇ ਸਚੁੱਜੇ ਢੰਗ ਨਾਲ ਸਮਝਾ ਕੇ ਉਨਾਂ ਨੂੰੁ ਘਰੋਂ-ਘਰੀ ਵਸਾਇਆ ਅਤੇ ਕਈ ਗੁਰਦੁਆਰਾ ਸਾਹਿਬ ਵੀ ਉਸਾਰੇ। ਉਨਾਂ ਕਿਹਾ ਕਿ ਬਾਬਾ ਕੁੰਢਾ ਸਿੰਘ ਜੀ ਨੇ ਪੁਲਿਸ ਦਾ ਅੰਨਾ ਤਸੱਦਦ ਝੱਲਿਆ ਅਤੇ ਜੇਲਾਂ ਵੀ ਕੱਟੀਆਂ। ਉਨਾਂ ਕਿਹਾ ਕਿ ਸੰਤ ਬਾਬਾ ਕੁੰਢਾ ਸਿੰਘ ਜੀ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਸਮੇਂ ਸੰਤ ਦੇ ਵੱਡੇ ਭਾਈ ਕਰਤਾਰ ਸਿੰਘ,ਭਤੀਜੇ ਭਾਈ ਭੋਲਾ ਸਿੰਘ,ਬਿੰਦਰ ਸਿੰਘ,ਜਗਦੇਵ ਸਿੰਘ, ਜਸਵੰਤ ਸਿੰਘ,ਗੁਰਚਰਨ ਸਿੰਘ ਹਕੀਮ,ਭੋਲਾ ਸਿੰਘ ਬਰਾੜ,ਕਰਮ ਸਿੰਘ,ਸ਼ਿਕੰਦਰ ਸਿੰਘ,ਅਵਤਾਰ ਸਿੰਘ ਪ੍ਰਧਾਨ ਯੂਥ ਸਰਦਾਰਿਆਂ ਕਲੱਬ ਆਦਿ ਭਾਰੀ ਗਿਣਤੀ ’ਚ ਸੰਗਤਾਂ ਹਾਜਰ ਸਨ।


