ਨੌਜਵਾਨ ਪੁਲਿਸ ਕਾਂਸਟੇਬਲ ਨੇ ਕੀਤੀ ਆਤਮ ਹੱਤਿਆ

ਮੋਗਾ ,27 ਫਰਵਰੀ (ਜਸ਼ਨ)- ਮੋਗਾ ਦੇ ਕਸਬੇ ਬਾਘਾਪੁਰਾਣਾ ਦੇ ਅਧੀਨ ਆਉਂਦੇ ਪਿੰਡ ਮਾਹਲਾ ਕਲਾਂ ਵਿਖੇ ਪੰਜਾਬ ਪੁਲਸ ਦੇ ਕਾਂਸਟੇਬਲ ਜਤਿੰਦਰ ਸਿੰਘ (33) ਨੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਕਾਂਸਟੇਬਲ ਜਤਿੰਦਰ ਸਿੰਘ ਜੇਲ ਵਿਭਾਗ ਫਰੀਦਕੋਟ ਵਿਖੇ ਤਾਇਨਾਤ ਸੀ। ਮਿ੍ਰਤਕ ਕਾਂਸਟੇਬਲ ਦੇ ਚਾਚੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਤਿੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਪ੍ਰੇਸ਼ਾਨ ਸੀ, ਜਿਸ ਦੇ ਚੱਲਦਿਆਂ  ਉਸ ਨੇ ਅੱਜ ਘਰ ਵਿਚ ਪੱਖੇਵਾਲੀ ਕੁੰਡੀ ਨਾਲ ਫਾਹਾ ਲੈ ਕੇ ਜੀਵਨਲੀਲਾ ਸਮਾਪਤ ਕਰ ਲਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮਿ੍ਰਤਕ ਦੇ ਪਹਿਲਾਂ ਇਕ ਲੜਕੀ ਹੈ ਅਤੇ ਹੁਣ ਪਿਛਲੇ ਦਿਨੀਂ ਉਸ ਦੀ ਪਤਨੀ ਨੇ ਇਕ ਹੋਰ ਲੜਕੀ ਨੂੰ ਜਨਮ ਦਿੱਤਾ ਅਤੇ ਸਮਝਿਆ ਜਾਂਦਾ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਲੜਕਾ ਪੈਦਾ ਨਾ ਹੋਣ ਕਾਰਨ ਵੀ ਜਤਿੰਦਰ ਵਧੇਰੇ ਪਰੇਸ਼ਾਨ ਹੋ ਗਿਆ ਹੋਵੇ। ਮਿ੍ਰਤਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਇਹ ਵੀ ਸਬੱਬ ਹੀ ਹੈ ਕਿ ਉਸ ਦੀ ਮਾਤਾ ਅੱਜ ਪਿੰਡ ਵਿਚ ਹੀ ਕਿਸੇ ਦੇ ਘਰ ਅਫਸੋਸ ਤੇ ਗਈ ਹੋਈ ਸੀ ਜਦਕਿ ਉਸ ਦੀ ਪਤਨੀ ਜਣੇਪੇ ਕਰਕੇ ਪੇਕੇ ਗਈ ਹੋਈ ਸੀ ।  ਪੁਲਸ ਨੇ ਮਿ੍ਰਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ‘ਤੇ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਹੈ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ