ਕਿਸਾਨ ਨੇ ਕੀਤੀ ਆਤਮ ਹੱਤਿਆ, ਸ਼ੇਰ ਸਿੰਘ ਦੇ ਸਿਰ ’ਤੇ ਸੀ 20 ਲੱਖ ਰੁਪਏ ਤੋਂ ਵੀ ਜ਼ਿਆਦਾ ਦਾ ਕਰਜ਼ਾ

ਮੋਗਾ, 27 ਫਰਵਰੀ (ਜਸ਼ਨ)- ਮੋਗਾ ਦੇ ਹਲਕੇ ਧਰਮਕੋਟ ਦੇ ਪਿੰਡ ਮੰਝਲੀ ਦੇ ਕਿਸਾਨ ਸ਼ੇਰ ਸਿੰਘ ਨੇ ਕੱਲ ਸ਼ਾਮ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ । ਮਿ੍ਰਤਕ ਦੇ ਭਰਾ ਦੇ ਦੱਸਣ ਮੁਤਾਬਕ ਸ਼ੇਰ ਸਿੰਘ ਦੇ ਸਿਰ ’ਤੇ 20 ਲੱਖ ਰੁਪਏ ਤੋਂ ਵੀ ਜ਼ਿਆਦਾ ਦਾ ਕਰਜ਼ਾ ਸੀ ਅਤੇ ਕੱਲ ਉਸ ਨੇ ਜ਼ਹਿਰੀਲੀ ਦਵਾਈ ਪੀਣ ਉਪਰੰਤ ਪਿੰਡ ਸੰਗਲਾ ਦੀ ਸੁਸਾਇਟੀ ਤੋਂ ਆਪਣੇ ਘਰ ਫੋਨ ’ਤੇ ਦਵਾਈ ਪੀਣ ਬਾਰੇ ਦੱਸਿਆ । ਉਸ ਦੀ ਪਤਨੀ ਅਤੇ ਪੁੱਤਰ ਨੇ ਉਸ ਨੂੰ ਮੋਗਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਪਰ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਲਈ ਰੈਫਰ ਕਰ ਦਿੱਤਾ। ਫਰੀਦਕੋਟ ਲੈ ਜਾਂਦੇ ਸਮੇਂ ਤਲਵੰਡੀ ਕੋਲ ਸ਼ੇਰ ਸਿੰਘ ਮੌਤ ਦੇ ਹੱਥੋਂ ਹਾਰ ਗਿਆ । ਵਰਨਣਯੋਗ ਹੈ ਕਿ ਮਿ੍ਰਤਕ ਦੇ ਦੋ ਬੱਚੇ ਹਨ ਅਤੇ ਉਸਦੀ ਵੱਡੀ ਲੜਕੀ ਦਾ ਅੱਜ ਸਕੂਲ ਵਿਚ ਇਮਤਿਹਾਨ ਸੀ। ਮੰਗਲਵਾਰ ਦਾ ਦਿਨ ਮੋਗਾ ਜ਼ਿਲੇ ਲਈ ਬੇਹੱਦ ਭਾਰੂ ਰਿਹਾ ਜਦੋਂ 24 ਘੰਟਿਆਂ ਦੌਰਾਨ ਤਿੰਨ ਆਤਮ ਹੱਤਿਆਵਾਂ ਹੋਈਆਂ ਅਤੇ ਇਕ ਵਿਅਕਤੀ ਦੁਰਘਟਨਾ ਵਿਚ ਮਾਰਿਆ ਗਿਆ। ਪਿਛਲੇ 10 ਸਾਲਾਂ ਤੋਂ ਵਿਕਾਸ ਨੂੰ ਤਰਸਦੇ ਮੋਗਾ ਜ਼ਿਲੇ ਦੇ ਵਾਸੀਆਂ ਲਈ ਇਕ ਸਾਲ ਬੀਤਣ ’ਤੇ ਕਾਂਗਰਸ ਸਰਕਾਰ ਵੱਲੋਂ ਵੀ ਕੋਈ ਬਹੁਤੀ ਦਿਲਚਸਪੀ ਨਾ ਦਿਖਾਈ ਹੋਣ ਕਾਰਨ ਪਰੇਸ਼ਾਨ ਲੋਕ ਆਤਮ ਹੱਤਿਆਵਾਂ ਦੀ ਘਟਨਾਵਾਂ ਕਾਰਨ ਬੇਹੱਦ ਦੁਖੀ ਹਨ ਬੇਸ਼ੱਕ ਕਿ ਕਿਰਸਾਨੀ ਨੂੰ ਠੰੁਮਣਾ ਨਾ ਦੇਣ ਅਤੇ ਨੌਜਵਾਨਾਂ ਲਈ ਰੋਜ਼ਗਾਰ ਨਾ ਦੇਣ ਵਾਸਤੇ ਸੂਬਾ ਸਰਕਾਰਾਂ ਦੇ ਨਾਲ ਨਾਲ ਕੇਂਦਰ ਸਰਕਾਰ ਵੀ ਜ਼ਿੰਮੇਵਾਰ ਹੈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


