ਪਿੰਡ ਲੋਪੋਂ ਵਿਖੇ ਬੀਬੀ ਭਾਗੀਕੇ ਨੇ ਲਾਭਪਾਤਰੀਆਂ ਨੂੰ ਵੰਡੀ ਕਣਕ

ਲੋਪੋਂ,28 ਫਰਵਰੀ (ਚਮਕੌਰ ਲੋਪੋ)- ਨਿਹਾਲ ਸਿੰਘ ਵਾਲਾ ਦੀ ਸਾਬਕਾ ਵਿਧਾਇਕਾ ਅਤੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਦਾ ਆਖਣਾ ਏ ਕਿ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਿਨਾਂ ਕਿਸੇ ਭੇਦਭਾਵ ਦੇ ਲੋੜਵੰਦਾਂ ਤੱਕ ਭਲਾਈ ਸਕੀਮਾਂ ਪਹੁੰਚਾ ਰਹੀ ਹੈ ਪਰ ਅਕਾਲੀ ਦਲ ਦੇ ਉੱਚ ਆਗੂਆਂ ਵੱਲੋਂ ਸਰਕਾਰ ਦੀ ਕਾਰਜਸ਼ੈਲੀ ਖਿਲਾਫ਼ ਕੀਤਾ ਜਾ ਰਿਹਾ ਭੰਡੀ ਪ੍ਰਚਾਰ ਬੇਅਸਰ ਹੋ ਕੇ ਰਹਿ ਗਿਆ ਹੈ ਕਿਉਂਕਿ ਪੰਜਾਬ ਦੇ ਲੋਕ ਹੁਣ ਅਕਾਲੀਆਂ ਦੀ ਅਸਲੀਅਤ ਤੋਂ ਭਲੀ ਭਾਂਤ ਜਾਣੂੰ ਹੋ ਚੁੱਕੇ ਹਨ ਤੇ ਇਹੀ ਕਾਰਨ ਹੈ ਕਿ ਹੁਣ ਨਗਰ ਕੌਂਸਲ ਚੋਣਾਂ ’ਚ ਜਨਤਾ ਨੇ ਇਹਨਾਂ ਨੂੰ ਬੁਰੀ ਤਰਾਂ ਨਾਕਾਰ ਦਿੱਤਾ ਹੈ।’ ਪਿੰਡ ਲੋਪੋਂ ਵਿਖੇ ਦੋ ਰੁਪਏ ਪ੍ਰਤੀ ਕਿਲੋ ਵਾਲੀ ਕਣਕ ਲਾਭਪਾਤਰੀਆਂ ਨੂੰ ਵੰਡਣ ਮੌਕੇ ਸਾਬਕਾ ਵਿਧਾਇਕ ਅਤੇ ਕਾਗਰਸ ਹਲਕਾ ਨਿਹਾਲ ਸਿੰਘ ਵਾਲਾ ਦੀ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੋ ਕਹਿੰਦੇ ਹਨ ਉਹ ਕਰਕੇ ਵਿਖਾੳਂੁਦੇ ਹਨ ਜਿਸ ਦੀ ਮਿਸਾਲ ਕਰਜ਼ਾ ਮਾਫੀ ਤੋਂ ਮਿਲਦੀ ਹੈ। ਉਨਾਂ ਕਿਹਾ ਕਿ ਅਕਾਲੀ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਹੀ ਲਾਭ ਦਿੱਤੇ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਵਾਲਿਆਂ ਨੂੰ ਹਮੇਸ਼ਾ ਹੀ ਖੁਡੇ ਲਾਇਨ ਲਾਈ ਰੱਖਿਆ। ਉਹਨਾਂ ਕਿਹਾ ਕਿ ਜੋ ਵੀ ਵਾਅਦੇ ਵੋਟਰਾਂ ਨਾਲ ਕੀਤੇ ਸਨ ਉਹਨਾ ਨੂੰ ਇਕ ਇਕ ਕਰਕੇ ਪੂਰਾ ਕੀਤਾ ਜਾਵੇਗਾ । ਇਸ ਸਮੇਂ ਕਾਕਾ ਸਿੰਘ ਸਰਪੰਚ, ਜਗਜੀਤ ਸਿੰਘ ਜੱਗੂ ਇਕਾਈ ਪ੍ਰਧਾਨ, ਅਮਰਜੀਤ ਸਿੰਘ ਅਮਰਾ, ਗੁਰਤੇਜ ਸਿੰਘ ਪੰਚ, ਇੰਦਰਜੀਤ ਲੋਪੋ, ਦਿਲਰਾਜ ਮਹੁੰਮਦ ਰਾਜਾ ਲੋਪੋ, ਰਵੀ ਪੰਚ,ਰਾਜਵਿੰਦਰ ਸਿੰਘ ਨਿਹਾਲ ਸਿੰਘ ਵਾਲਾ, ਇੰਸਪੈਕਟਰ ਗੁਲਾਬ ਸਿੰਘ, ਦਾਰਾ ਸਿੰਘ ਭਾਗੀਕੇ ਪੀ.ਏ, ਕੁਲਦੀਪ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਪ੍ਰਧਾਨ, ਭੁੱਟੋ ਡੀਪੂ ਹੋਲਡਰ, ਰਾਜਿੰਦਰ ਕੁਮਾਰ ਜਿੰਦੂ, ਜਗਰਾਜ ਸਿੰਘ ਰਾਜਾ ਨੰਬਰਦਾਰ ਤੋਂ ਇਲਾਵਾਂ ਇਕਬਾਲ ਸਿਘ ਕਾਲੀ ਵੀ ਹਾਜ਼ਰ ਸਨ।