ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੂੰ ਸਦਮਾ,ਭਣੋਈਏ ਸ: ਸੁਖਦਰਸ਼ਨ ਸਿੰਘ ਬਰਾੜ ਯੂ ਐੱਸ ਏ ਦਾ ਦੇਹਾਂਤ

ਮੋਗਾ,2 ਮਾਰਚ (ਜਸ਼ਨ)- ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ, ਇਕਬਾਲ ਸਿੰਘ ਸਮਰਾ, ਸੁਖਮੰਦਰ ਸਿੰਘ ਸਮਰਾ, ਜਗਤਾਰ ਸਿੰਘ ਸਮਰਾ ਭਰਾਵਾਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਭਣੋਈਏ ਸ: ਸੁਖਦਰਸ਼ਨ ਸਿੰਘ ਬਰਾੜ ਯੂ ਐੱਸ ਏ ਦਾ ਬੀਤੀ 27 ਫਰਵਰੀ ਨੂੰ ਦਿਹਾਂਤ ਹੋ ਗਿਆ । ਉਹ ਅਮਰੀਕਾ ਦੇ ਬਿਜਨਸਮੈਨ ਸਨ । ਅੱਜ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਇਕਬਾਲ ਸਿੰਘ ਸਮਰਾ ਨੇ ਦੱਸਿਆ ਕਿ ਸ: ਸੁਖਦਰਸ਼ਨ ਸਿੰਘ ਬਰਾੜ ਨਾਲ 26 ਫਰਵਰੀ ਨੂੰ ਉਹਨਾਂ ਦੀ ਫੋਨ ’ਤੇ ਲੰਮੀ ਗੱਲਬਾਤ ਹੋਈ ਸੀ ਅਤੇ ਕਿਸੇ ਪੱਖੋਂ ਵੀ ਉਹਨਾਂ ਦੀ ਸਿਹਤ ਨਾਸਾਜ਼ ਨਹੀਂ ਸੀ ਪਰ ਦੇਰ ਰਾਤ ਸੌਣ ਉਪਰੰਤ 27 ਫਰਵਰੀ ਨੂੰ ਸਵੇਰੇ ਪਰਿਵਾਰ ਵੱਲੋਂ ਉਠਾਏ ਜਾਣ ਲਈ ਕੀਤੀ ਚਾਰਾਜੋਈ ਉਦਾਸੀ ਵਿਚ ਬਦਲ ਗਈ ਜਦੋਂ ਡਾਕਟਰਾਂ ਨੇ ਨੀਂਦ ਦੌਰਾਨ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਮਿ੍ਰਤਕ ਕਰਾਰ ਦੇ ਦਿੱਤਾ। ਸ: ਸੁਖਦਰਸ਼ਨ ਸਿੰਘ ਬਰਾੜ ਦੇ ਯੂ ਐੱਸ ਏ ਨਿਵਾਸ ਸਥਾਨ ਤੋਂ ਗੱਲਬਾਤ ਕਰਦਿਆਂ ਕਾਕਾ ਲੋਹਗੜ ਦੇ ਭਰਾ ਸੁਖਮੰਦਰ ਸਿੰਘ ਸਮਰਾ ਨੇ ਦੱਸਿਆ ਕਿ ਉਹਨਾਂ ਦੀ ਭੈਣ ਸ਼ਮਿੰਦਰ ਕੌਰ ਬਰਾੜ ਅਤੇ ਸਮੁੱਚੇ ਪਰਿਵਾਰ ਲਈ ਇਹ ਦੁੱਖ ਦੀ ਘੜੀ ਹੈ। ਉਹਨਾਂ ਦੱਸਿਆ ਕਿ ਸ: ਸੁਖਦਰਸ਼ਨ ਸਿੰਘ ਬਰਾੜ ਦਾ ਅੰਤਿਮ ਸੰਸਕਾਰ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਅਮਰੀਕਾ ਪਹੁੰਚਣ ’ਤੇ ਕੀਤਾ ਜਾਵੇਗਾ ਅਤੇ ਅੰਤਿਮ ਅਰਦਾਸ 4 ਮਾਰਚ ਨੂੰ ਅਮਰੀਕਾ ਦੇ ਸ਼ਹਿਰ ਹਾੳੂਸਟਨ ਟੈਕਸਾਸ ਵਿਖੇ ਹੋਵੇਗੀ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


