ਡਾ. ਬਲਦੇਵ ਸਿੰਘ : ਸਾਬਕਾ ਡੀ. ਈ. ਓ.-ਜ਼ਿਲ੍ਹਾ ਸਿਖਿਆ ਅਫਸਰ (ਸੈਕੰਡਰੀ), ਮੋਗਾ ਦਾ ਰਿਟਾਇਰਮੈਂਟ ਸਮਾਗਮ 4 ਮਾਰਚ ਨੂੰ

ਮੋਗਾ,2 ਮਾਰਚ (ਜਸ਼ਨ) :ਡਾ. ਬਲਦੇਵ ਸਿੰਘ,ਜੋ ਬਤੌਰ ਜ਼ਿਲ੍ਹਾ ਸਿਖਿਆ ਅਫਸਰ (ਸੈਕੰਡਰੀ), ਮੋਗਾ ਅਤੇ ਸਹਾਇਕ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ, ਸੇਵਾ ਨਿਭਾ ਕੇ ਰਿਟਾਇਰ ਹੋਏ ਹਨ, ਸਬੰਧੀ ਰਿਟਾਇਰਮੈਂਟ ਸਮਾਗਮ, ਜ਼ਿਲ੍ਹਾ ਸਿਖਿਆ ਦਫਤਰ (ਸੈਕੰਡਰੀ) ਅਤੇ (ਐਲੀਮੈਂਟਰੀ), ਮੋਗਾ ਅਤੇ ਸਮੂਹ ਦਫਤਰੀ ਅਮਲੇ ਅਤੇ ਜ਼ਿਲ੍ਹੇ ਦੇ ਸਹਿਯੋਗ ਨਾਲ ਐਤਵਾਰ, ਮਿਤੀ 4 ਮਾਰਚ,2018 ਨੂੰ ਸਵੇਰੇ 10.30 ਵਜੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ, ਕੋਟ ਕਪੂਰਾ ਰੋਡ, ਮੋਗਾ ਵਿਖੇ ਅਯੋਜਿਤ ਕੀਤਾ ਜਾ ਰਿਹਾ ਹੈ. ਜ਼ਿਕਰਯੋਗ ਹੈ ਕਿ ਡਾ. ਬਲਦੇਵ ਸਿੰਘ ਨੇ ਆਪਣੀ ਸੇਵਾ 1989 ਤੋਂ ਅਰੰਭ ਕਰਕੇ ਲਗਭਗ 28 ਸਾਲ ਪੰਜਾਬ ਸਰਕਾਰ ਸਿਖਿਆ ਵਿਭਾਗ ਦੇ ਲੇਖੇ ਲਾਏ, ਜਿਸ ਦੌਰਾਨ 2010 ਤੋਂ 2017 ਤਕ ਕੁਝ ਅਲਗ ਅਲਗ ਅਹੁਦਿਆਂ ਅਤੇ ਸਟੇਸ਼ਨਾਂ ਸਮੇਤ, ਲਗਭਗ 6 ਸਾਲ ਬਤੌਰ ਜ਼ਿਲ੍ਹਾ ਸਿਖਿਆ ਅਫਸਰ (ਸੈਕੰਡਰੀ), ਮੋਗਾ ਅਤੇ ਐਲੀਮੈਂਟਰੀ ਡਿਓਟੀ ਨਿਭਾਈ. ਉਨਾ ਨੇ ਸਿਖਿਆ ਦੇ ਖੇਤਰ ਵਿਚ ‘ਹਾਂ ਪਖੀ’ ਤਬਦੀਲੀਆਂ, ਸਿਖਿਆ ਸੁਧਾਰਾਂ ਅਤੇ ਦਫਤਰੀ ਕਾਰਗੁਜ਼ਾਰੀ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਬਣਾਉਣ ਲਈ ਬਹੁਤ ਸਾਰਥਕ ਯਤਨ ਕੀਤੇ. ਸੋ ਡਾ. ਬਲਦੇਵ ਸਿੰਘ ਦੀਆਂ ਸੇਵਾਵਾਂ ਸਬੰਧੀ ਇਸ ਰਿਟਾਇਰਮੈਂਟ ਸਮਾਗਮ ਵਿਚ ਜ਼ਿਲ੍ਹੇ ਦੇ ਸਮੂਹ ਪ੍ਰਿੰਸੀਪਲਜ਼, ਹੈਡਮਾਸਟਰਜ਼, ਲੈਕਚਰਰ, ਮਾਸਟਰ ਕਾਡਰ ਅਤੇ ਸਮੂਹ ਟੀਚਿੰਗ ਅਤੇ ਨੌਨ-ਟਿਿਚੰਗ ਸਟਾਫ, ਮਿਤਰ, ਦੋਸਤ ਅਤੇ ੳਨਾ ਦੇ ਸ਼ੁਭ ਚਿੰਤਕਾਂ ਨੂੰ ਇਸ ਰਿਟਾਇਰਮੈਂਟ ਸਮਾਗਮ ਵਿਚ ਸ਼ਾਮਿਲ ਹੋਣ ਲਈ ਹਾਰਦਿਕ ਸਦਾ ਦਿਤਾ ਜਾਂਦਾ ਹੈ.
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


