ਸੜਕ ਹਾਦਸੇ ਦੌਰਾਨ ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਤ

ਸਮਾਲਸਰ,3 ਮਾਰਚ (ਜਸਵੰਤ ਗਿੱਲ)-ਕੱਲ ਦੇਰ ਸ਼ਾਮ ਮੋਗਾ-ਕੋਟਕਪੂਰਾ ਮੁੱਖ ਮਾਰਗ ‘ਤੇ ਟਰਾਲੇ ਅਤੇ ਮੋਟਰਸਾਇਕਲ ਦੀ ਟੱਕਰ ਹੋਣ ਨਾਲ ਇੱਕ 28 ਸਾਲਾ ਨੌਜਵਾਨ ਦੀ ਮੌਤ ਹੋ ਗਈ। ਘਟਨਾ ਉਸ ਸਮੇਂ ਵਾਪਰੀ ਜਦੋਂ ਪਿੰਡ ਬੁੱਧ ਸਿੰਘ ਵਾਲਾ ਦਾ ਵਾਸੀ ਰਾਜਵਿੰਦਰ ਸਿੰਘ ਦੇਰ ਸ਼ਾਮ ਨੂੰ ਆਪਣੇ ਪਿੰਡ ਤੋਂ ਮੋਟਰਸਾਇਕਲ ਤੇ ਸਵਾਰ ਹੋ ਕੇ ਆਪਣੇ ਨਾਨਕੇ ਪਿੰਡ ਪੰਜਗਰਾਂਈ ਕਲਾਂ (ਫਰੀਦਕੋਟ) ਨੂੰ ਜਾ ਰਿਹਾ ਸੀ । ਜਦ ਉਹ ਗੁਰੂ ਤੇਗ ਬਹਾਦਰਗੜ ਰੋਡੇ ਕਾਲਜ ਕੋਲ ਪਹੁੰਚਿਆ ਤਾਂ ਉੱਥੇ ਸੜਕ ਦੇ ਉੱਤੇ ਖੜੇ ਟਰਾਲੇ ਨਾਲ ਜਾ ਟਕਰਾਇਆ । ਇਸ ਅਚਾਨਕ ਹੋਈ ਟੱਕਰ ਨਾਲ ਰਾਜਵਿੰਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਟਰਾਲਾ ਚਾਲਕ ਭੱਜ ਗਿਆ। ਮਿ੍ਰਤਕ ਦੇ ਭਰਾ ਕੁਲਵਿੰਦਰ ਸਿੰਘ,ਪਿਤਾ ਲਖਵੀਰ ਸਿੰਘ ਅਤੇ ਸਰਪੰਚ ਮੇਜਰ ਸਿੰਘ ਨੇ ਦੱਸਿਆ ਕਿ ਰਾਜਵਿੰਦਰ ਸਿੰਘ (28) ਪੁੱਤਰ ਲਖਵੀਰ ਸਿੰਘ ਕੌਮ ਮਜਬੀ ਸਿੱਖ ਵਾਸੀ ਬੁੱਧਸਿੰਘ ਵਾਲਾ ਬੀਤੀ 2 ਮਾਰਚ ਦੀ ਦੇਰ ਸ਼ਾਮ ਨੂੰ ਆਪਣੇ ਪਿੰਡ ਬੁੱਧ ਸਿੰਘ ਵਾਲਾ ਤੋਂ ਮੋਟਰਸਾਇਕਲ ਨੰਬਰ ਪੀਬੀ 29 ਡਬਲਯੂ 0709 ਤੇ ਸਵਾਰ ਹੋ ਕੇ ਆਪਣੇ ਨਾਨਕੇ ਪਿੰਡ ਜਾ ਰਿਹਾ ਸੀ ਤੇ ਕਾਲਜ ਕੋਲ ਖੜੇ ਖਰਾਬ ਟਰਾਲੇ ਨਾਲ ਜਾ ਟਕਰਾਇਆ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਗੱਡੀ ਖਰਾਬ ਹੋਣ ਕਰਕੇ ਸੜਕ ਵਿਚਾਰ ਖੜੀ ਸੀ,ਗੱਡੀ ਦੇ ਡਰਾਇਵਰ ਨੇ ਕੋਈ ਵੀ ਲਾਇਟ ਜਾਂ ਇਸ਼ਾਰਾ ਨਹੀਂ ਛੱਡਿਆ ਹੋਇਆ ਸੀ,ਇਸ ਕਰਕੇ ਗੱਡੀ ਗੱਡੀ ਖੜੀ ਦਿਖਾਈ ਨਹੀਂ ਦਿੰਦੀ ਸੀ। ਉਨਾਂ ਕਿਹਾ ਕਿ ਗੱਡੀ ਵਾਲੇ ਦੀ ਅਣਗਹਿਲੀ ਕਰਕੇ ਹੀ ਇਹ ਹਾਦਸਾ ਵਾਪਰਿਆ ਹੈ। ਉਨਾਂ ਦੱਸਿਆ ਕਿ ਇਸ ਦੀ ਸੂਚਨਾ ਥਾਣਾ ਸਮਾਲਸਰ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮਿ੍ਰਤਕ ਦੇ ਭਰਾ ਨੇ ਦੱਸਿਆ ਕਿ ਟਰਾਲਾ ਚਾਲਕ ਸ਼੍ਰੀ ਮੁਕਤਸਰ ਸਾਹਿਬ ਜਿਲੇ ਨਾਲ ਸਬੰਧ ਰੱਖਦਾ ਹੈ ਉਨਾਂ ਨੂੰ ਚਾਲਕ ਦਾ ਆਧਾਰ ਕਾਰਡ ਗੱਡੀ ਵਿੱਚੋਂ ਮਿਲਿਆ ਹੈ।ਮਾਮਲੇ ਦੀ ਜਾਂਚ ਪੜਤਾਲ ਥਾਣਾ ਸਮਾਲਸਰ ਦੇ ਮੁੱਖ ਅਫਸਰ ਲਵਦੀਪ ਸਿੰਘ ਗਿੱਲ ਕਰ ਰਹੇ ਹਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


