ਸਮਾਜ ਸੇਵਾ ਸੰਮਤੀ ਨੇ 16ਵਾਂ ਖੂਨਦਾਨ ਕੈਂਪ ਲਾਇਆ,ਦਾਨ ਕੀਤਾ ਗਿਆ ਖੂਨ ਕਿਸੇ ਵੀ ਵਿਅਕਤੀ ਦੀ ਜਾਂਦੀ ਜਾਨ ਬਚਾ ਸਕਦੈ-ਜੱਥੇਦਾਰ ਮਾਹਲਾ

ਬਾਘਾਪੁਰਾਣਾ,03 ਮਾਰਚ (ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ/ਗਗਨਦੀਪ ਸਮਾਲਸਰ):ਅੱਜ ਸਥਾਨਕ ਡੇਰਾ ਬਾਬਾ ਕੌਲ ਦਾਸ ਦੇ ਵਿਹੜੇ ਵਿੱਚ ਸਮਾਲਸਰ ਸਮਾਜ ਸੇਵਾ ਸੰਮਤੀ ਨੇ ਸਿਵਲ ਹਸਪਤਾਲ ਮੋਗਾ ਦੇ ਬਲੱਡ ਕੈਂਪ ਦੀ ਟੀਮ ਦੀ ਸਹਾਇਤਾ ਨਾਲ 16ਵਾਂ ਖੂਨਦਾਨ ਕੈਂਪ ਲਾਇਆ, ਜਿਸ ਵਿੱਚ ਥਾਣਾ ਸਮਾਲਸਰ ਦੇ ਮੁੱਖ ਅਫਸਰ ਇੰਸ: ਲਵਦੀਪ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਕਲੱਬ ਪ੍ਰਧਾਨ ਡਾ: ਬਲਰਾਜ ਸਿੰਘ ਰਾਜੂ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਇਲਾਕੇ ਦੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਖੂਨਦਾਨ ਕੈਂਪ ਵਿੱਚ ਭਾਗ ਲਿਆ ਅਤੇ ਕੁੱਲ 73 ਯੂਨਿਟ ਬਲੱਡ ਇੱਕਤਰ ਕੀਤਾ ਗਿਆ। ਖੂਨਦਾਨ ਕਰਨ ਵਾਲਿਆਂ ਵਿੱਚ ਨੌਜਵਾਨ, ਬਜੁਰਗ ਤੇ ਔਰਤਾਂ ਨੇ ਵੱਡੇ ਪੱਧਰ ‘ਤੇ ਹਿੱਸਾ ਲਿਆ। ਇਸ ਮੌਕੇ ਸ਼੍ਰੋਅਦ (ਬ) ਦੇ ਜਿਲਾ ਪ੍ਰਧਾਨ ਜੱਥੇਦਾਰ ਤੀਰਥ ਸਿੰਘ ਮਾਹਲਾ ਨੇ ਵੀ ਖੂਨਦਾਨੀਆਂ ਦਾ ਉਤਸ਼ਾਹ ਵਧਾਉਣ ਲਈ ਆਪਣੀ ਹਾਜਰੀ ਲਗਾਈ ਅਤੇ ਕਲੱਬ ਦੀ ਟੀਮ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਮੱਲਾਂ ਮਾਰਨ ਲਈ ਵਧਾਈ ਦਿੱਤੀ। ਜੱਥੇਦਾਰ ਮਾਹਲਾ ਨੇ ਕਿਹਾ ਕਿ ਦਾਨ ਕੀਤਾ ਗਿਆ ਖੂਨ ਕਿਸੇ ਵੀ ਵਿਅਕਤੀ ਦੀ ਜਾਨ ਬਚਾ ਸਕਦਾ ਹੈ ਇਸ ਲਈ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂੁਨ ਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਕਲੱਬ ਪ੍ਰਧਾਨ ਡਾ. ਬਲਰਾਜ ਸਿੰਘ ਰਾਜੂ, ਸੁਖਦੇਵ ਸਿੰਘ ਸੋਢੀ, ਬਾਵਾ ਭੱਲਾ, ਕਿਰਮਲ ਸਿੰਘ, ਕੰਵਲਜੀਤ ਭੋਲਾ, ਜਸਵਿੰਦਰ ਸਿੰਘ ਸੋਢੀ, ਹਰਪ੍ਰੀਤ ਸਰੇਡੀਆ, ਪਵਨ ਕੁਮਾਰ ਡੱਡ, ਮਨਪ੍ਰੀਤ ਸਿੰਘ ਸੋਢੀ, ਅਮਨਾ ਟੇਲਰ, ਸ਼੍ਰੀਮਤੀ ਕਿ੍ਰਸ਼ਨਾ ਦੇਵੀ, ਰਾਕੇਸ਼ ਕੁਮਾਰ ਬਿੱਟਾ, ਅਵਤਾਰ ਸਿੰਘ ਘੋਲੀਆ ਐਨਜੀਉ ਬਲਾਕ ਪ੍ਰਧਾਨ, ਡਾ ਜਗਦੇਵ ਸਿੰਘ ਚਾਹਲ ਲਾਇਨਜ਼ ਕਲੱਬ ਬਰਗਾੜੀ, ਡਾ. ਦੀਦਾਰ ਸਿੰਘ ਸਮਾਜ ਸੇਵੀ ਮੁਕਤਸਰ ਸਾਹਿਬ, ਊਧਮ ਬਲੱਡ ਡੋਨਰਜ਼ ਕਲੱਬ ਤੋਂ ਜੱਸੀ, ਪਵਨ ਕੁਮਾਰ ਬਾਘਾਪੁਰਾਣਾ ਆਦਿ ਹਾਜ਼ਰ ਸਨ।


