ਤਰਨਤਾਰਨ ਦੀ ਨਵਜੋਤ ਨੇ ਏਸ਼ੀਅਨ ਕੁਸ਼ਤੀ ਚੈਪੀਅਨਸ਼ਿਪ ਵਿਚ ਜਿੱਤਿਆ ਸੋਨੇ ਦਾ ਤਗਮਾ,ਪਰਿਵਾਰ ਨੇ ਪੰਜਾਬ ਸਰਕਾਰ ਤੋਂ ਨਵਜੋਤ ਲਈ ਮੰਗੀ ਡੀ.ਐਸ.ਪੀ. ਦੀ ਨੌਕਰੀ

ਤਰਨਤਾਰਨ, 3 ਮਾਰਚ (ਜਸ਼ਨ)- ਤਰਨਤਾਰਨ ਦੀ ਨਵਜੋਤ ਕੌਰ ਨੇ ਏਸ਼ੀਅਨ ਕੁਸ਼ਤੀ ਚੈਪੀਅਨਸ਼ਿਪ ਵਿਚ 65 ਕਿਲੋ ਵਰਗ ਵਿਚ ਫ੍ਰੀ ਸਟਾਈਲ ਫਾਈਨਲ ਮੁਕਾਬਲੇ ਵਿਚ ਭਾਰਤ ਦੀ ਅਗਵਾਈ ਕਰਦਿਆਂ ਸੋਨੇ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ। ਨਵਜੋਤ ਕੌਰ ਨੇ ਜਾਪਾਨ ਦੀ ਮਿਆਂ ਆਈ ਮਾਈ ਨੂੰ 9-1 ਨਾਲ ਹਰਾ ਕੇ ਵਿਸ਼ਵ ਵਿਚ ਭਾਰਤ ਦਾ ਸਨਮਾਨ ਵਧਾਇਆ ਹੈ। ਇਹ ਖਬਰ ਪੰਜਾਬ ਪਹੰੁਚਣ ’ਤੇ ਨਵਜੋਤ ਕੌਰ ’ਤੇ ਤਰਨਤਾਰਨ ਦੇ ਪਿੰਡ ਬਾਗੜੀਆ ਦੀ ਰਹਿਣ ਵਾਲੀ ਨਵਜੋਤ ਕੌਰ ਦੇ ਘਰ ਵਿਚ ਵਧਾਈ ਦੇਣ ਵਾਲਿਆਂ ਦਾ ਤਾਂਤਾਂ ਲੱਗਿਆ ਹੋਇਆ ਹੈ। ਨਵਜੋਤ ਕੌਰ ਦੇ ਪਿਤਾ ਸੁਖਚੈਨ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਮਿਤਾਭ ਬੱਚਨ ਸਮੇਤ ਕਈ ਅਹਿਮ ਹਸਤੀਆਂ ਨੇ ਸੋਸ਼ਲ ਮੀਡੀਆ ਰਾਹੀਂ ਨਵਜੋਤ ਕੌਰ ਨੂੰ ਵਧਾਈ ਦਿੱਤੀ ਹੈ। ਉਹਨਾਂ ਦੱਸਿਆ ਕਿ ਨਵਜੋਤ ਕੌਰ ਦੀ ਭੈਣ ਨਵਜੀਤ ਕੌਰ ਵੀ ਵਿਆਹ ਤੋਂ ਪਹਿਲਾਂ ਰੈਸਲਿੰਗ ਕਰਦੀ ਸੀ ਅਤੇ ਇਸੇ ਤਰਾਂ ਨਵਜੋਤ ਵੀ ਛੇਵੀਂ ਕਲਾਸ ਤੋਂ ਹੀ ਰੈਸਿਗ ਕਰ ਰਹੀ ਹੈ । ਉਹਨਾਂ ਦੱਸਿਆ ਕਿ ਨਵਜੋਤ ਹਾਲ ਦੀ ਘੜੀ ਰੇਲਵੇ ਵਿਚ ਸੀਨੀਅਰ ਕਲਰਕ ਵਜੋਂ ਸੇਵਾਵਾਂ ਨਿਭਾਅ ਰਹੀ ਹੈ ਪਰ ਉਹਨਾਂ ਦੀ ਇੱਛਾ ਹੈ ਕਿ ਕਰਿਕਟਰ ਹਰਮਨਪ੍ਰੀਤ ਕੌਰ ਵਾਂਗ ਪੰਜਾਬ ਸਰਕਾਰ ਉਹਨਾਂ ਦੀ ਬੇਟੀ ਨਵਜੋਤ ਨੂੰ ਵੀ ਨੂੰ ਡੀ.ਐਸ.ਪੀ. ਦੀ ਨੌਕਰੀ ਦੇਵੇ ਤਾਂ ਕਿ ਪੰਜਾਬ ਦੀਆਂ ਹੋਰਨਾਂ ਲੜਕੀਆਂ ਨੂੰ ਖੇਡਾਂ ਵਿਚ ਵੱਡੀਆਂ ਪ੍ਰਾਪਤੀਆਂ ਲਈ ਪ੍ਰੇਰਨਾ ਮਿਲ ਸਕੇ।


