ਜੱਥੇਦਾਰ ਤੀਰਥ ਸਿੰਘ ਮਾਹਲਾ ਨੇ ਪਿੰਡ ਸਮਾਲਸਰ ਦੇ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ

ਸਮਾਲਸਰ, 4 ਮਾਰਚ (ਜਸਵੰਤ ਗਿੱਲ)-ਪਿੰਡ ਸਮਾਲਸਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਣ ਉਪਰੰਤ ਅਰਦਾਸ ਕਰਕੇ ਖੇਡ ਸਟੇਡੀਅਮ ਸਮਾਲਸਰ ਅਤੇ ਇਸ ਵਿਚ ਹੋ ਰਹੇ ਪਲੇਠੇ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਸਮਾਰੋਹ ਹੋਇਆ। ਟੂਰਨਾਮੈਂਟ ਦਾ ਉਦਘਾਟਨ ਜਥੇਦਾਰ ਤੀਰਥ ਸਿੰਘ ਮਾਹਲਾ ਜ਼ਿਲਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਨੇ ਪਿੰਡ ਦੇ ਪਤਵੰਤੇ ਵਿਅਕਤੀਆਂ ਦੀ ਹਾਜ਼ਰੀ ਵਿਚ ਕੀਤਾ। ਇਸ ਮੌਕੇ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਜੋ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦਾ ਵਿਕਾਸ ਹੋਇਆ ਉਸਦਾ ਕੋਈ ਸਾਨੀ ਨਹੀਂ। ਉਨਾਂ ਕਿਹਾ ਕਿ ਸਾਡੀ ਸਰਕਾਰ ਸਮੇਂ ਹੀ ਸਮਾਲਸਰ ਛੱਪੜ, ਜਿਸ ਵਿਚ ਸਟੇਡੀਅਮ ਬਣ ਰਿਹਾ ਹੈ, ਉਸ ਦੀ ਸਫਾਈ ਅਤੇ ਪਾਣੀ ਦੇ ਨਿਕਾਸ ਲਈ 35 ਲੱਖ ਰੁਪਏ ਦਿੱਤੇ ਗਏ ਜਿਸ ਦੀ ਬਦੌਲਤ ਇਹ ਸਟੇਡੀਅਮ ਹੋਂਦ ਵਿਚ ਆਇਆ ਹੈ। ਉਨਾਂ ਕਿਹਾ ਕਿ ਉਨਾਂ ਦਾ ਸਮਾਲਸਰ ਨਾਲ ਖਾਸ ਲਗਾਅ ਰਿਹਾ ਹੈ ਇਸ ਕਰਕੇ ਹੀ ਉਨਾਂ ਸਰਕਾਰ ਬਦਲਣ ਦੇ ਆਖਰੀ ਸਮੇਂ ਸਮਾਲਸਰ ਦੀਆਂ ਸਾਰੀਆਂ ਪੰਚਾਇੰਤਾਂ ਨੂੰ ਵੱਡੀਆਂ ਗ੍ਰਾਂਟਾਂ ਦਿੱਤੀਆਂ। ਉਨਾਂ ਸਮਾਲਸਰ ਦੀ ਸਾਰੀ ਅਕਾਲੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ ਜੋ ਹਰ ਸਮੇਂ ਪਿੰਡ ਦੇ ਸਟੇਡੀਅਮ ਅਤੇ ਹੋਰ ਵਿਕਾਸ ਕਾਰਜਾਂ ਲਈ ਗ੍ਰਾਂਟ ਦੀ ਮੰਗ ਕਰਦੇ ਰਹੇ। ਇਸ ਮੌਕੇ ਗੁਰਬਚਨ ਸਿੰਘ ਸਮਾਲਸਰ ਕੌਮੀ ਮੀਤ ਪ੍ਰਧਾਨ ਅਕਾਲੀ ਦਲ ,ਵੀਰਪਾਲ ਸਿੰਘ ਸਮਾਲਸਰ ਪ੍ਰਧਾਨ ਯੂਥ ਵਿੰਗ, ਫੂਲਾ ਸਿੰਘ ਪ੍ਰਧਾਨ, ਸਟੇਡੀਅਮ ਪ੍ਰਧਾਨ ਗੁਰਦੀਪ ਸਿੰਘ ਦੀਪਾ, ਤਰਸੇਮ ਲਾਲ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬੁਲਾਰਿਆਂ ਅਤੇ ਹਾਜਿਰ ਲੋਕਾਂ ਨੇ ਪ੍ਰਧਾਨ ਗੁਰਦੀਪ ਸਿੰਘ ਦੀਪਾ, ਪੰਚਾਇਤ ਅਤੇ ਸਟੇਡੀਅਮ ਕਮੇਟੀ ਨੂੰ ਸਟੇਡੀਅਮ ਸ਼ੁਰੂ ਕਰਨ ਲਈ ਵਧਾਈ ਦਿੰਦਿਆਂ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਅਮਰਜੀਤ ਕੌਰ, ਕਾਕਾ ਹਰਨਿੰਦਰ ਸਿੰਘ ਬਰਾੜ, ਰਿੰਪਲ ਸੋਢੀ, ਸੋਹਣ ਸਿੰਘ ਸਰਪੰਚ, ਜਸਵਿੰਦਰ ਸਿੰਘ ਸੋਢੀ, ਸੁਖਦੇਵ ਸਿੰਘ ਸਮਾਲਸਰ, ਦਲਜਿੰਦਰ ਸਿੰਘ ਹਾਂਕਾ ਬਰਾੜ, ਬਿੰਦਰ ਸੰਧੂ, ਬੇਅੰਤ ਸਿੰਘ ਪ੍ਰਧਾਨ ਕੋਠੇ ਸਮਾਲਸਰ, ਅੰਗਰੇਜ ਸਿੰਘ ਭਲਵਾਨ, ਸਰਬਣ ਸਿੰਘਾਪੁਰੀਆ, ਜਗਸੀਰ ਸਿੰਘ ਸੀਰਾ ਸਰਪੰਚ, ਸੀਰਾ ਕਾਰਾਂ ਵਾਲਾ, ਜਸਵੀਰ ਸਿੰਘ ਮੈਂਬਰ ਸਹਿਕਾਰੀ ਸਭਾ, ਗੁਰਦੇਵ ਸਿੰਘ ਸਾਬਕਾ ਸਰਪੰਚ,ਸਰਪੰਚ ਰਣਧੀਰ ਸਿੰਘ ਸਰਾਂ,ਗੁਰਮੇਲ ਸਿੰਘ ਸਰਪੰਚ, ਬਾਬਾ ਰਿਜਕ ਮੁਨੀ, ਪਵਨ ਕੁਮਾਰ ਪੰਚ, ਨਰੈਣ ਸਿੰਘ ਬਰਾੜ, ਗੁਰਜੰਟ ਸਿੰਘ ਨੰਬਰਦਾਰ, ਕਿ੍ਰਸ਼ਾਨ ਦੇਵੀ, ਹਰਮੇਸ਼ ਸਿੰਘ ਸਾਬਕਾ ਸਰਪੰਚ, ਸੋਮਾ ਸਿੰਘ ਪੰਚ,ਪਲਵਿੰਦਰ ਸਿੰਘ ਪਿੰਦਾ, ਦਰਸ਼ਨ ਸਿੰਘ ਪੰਚ, ਰਜਿੰਦਰ ਸਿੰਘ ਰਾਜੀ, ਸੁਖਵੀਰ ਸਿੰਘ ਬਰਾੜ, ਬਿੱਲੂ ਸਰਾਂ, ਮੁਖਤਿਆਰ ਸਿੰਘ ਮੁਨਿਆਰੀ ਵਾਲੇ ਤੋਂ ਇਲਾਵਾ ਪਿੰਡ ਦੇ ਸਮੂਹ ਪਤਵੰਤੇ ਵਿਅਕਤੀ ਹਾਜ਼ਰ ਸਨ। ਅਖੀਰ ਵਿਚ ਸਰਪੰਚ ਗੁਰਦੀਪ ਸਿੰਘ ਨੇ ਸਮੂਹ ਦਾਨੀਆਂ ਅਤੇ ਸੰਗਤਾਂ ਦਾ ਖੇਡ ਸਟੇਡੀਅਮ ਬਣਾਉਣ ਲਈ ਭਰਪੂਰ ਸਹਿਯੋਗ ਦੀ ਮੰਗ ਕੀਤੀ। ਫੁੂਲਾ ਸਿੰਘ ਪ੍ਰਧਾਨ ਨੇ ਵੀ ਸਹਿਯੋਗ ਦੀ ਮੰਗ ਕੀਤੀ।*
**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


