ਨੌਜਵਾਨ ਸਾਹਿਤ ਸਭਾ ਭਲੂਰ ਵਲੋਂ ਵਿਸ਼ਾਲ ਸਾਹਿਤਕ ਸਮਾਗਮ ਕਰਵਾਇਆ ਗਿਆ

ਮੋਗਾ, 5 ਮਾਰਚ (ਜਸ਼ਨ)-ਪੰਜਾਬ ਦੀਆਂ ਮੋਹਰੀ ਸਾਹਿਤ ਸਭਾਵਾਂ ਵਿਚ ਸ਼ਾਮਲ ਨੌਜਵਾਨ ਸਾਹਿਤ ਸਭਾ ਭਲੂਰ ਵਲੋਂ ਵਿਸ਼ਾਲ ਸਾਹਿਤਕ ਸਮਾਗਮ ਕਰਵਾਇਆ ਗਿਆ। ਨੌਜਵਾਨ ਸ਼ਾਇਰ ਬੇਅੰਤ ਗਿੱਲ ਅਤੇ ਅਨੰਤ ਗਿੱਲ ਨੇ ਵਿਸ਼ੇਸ਼ ਉੱਦਮ ਸਦਕਾ ਕਰਵਾਇਆ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ। ਸਮਾਗਮ ਦੌਰਾਨ ਨੌਜਵਾਨ ਲੇਖਕ ਤੇ ਸਮਾਜ ਸੇਵੀ ਗੁਰਪ੍ਰੀਤ ਮਾਨ ਮੌੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਲੇਖਕਾਂ ਅਤੇ ਪਾਠਕਾਂ ਦੇ ਰੂਬਰੂ ਹੋਏ। ਇਸ ਮੌਕੇ ਗੁਰਪ੍ਰੀਤ ਮਾਨ ਮੌੜ ਨੇ ਆਪਣੇ ਭਾਵਪੂਰਵਕ ਸ਼ਬਦਾਂ ਰਾਹੀਂ ਆਪਣੀ ਲਿਖਣ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਉਨਾਂ ਨੂੰ ਦਿੱਤਾ ਜਾਣ ਵਾਲਾ ਸਨਮਾਨ ਪੱਤਰ ਨਾਮਵਰ ਗਾਇਕ ਦਿਲਬਾਗ ਚਹਿਲ ਵਲੋਂ ਪੜਿਆ ਗਿਆ। ਗੁਰਪ੍ਰੀਤ ਮਾਨ ਮੌੜ ਨੂੰ ਵਿਸ਼ੇਸ਼ ਸਨਮਾਨ ਪੱਤਰ ਨਾਲ ਨਿਵਾਜਦਿਆਂ ਬੇਅੰਤ ਗਿੱਲ ਨੇ ਕਿਹਾ ਕਿ ਨੌਜਵਾਨ ਸਾਹਿਤ ਸਭਾ ਭਲੂਰ ਸਮਾਜ ਵਿਚ ਵਧੀਆ ਕਾਰਜ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਹਮੇਸ਼ਾ ਮਾਣਸਨਮਾਨ ਨਾਲ ਨਿਵਾਜਦੀ ਰਹੇਗੀ। ਇਸ ਮੌਕੇ ਉੱਘੇ ਸਾਹਿਤਕਾਰ ਜਸਵੀਰ ਭਲੂਰੀਆ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਹੋਏ ਕਵੀ ਦਰਬਾਰ ‘ਚ ਤਰਸੇਮ ਪੱਲਣ ਲੰਡੇ, ਮਨਪ੍ਰੀਤ ਸਿੰਘ ਬਰਗਾੜੀ, ਦਿਲਬਾਗ ਚਹਿਲ, ਨਗਿੰਦਰ ਢਿੱਲੋਂ, ਜਗਦੇਵ ਸਿੰਘ ਢਿੱਲੋਂ, ਮੇਜਰ ਸਿੰਘ ਹਰੀਏਵਾਲਾ, ਗੁਰਤੇਜ ਸਿੰਘ ਸੈਕਟਰੀ ਨਾਥੇਵਾਲਾ, ਜਗਜੀਤ ਸਿੰਘ ਕੁਲਵਿੰਦਰ ਸਿੰਘ ਬਰਗਾੜੀ, ਰਣਧੀਰ ਸਿੰਘ ਮਾਹਲਾ, ਜਗਜੀਤ ਸਿੰਘ, ਨਾਮਵਰ ਗੀਤਕਾਰ ਰਾਜਿੰਦਰ ਸਿੰਘ ਨਾਗੀ ਢੁੱਡੀੇ, ਜਸਵੀਰ ਭਲੂਰੀਆ, ਅਨੰਦ ਗਿੱਲ, ਬੇਅੰਤ ਗਿੱਲ, ਜਸਕਰਨ ਸਿੰਘ ਲੰਡੇ, ਗੁਰਪ੍ਰੀਤ ਮਾਨ ਮੌੜ, ਜਰਨੈਲ ਸਿੰਘ ਭਲੂਰ, ਸੁਖਦਿਆਲ ਸਿੰਘ ਕਲਸੀ, ਗਗਨਦੀਪ ਸਿੰਘ ਮਾਹਲਾ, ਸੱਤੂ ਸਿੰਘ, ਪ੍ਰੇਮ ਸਿੰਘ ਬਰਗਾੜੀ, ਜਸਪ੍ਰੀਤ ਸਿੰਘ, ਗੁਰਦਿੱਤ ਸਿੰਘ ਤੇ ਹੋਰ ਕਵੀ ਸੱਜਣਾ ਨੇ ਭਾਗ ਲੈਂਦਿਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਟੇਜ ਦੇ ਸੰਚਾਲਨ ਦੀ ਭੂਮਿਕਾ ਜਸਕਰਨ ਲੰਡੇ ਨੇ ਵੱਲੋਂ ਨਿਭਾਈ ਗਈ।


