ਸਮਾਜ ਸੇਵੀ ਸੋਚ ਵਾਲੇ ਲੋਕਾਂ ਦੇ ਸਾਥ ਨਾਲ ਲੋੜਵੰਦ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਸਹੂਲਤਾਂ - ਮਹਿੰਦਰ ਪਾਲ ਲੂੰਬਾ

ਮੋਗਾ,4 ਮਾਰਚ (ਜਸ਼ਨ)-ਜਿਲਾ ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਦੀਆਂ ਨਵੀਆਂ ਚੁਣੀਆਂ ਗਈਆਂ ਬਲਾਕ ਕਮੇਟੀਆਂ ਅਤੇ ਜਿਲਾ ਕਮੇਟੀ ਦੀ ਪਹਿਲੀ ਮੀਟਿੰਗ ਜਿਲਾ ਚੇਅਰਮੈਨ ਗੁਰਬਚਨ ਸਿੰਘ ਗਗੜਾ ਦੀ ਪ੍ਧਾਨਗੀ ਹੇਠ ਸੰਸਥਾ ਦੇ ਮੁੱਖ ਦਫਤਰ ਬਸਤੀ ਗੋਬਿੰਦਗੜ ਮੋਗਾ ਵਿਖੇ ਹੋਈ । ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸ. ਗਗੜਾ ਨੇ ਸੰਸਥਾ ਵੱਲੋਂ ਚਲਾਏ ਜਾ ਰਹੇ ਸਮਾਜ ਸੇਵੀ ਪ੍ੋਜੈਕਟਾਂ ਦਾ ਮੁਲਾਂਕਣ ਕਰਕੇ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਕਰਨ ਅਤੇ ਸਰਕਾਰੀ ਸਕੀਮਾਂ ਦਾ ਲਾਭ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਲਈ ਵਿਉਂਤਬੰਦੀ ਕਰਨ ਦਾ ਸੱਦਾ ਦਿੱਤਾ । ਇਸ ‘ਤੇ ਬੋਲਦਿਆਂ ਜ਼ਿਲਾ ਅਤੇ ਬਲਾਕ ਕਮੇਟੀ ਮੈਂਬਰਾਂ ਨੇ ਆਪੋ ਆਪਣੇ ਸੁਝਾਅ ਪੇਸ਼ ਕੀਤੇ ਅਤੇ ਜਿਲਾ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਦਿਨੋਂ ਦਿਨ ਮਹਿੰਗੀ ਹੁੰਦੀ ਜਾ ਰਹੀ ਸਿੱਖਿਆ ਦੇ ਮੱਦੇਨਜਰ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਉਪਲੱਬਧ ਕਰਵਾਉਣ, ਪ੍ਾਇਮਰੀ ਸਕੂਲਾਂ ਵਿੱਚ ਨਰਸਰੀ ਬੱਚਿਆਂ ਲਈ ਸਮਾਰਟ ਕਲਾਸ ਰੂਮ ਤਿਆਰ ਕਰਨ, ਅਧਿਆਪਕਾਂ ਦੇ ਸਹਿਯੋਗ ਨਾਲ ਗਰੀਬ, ਲੋੜਵੰਦ ਅਤੇ ਹੁਸ਼ਿਆਰ ਬੱਚਿਆਂ ਦੀ ਪਹਿਚਾਣ ਕਰਕੇ ਉਹਨਾਂ ਦੀ ਪੜਾਈ ਚਾਲੂ ਰੱਖਣ ਲਈ ਸਹਾਇਤਾ ਕਰਨ ਅਤੇ ਇਲਾਜ ਖੁਣੋਂ ਮਰ ਰਹੇ ਮਰੀਜਾਂ ਦੀ ਇਲਾਜ਼ ਵਿੱਚ ਸਹਾਇਤਾ ਕਰਨ ਲਈ ਫੰਡ ਜੁਟਾਉਣ ਦਾ ਮਤਾ ਰੱਖਿਆ ਗਿਆ । ਜਿਸ ਨੂੰ ਸਭ ਐਨ.ਜੀ.ਓ. ਮੈਂਬਰਾਂ ਨੇ ਇਸ ਵਾਅਦੇ ਨਾਲ ਪਾਸ ਕਰ ਦਿੱਤਾ ਕਿ ਉਹ ਆਪਣੇ ਨਿੱਜੀ ਸਬੰਧਾਂ ਨਾਲ ਦੇਸ ਵਿਦੇਸ਼ ਵਿੱਚ ਰਹਿ ਰਹੇ ਪੰਜਾਬੀਆਂ ਨੂੰ ਅਪੀਲ ਕਰਕੇ ਇਸ ਲਈ ਫੰਡ ਜੁਟਾਉਣਗੇ । ਇਸ ਤੋਂ ਇਲਾਵਾ ਹਰਜਿੰਦਰ ਸਿੰਘ ਚੁਗਾਵਾਂ ਨੂੰ ਸੰਸਥਾ ਦਾ ਸਰਪ੍ਸਤ ਅਤੇ ਦਵਿੰਦਰਜੀਤ ਸਿੰਘ ਗਿੱਲ ਨੂੰ ਮੁੱਖ ਸਲਾਹਕਾਰ ਨਿਯੁਕਤ ਕਰਨ ਦਾ ਵੀ ਮਤਾ ਪਾਸ ਕੀਤਾ ਗਿਆ । ਇਸ ਤੋਂ ਇਲਾਵਾ ਅਗਲੇ ਦੋ ਸਾਲਾਂ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਵਿਉਂਤਬੰਦੀ ਵੀ ਕੀਤੀ ਗਈ । ਇਸ ਮੌਕੇ ਜਿਲਾ ਪ੍ਧਾਨ ਮਹਿੰਦਰ ਪਾਲ ਲੁੰਬਾ ਨੇ ਦਾਨੀ ਸੱਜਣਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੰਸਥਾ ਕੋਲ ਰੋਜਾਨਾ ਬਹੁਤ ਸਾਰੇ ਲੋੜਵੰਦ ਲੋਕ ਸਹਾਇਤਾ ਲਈ ਸੰਪਰਕ ਕਰ ਰਹੇ ਹਨ ਤੇ ਸੰਸਥਾ ਆਪਣੇ ਵਸੀਲਿਆਂ ਮੁਤਾਬਿਕ ਥੋੜੀ ਬਹੁਤ ਉਹਨਾਂ ਦੀ ਸਹਾਇਤਾ ਕਰ ਵੀ ਰਹੀ ਹੈ ਪਰ ਆਮਦਨ ਦੇ ਸਰੋਤ ਜਿਆਦਾ ਨਾ ਹੋਣ ਕਾਰਨ ਚਾਹੁੰਦੇ ਹੋਏ ਵੀ ਸਭ ਲੋੜਵੰਦਾਂ ਦੀ ਮੱਦਦ ਨਹੀਂ ਕਰ ਪਾ ਰਹੇ, ਇਸ ਲਈ ਦਾਨੀ ਸੱਜਣ ਸੰਸਥਾ ਦੇ ਰਾਹੀਂ ਲੋਕਾਂ ਦੀ ਸਹਾਇਤਾ ਕਰਨੀ ਚਾਹੁੰਦੇ ਹਨ ਤਾਂ ਉਹਨਾਂ ਦਾ ਸਵਾਗਤ ਹੈ । ਉਹਨਾਂ ਨੂੰ ਦਾਨ ਕੀਤੇ ਪੈਸੇ ਦਾ ਪੂਰਾ ਹਿਸਾਬ ਕਿਤਾਬ ਬਿੱਲਾਂ ਸਮੇਤ ਦਿੱਤਾ ਜਾਵੇਗਾ । ਇਸ ਮੀਟਿੰਗ ਵਿੱਚ ਸਰਪ੍ਸਤ ਗੋਕਲ ਚੰਦ ਬੁੱਘੀਪੁਰਾ, ਹਰਜਿੰਦਰ ਸਿੰਘ ਚੁਗਾਵਾਂ, ਮੁੱਖ ਸਲਾਹਕਾਰ ਦਵਿੰਦਰਜੀਤ ਸਿੰਘ ਗਿੱਲ, ਸਕੱਤਰ ਵੱਸਣ ਸਿੰਘ ਜੈਮਲਵਾਲਾ, ਖਜਾਨਚੀ ਜਗਤਾਰ ਸਿੰਘ ਜਾਨੀਆਂ, ਸੀ.ਮੀਤ ਪ੍ਧਾਨ ਹਰਭਿੰਦਰ ਸਿੰਘ, ਮੀਤ ਪ੍ਧਾਨ ਵਰਿੰਦਰ ਭੇਖਾ, ਜਸਵੀਰ ਜੱਸੀ ਦੀਨਾ ਸਾਹਿਬ, ਡਾ. ਬਲਦੇਵ ਸਿੰਘ ਧੂੜਕੋਟ, ਰਣਜੀਤ ਸਿੰਘ ਮਾੜੀ, ਬਲਾਕ ਪ੍ਧਾਨ ਰਮਨਪ੍ੀਤ ਸਿੰਘ ਬਰਾੜ, ਅਵਤਾਰ ਸਿੰਘ ਘੋਲੀਆ, ਗੁਰਚਰਨ ਸਿੰਘ ਰਾਜੂ ਪੱਤੋ, ਸ਼ੋਸਲ ਮੀਡੀਆ ਇੰਚਾਰਜ ਇਕਬਾਲ ਸਿੰਘ ਖੋਸਾ, ਲਖਵਿੰਦਰ ਘੋਲੀਆ, ਆਡੀਟਰ ਕੇਵਲ ਕਿ੍ਸ਼ਨ ਤੋਂ ਇਲਾਵਾ ਗੁਰਪ੍ੀਤ ਤਖਤੂਪੁਰਾ, ਗੁਰਨੈਬ ਸਿੰਘ ਬਿੱਟੂ, ਮਨਪ੍ੀਤ ਪੱਤੋ, ਰਾਮ ਸਿੰਘ ਭੇਖਾ, ਜਸਵੀਰ ਡਾਲਾ, ਲਖਵਿੰਦਰ ਸਿੰਘ, ਸਰਬਜੀਤ ਥਰਾਜ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜ਼ਿਲਾ ਅਤੇ ਬਲਾਕ ਕਮੇਟੀ ਅਹੁਦੇਦਾਰ ਸ਼ਾਮਲ ਸਨ ।