ਬਾਬਾ ਦਾਮੂੰਸ਼ਾਹ ਮੇਲੇ ਦੌਰਾਨ 10 ਮਾਰਚ ਨੂੰ ਕੁੱਤਿਆਂ ਦੀਆਂ ਦੌੜਾਂ ਨਹੀਂ ਕਰਵਾਈਆਂ ਜਾਣਗੀਆਂ

ਲੁਹਾਰਾ,6 ਮਾਰਚ (ਜਸ਼ਨ)-ਪੰਜਾਬ ਦੇ ਸਿਰਮੌਰ ਮੇਲਿਆਂ ਵਿਚ ਸ਼ੁਮਾਰ ਹੁੰਦੇ ਲੁਹਾਰਾ ਪਿੰਡ ਦੇ ਬਾਬਾ ਦਾਮੂੰਸ਼ਾਹ ਮੇਲੇ ਦੌਰਾਨ ਹੋਣ ਵਾਲੇ ਸਾਲਾਨਾ ਟੂਰਨਾਮੈਂਟ ਮੌਕੇ 10 ਮਾਰਚ ਨੂੰ ਕੁੱਤਿਆਂ ਦੀਆਂ ਦੌੜਾਂ ਇਸ ਸਾਲ ਨਹੀਂ ਕਰਵਾਈਆਂ ਜਾਣਗੀਆਂ । ਸ: ਗੁਰਵਿੰਦਰ ਸਿੰਘ ਜੌਹਲ ਉਪ ਮੰਡਲ ਮੈਜਿਸਟਰੇਟ ਧਰਮਕੋਟ ਕਮ ਰਿਸੀਵਰ ਫੱਕਰ ਬਾਬਾ ਦਾਮੂੰ ਸ਼ਾਹ ਲੋਹਾਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਫੈਸਲਾ ਲਿਆ ਗਿਆ ਹੈ। ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਮੇਲੇ ਦੇ ਪ੍ਰਬੰਧਾਂ ਨੂੰ ਦੇਖ ਰਹੇ ਪਟਵਾਰੀ ਸ: ਨਿਰਵੈਰ ਸਿੰਘ ਬਰਾੜ ਨੇ ਦੱਸਿਆ ਕਿ ਉੱਚ ਅਦਾਲਤਾਂ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਮੁੱਚੇ ਦੇਸ਼ ਵਿਚ ਕੁੱਤਿਆਂ ਦੀਆਂ ਦੌੜਾਂ ’ਤੇ ਲਗਾਈ ਗਈ ਪਾਬੰਧੀ ਦੇ ਚੱਲਦਿਆਂ ਜ਼ਿਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਇਸ ਵਾਰ ਇਹ ਦੌੜਾਂ ਨਹੀਂ ਕਰਵਾਈਆਂ ਜਾਣਗੀਆਂ ।


