ਪਟਵਾਰੀ ਨੂੰ ਮਹਿੰਗਾ ਮੋਬਾਇਲ ਮੋੜ ਕੇ ਦਿਖਾਈ ਇਮਾਨਦਾਰੀ

ਬਾਘਾਪੁਰਾਣਾ,6 ਮਾਰਚ (ਰਾਜਿੰਦਰ ਸਿੰਘ ਕੋਟਲਾ/ਗਗਨਦੀਪ)-ਇੱਥੋਂ ਨੇੜਲੇ ਕਸਬਾ ਸਮਾਲਸਰ ਵਿਖੇ ਬਤੌਰ ਪਟਵਾਰੀ ਸੇਵਾ ਨਿਭਾਅ ਰਹੇ ਨਿਰਮਲ ਸਿੰਘ ਕਿਸਾਨਾਂ ਦੀਆਂ ਜ਼ਮੀਨਾਂ ਦੀ ਗਿਰਦਵਾਰੀ ਕਰਕੇ ਆਪਣੇ ਦਫਤਰ ਪਰਤ ਰਹੇ ਹਨ। ਪਿੰਡ ਸਮਾਲਸਰ ਵਿਖੇ ਲੰਡਿਆਂ ਵਾਲੇ ਮੋੜ ‘ਤੇ ਉਹਨਾਂ ਦਾ ਕੀਮਤੀ ਮੋਬਾਇਲ ਡਿੱਗ ਗਿਆ, ਜਿਸ ਵਿੱਚ ਉਹਨਾਂ ਦਾ ਬਹੁਤ ਹੀ ਕੀਮਤੀ ਡਾਟਾ ਫੀਡ ਕੀਤਾ ਹੋਇਆ ਸੀ। ਇਹ ਮੋਬਾਇਲ ਜਸਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਲੰਡੇ ਨੂੰ ਰਸਤੇ ਵਿੱਚ ਪਿਆ ਲੱਭਿਆ ਸੀ। ਜਦੋਂ ਪਟਵਾਰੀ ਨਿਰਮਲ ਸਿੰਘ ਨੇ ਦਫਤਰ ਜਾ ਕੇ ਦੇਖਿਆ ਤਾਂ ਉਹ ਕਾਫੀ ਚਿੰਤਤ ਹੋਇਆ। ਉਹਨਾਂ ਕੋਲ ਦਫਤਰ ਵਿੱਚ ਬੈਠੇ ਰਣਦੀਪ ਸਿੰਘ ਸੰਧੂ ਨੇ ਪਟਵਾਰੀ ਦੇ ਮੋਬਾਇਲ ‘ਤੇ ਕਾਲ ਕੀਤੀ ਤਾਂ ਮੋਬਾਇਲ ਜਸਵਿੰਦਰ ਸਿੰਘ ਕੋਲ ਹੋਣ ਬਾਰੇ ਪਤਾ ਲੱਗਿਆ ਜਿਸ ਉਪਰੰਤ ਜਸਵਿੰਦਰ ਸਿੰਘ ਨੇ ਆਪਣੇ ਪਿਤਾ ਗੁਰਮੀਤ ਸਿੰਘ, ਰਣਦੀਪ ਸਿੰਘ ਸੰਧੂ ਦੀ ਹਾਜ਼ਰੀ ਵਿੱਚ ਪਟਵਾਰੀ ਨਿਰਮਲ ਸਿੰਘ ਨੂੰ ਉਸ ਦਾ ਮੋਬਾਇਲ ਮੋੜ ਕੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਜਸਵਿੰਦਰ ਸਿੰਘ ਦੀ ਇਮਾਨਦਾਰੀ ਦੀ ਇਲਾਕੇ ਵਿੱਚ ਭਰਪੂਰ ਸ਼ਲਾਘਾ ਹੋ ਰਹੀ ਹੈ।