ਯੂਥ ਅਗਰਵਾਲ ਸਭਾ ਨੇ ਹਫਤਾਵਰੀ ਸਨਮਾਨ ਸਮਾਰੋਹ ਦੌਰਾਨ ਗੳੂ ਸੇਵਾ ਸਤਸੰਗ ਮੰਡਲ ਦੇ ਚੇਅਰਮੈਨ ਕਸ਼ਮੀਰੀ ਲਾਲ ਜਿੰਦਲ ਦਾ ਕੀਤਾ ਵਿਸ਼ੇਸ਼ ਸਨਮਾਨ

ਮੋਗਾ,7 ਮਾਰਚ (ਜਸ਼ਨ)-ਯੂਥ ਅਗਰਵਾਲ ਸਭਾ ਵੱਲੋਂ ਸਮਾਜ ਵਿਚ ਬਿਰਾਦਰੀ ਦਾ ਨਾਮ ਰੌਸ਼ਨ ਕਰਨ ਵਾਲੇ ਆਗੂਆਂ ਨੂੰ ਸਪਤਾਹਿਕ ਸਨਮਾਨਿਤ ਕਰਨ ਦੀ ਕੜੀ ਤਹਿਤ ਨਿਸ਼ਕਾਮ ਸੇਵਾ ਲੰਗਰ ਕਮੇਟੀ ਦੇ ਕੈਸ਼ੀਅਰ ਅਤੇ ਗੳੂ ਸੇਵਾ ਸਤਸੰਗ ਮੰਡਲ ਦੇ ਚੇਅਰਮੈਨ ਕਸ਼ਮੀਰੀ ਲਾਲ ਜਿੰਦਲ ਨੂੰ ਵਿਸ਼ੇਸ਼ ਤੌਰ ’ਤੇ ਸਮਾਜ ਸੇਵੀ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਈ ਵਿਸ਼ੇਸ਼ ਬੈਠਕ ਦੌਰਾਨ ਡਾ. ਸੀਮਾਂਤ ਗਰਗ ਚੇਅਰਮੈਨ ਯੂਥ ਅਗਰਵਾਲ ਸਭਾ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨੂੰ ਦੱਸਿਆ ਕਿ ਹਰੇਕ ਹਫਤੇ ਬਿਰਾਦਰੀ ਦਾ ਸਮਾਜ ਵਿਚ ਨਾਮ ਰੌਸ਼ਨ ਕਰਨ ਵਾਲੇ ਮੈਂਬਰ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਸ ਵਾਰ ਦੀ ਸਨਮਾਨਿਤ ਸ਼ਖਸੀਅਤ ਕਸ਼ਮੀਰੀ ਲਾਲ ਜਿੰਦਲ ਪਿਛਲੇ 18 ਸਾਲ ਤੋਂ ਸਿਵਲ ਹਸਪਤਾਲ ਮੋਗਾ ‘ਚ ਮਰੀਜਾਂ ਨੂੰ ਦੁੱਧ ਅਤੇ ਦਲੀਆ ਵੰਡ ਰਹੇ ਹਨ। ਇਸ ਦੇ ਨਾਲ ਹੀ ਗੳੂ ਸੇਵਾ ਸਤਸੰਗ ਮੰਡਲ ਦੇ ਚੇਅਰਮੈਨ ਦੇ ਤੌਰ ਤੇ ਕਸ਼ਮੀਰੀ ਲਾਲ ਜਿੰਦਲ ਵੱਲੋਂ ਪਿਛਲੇ 12 ਸਾਲਾਂ ਤੋਂ ਲਗਾਤਾਰ ਪ੍ਰਤੀਦਿਨ ਸ਼ਹਿਰ ਦੀ ਪ੍ਰਮੁੱਖ ਗੳੂਸ਼ਾਲਾ ਵਿਚ ਹਰੇ ਚਾਰੇ, ਤੂੜੀ ਅਤੇ ਦਵਾਈਆਂ ਦੀ ਸੇਵਾ ਕੀਤੀ ਜਾ ਰਹੀ ਹੈ। ਡਾ. ਸੀਮਾਂਤ ਗਰਗ ਨੇ ਕਿਹਾ ਕਿ ਸਮੂਹ ਅਗਰਵਾਲ ਬਿਰਾਦਰੀ ਨੂੰ ਜਿੰਦਲ ਦੀ ਨਿਸ਼ਕਾਮ ਸੇਵਾਵਾਂ ਨੂੰ ਸਲਾਮ ਕਰਦੀ ਹੈ। ਬਿਰਾਦਰੀ ਵਿਚ ਅਜਿਹੇ ਨਿਸ਼ਕਾਮ ਭਾਵ ਵਾਲੇ ਵਿਅਕਤੀਆਂ ਨੂੰ ਉਨਾਂ ਦਾ ਮਾਣ ਸਨਮਾਨ ਦੇਣ ਵਿਚ ਮਾਣ ਮਹਿਸੂਸ ਕਰਦੀ ਹੈ। ਡਾ: ਸੀਮਾਂਤ ਗਰਗ ਨੇ ਦੱਸਿਆ ਕਿ ਜਲਦ ਹੀ ਸਭਾ ਵੱਲੋਂ ਜਿਲ੍ਹੇ ਦੇ ਕੋਟ ਈਸੇ ਖਾਂ, ਧਰਮਕੋਟ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਵਿਖੇ ਹੀ ਇਕਾਈਆਂ ਗਠਿਤ ਕੀਤੀਆਂ ਜਾਣੀਆਂ ਹਨ। ਇਸ ਮੌਕੇ ਜਿਲਾ ਪ੍ਰਧਾਨ ਗਗਨ ਨੌਹਰੀਆ, ਮੁੱਖ ਸਲਾਹਕਾਰ ਹਰਸ਼ ਗੋਇਲ, ਰੋਹਿਤ ਜਿੰਦਲ, ਮੰਗਤ ਰਾਏ ਗੋਇਲ, ਮੁਨੀਸ਼ ਤਾਇਲ, ਅੰਕੁਰ ਗੋਇਲ, ਨਾਰਾਇਣ ਗੋਇਲ, ਰਾਕੇਸ਼, ਕੁਲਭੂਸ਼ਣ ਗੋਇਲ, ਰਾਜ ਅਰੋੜਾ, ਜਤਿੰਦਰ ਬਹਿਲ, ਬਲਰਾਜ ਮਿੱਤਲ, ਨਰਿੰਦਰ ਬਾਂਸਲ, ਮਨਦੀਪ, ਨਰਿੰਦਰ ਭਾਰਦਵਾਜ, ਗੁਰਪ੍ਰੀਤ ਲਾਲੀ, ਦਰਸ਼ਨ ਸਿੰਘ ਤੋਂ ਇਲਾਵਾ ਹੋਰ ਆਗੂ ਹਾਜਰ ਸਨ।


