ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ ਵਿਖੇ ਆਧੁਨਿਕ ਤਕਨੀਕ ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਕਰਵਾਇਆ


ਸੁਖਾਨੰਦ,7 ਮਾਰਚ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਅਗਵਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਵਿਖੇ ਖੋਜ ਰੂਚੀ ਨੂੰ ਉਤਸ਼ਾਹ ਦੇਣ ਹਿੱਤ ਖੋਜ ਕਰਨ ਦੀ ਆਧੁਨਿਕ ਤਕਨੀਕ, ਵਿਸ਼ੇ ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਰਾਜਨੀਤੀ ਸ਼ਾਸਤਰ, ਇਤਿਹਾਸ, ਸਮਾਜਸ਼ਾਸਤਰ, ਅਰਥਸ਼ਾਸਤਰ, ਕੰਪਿਊਟਰ ਸਾਇੰਸ, ਕਾਮਰਸ ਤੇ ਮੈਨਜੇਮੈਂਟ, ਐਮ.ਐੱਸ.ਸੀ. ਗਣਿਤ, ਐਮ.ਐੱਸ.ਸੀ. ਆਈ.ਟੀ., ਹਿੰਤੀ, ਪੰਜਾਬੀ ਅਤੇ ਅੰਗਰੇਜ਼ੀ ਦੀਆਂ ਵਿਦਿਆਰਥਣਾਂ ਨੂੰ ਖੋਜ ਸੰਬੰਧੀ ਵਿਸ਼ੇਸ਼ ਜਾਣਕਾਰੀ, ਸੁਖਾਨੰਦ ਕਾਲਜ ਦੇ ਹੀ ਡਾ.ਜਸਵੀਰ ਕੌਰ, ਸਹਾਇਕ ਪ੍ਰੋਫ਼ੈਸਰ, ਬੌਟਨੀ ਨੇ ਦਿੱਤੀ। ਉਹਨਾਂ ਨੇ ਖੋਜ ਦੇ ਵੱਖ-ਵੱਖ ਪੜ੍ਹਾਵਾਂ, ਕਿਸਮਾਂ, ਸਰਵੇਅ ਕਰਨ ਅਤੇ ਪ੍ਰਸ਼ਨਾਵਲੀ ਤਿਆਰ ਕਰਨ ਬਾਰੇ ਦੱਸਿਆ। ਰਿਸਰਚ ਦੌਰਾਨ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਬਾਰੇ ਵੀ ਦੱਸਿਆ। ਡਾ: ਜਸਵੀਰ ਕੌਰ ਨੇ ਦੱਸਿਆ ਕਿ ਲਗਨ, ਉਤਸ਼ਾਹ, ਜਿਗਿਆਸਾ ਅਤੇ ਸੰਜਮ ਖੋਜ ਲਈ ਅਤਿ ਲਾਜ਼ਮੀ ਹਨ। ਉਹਨਾਂ ਦੱਸਿਆ ਕਿ ਕਾਲਜ ਪੱਧਰ ਤੇ ਹੀ ਛੋਟੀਆਂ-ਛੋਟੀਆਂ ਖੋਜਾਂ ਲਈ ਰਾਹ ਬਣਦਾ ਹੈ। ਵਿਦਿਆਰਥਣਾਂ ਨੇ ਡਾ: ਜਸਵੀਰ ਕੌਰ ਨਾਲ ਆਪਣੇ ਪ੍ਰਸ਼ਨ ਵੀ ਸਾਂਝੇ ਕੀਤੇ। ਕਾਲਜ ਦੇ ਹਰ ਵਿਭਾਗ ਵੱਲੋਂ ਡਾ:ਜਸਵੀਰ ਕੌਰ ਦੁਆਰਾ ਦਿੱਤੀ ਜਾਣਕਾਰੀ ਲਈ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਪਿੰਸ੍ਰੀਪਲ ਡਾ.ਸੁਖਵਿੰਦਰ ਕੌਰ, ਕਾਲਜ ਦਾ ਸਮੁੱਚਾ ਸਟਾਫ਼ ਅਤੇ ਪੋਸਟ ਗ੍ਰੈਜੂਏਸ਼ਨ ਦੀਆਂ ਸਾਰੀਆਂ ਵਿਦਿਆਰਥਣਾਂ ਹਾਜ਼ਰ ਸਨ।


