ਉਸਤਾਦ ਪਿਆਰੇ ਲਾਲ ਵਡਾਲੀ ਦਾ ਦੇਹਾਂਤ , ਅੰਤਿਮ ਸੰਸਕਾਰ ਅੱਜ ਤਿੰਨ ਵਜੇ

ਅਮਿ੍ਰਤਸਰ ,9 ਮਾਰਚ (ਜਸ਼ਨ)-ਵਡਾਲੀ ਭਰਾਵਾਂ ਵਿਚ ਛੋਟੇ ਪਿਆਰੇ ਲਾਲ  ਵਡਾਲੀ ਦਾ ਦੇਹਾਂਤ ਹੋ ਗਿਆ । ਗੁਰਦਿਆਂ ਦੀ ਬੀਮਾਰੀ ਤੋਂ ਪੀੜਤ ਪਿਆਰੇ ਲਾਲ ਵਡਾਲੀ ਅਮਿ੍ਰਤਸਰ ਦੇ ਫੋਰਟਿਸ ਸਪਤਾਲ ਵਿਚ ਜ਼ੇਰੇ ਇਲਾਜ ਸਨ। ਉਨਾਂ ਦਾ ਅੰਤਿਮ ਸੰਸਕਾਰ ਅੱਜ ਤਿੰਨ ਵਜੇ ਕੀਤਾ ਜਾਵੇਗਾ।  ਅਮਿ੍ਰਤਸਰ ਦੇ ਇਤਹਾਸਕ ਪਿੰਡ ਗੁਰੂ ਕੀ ਵਡਾਲੀ ਦੇ ਰਹਿਣ ਵਾਲੇ 66 ਸਾਲਾ ਪਿਆਰੇ ਲਾਲ ਵਡਾਲੀ ਕਈ ਰਾਸ਼ਟਰੀ  ਅਤੇ ਅੰਤਰਰਾਸ਼ਟਰੀ ਸਨਮਾਨਾਂ ਨਾਲ ਨਿਵਾਜੇ ਜਾ ਚੁੱਕੇ ਸਨ । ਉਸਤਾਦ ਪਿਆਰੇ ਲਾਲ ਵਡਾਲੀ ਦੀ ਬੇਵਕਤੀ ਹੋਈ ਮੌਤ ਨਾਲ ਸੰਗੀਤ ਜਗਤ ਖਾਸਕਰ ਸੂਫ਼ੀਆਨਾ ਗਾਇਕੀ ਨੂੰ ਵੱਡੀ ਢਾਅ ਲੱਗੀ ਹੈ । ਪਿਆਰੇ ਲਾਲ ਵਡਾਲੀ ਦੇ ਬੇਵਕਤੀ ਵਿਛੋੜੇ ਦੀ ਖ਼ਬਰ ਮਿਲਦਿਆਂ ਵੱਡੀ ਗਿਣਤੀ ਵਿਚ ਚਾਹੁਣ ਵਾਲੇ ਉਹਨਾਂ ਦੇ ਗਿਹ ਵਿਖੇ ਪਹੰੁਚ ਕੇ ਉਨਾਂ ਦੇ ਭਰਾ ਉਸਤਾਦ ਪੂਰਨ ਚੰਦ ਵਡਾਲੀ, ਭਤੀਜੇ ਉੱਘੇ ਗਾਇਕ ਲਖਵਿੰਦਰ ਵਡਾਲੀ ਨਾਲ ਦੁੱਖ ਪ੍ਰਗਟ ਕਰ ਰਹੇ ਹਨ।