ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ `ਅੰਤਰਾ` ਪਰੋਗਰਾਮ ਦੀ ਸ਼ੁਰੂਆਤ

ਮੋਗਾ,9 ਮਾਰਚ (ਜਸ਼ਨ) :ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ `ਅੰਤਰਾ` ਪਰੋਗਰਾਮ ਦੀ ਸ਼ੁਰੂਆਤ ਅੱਜ ਸਿਵਲ ਹਸਪਤਾਲ ਮੋਗਾ ਵਿਖੇ ਜੱਚਾ ਬੱਚਾ ਵਾਰਡ ਵਿੱਚ ਇੱਕ ਰਸਮੀ ਪ੍ਰੋਰਗਰਾਮ ਦੌਰਾਨ ਸਿਵਲ ਸਰਜਨ ਮੋਗਾ ਡਾ ਮਨਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ । ਇਸ ਮੌਕੇ ਡਾ ਰੁਪਿੰਦਰ ਕੌਰ ਗਿੱਲ ਜਿਲਾ ਪਰਿਵਾਰ ਅਤੇ ਭਲਾਈ ਅਫਸਰ ਨੇ ਅੰਤਰਾ ਪ੍ਰੋਗਰਾਮ ਬਾਰੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੀ ਐਮ ਪੀ ਏ ਦਾ ਇੱਕ ਟੀਕਾ ਲਗਵਾ ਕਿ ਬੱਚਿਆ ਦੇ ਜਨਮ ਵਿੱਚ ਅੰਤਰ ਰੱਖਣ ਲਈ ਇਹ ਗਰਭ ਰੋਕੂ ਸਾਧਨ ਹੈ ਇਸ ਦਾ ਲਾਭ 18 ਤੋਂ 45 ਸਾਲ ਤੱਕ ਦੀ ਉਮਰ ਦੀ ਕੋਈ ਵੀ ਵਿਅੁਹਤਾ ਔਰਤ ਲੈ ਸਕਦੀ ਹੈ।ਇਹ ਟੀਕਾ ਉਸ ਔਰਤ ਨੂੰ 3 ਮਹੀਨੇ ਤੱਕ ਗਰਭ ਤੋਂ ਬਚਾਏ ਗਾ।ਇਹ ਬੱਚੇ ਦੇ ਜਨਮ ਤੋਂ 6 ਹਫਤੇ ਬਾਅਦ ਅਤੇ ਗਰਭਪਾਤ ਤੋਂ ਤਰੁੰਤ ਬਾਅਦ ਵੀ ਇਹ ਟੀਕਾ ਲਗਵਾਇਆ ਜਾ ਸਕਦਾ ਹੈ ਇਸ ਦਾ ਸਿਹਤ ਤੇ ਕੋਈ ਵੀ ਬੁਰਾ ਪ੍ਰਭਾਵ ਨਹੀਂ ਪਵੇਗਾ। ਇਹ ਟੀਕਾ ਜਿਲਾ ਸਿਵਲ ਹਸਪਤਾਲ ਮੋਗਾ ਵਿੱਚ ਟ੍ਰੇਨਿਗ ਪ੍ਰਾਪਤ ਮਾਹਿਰ ਡਾਕਰਟ ਸਾਹਿਬਾਨਾਂ ਵੱਲੋਂ ਲਗਾਇਆ ਜਾਵੇਗਾ ਅਤੇ ਜੇਕਰ ਕੋਈ ਔਰਤ ਬੱਚਾ ਪ੍ਰਾਪਤ ਕਰਨ ਦੀ ਇਛਾ ਰੱਖਦੀ ਹੋਵੇ ਤਾਂ ਟੀਕਾ ਲਗਾਵਉਣ ਤੋਂ ਕੁਛ ਸਮੇਂ ਬਾਅਦ ਵੀ ਉਹ ਗਰਭ ਧਾਰਨ ਕਰ ਸਕਦੀ ਹੈ।ਇਸ ਮੌਕੇ ਡਾ ਰਾਜੇਸ਼ ਅੱਤਰੀ ਸੀਨੀਅਰ ਮੈਡੀਕਲ ਅਫਸਰ ਮੋਗਾ ,ਕ੍ਰਿਸ਼ਨਾ ਸ਼ਰਮਾ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ,ਡਾ ਨੀਰਜ਼ ਭਗਤ, ਡਾ ਅਰਸ਼ੀਕਾ ਗਰਗ, ਡਾ ਸ਼ੀਨੂ, ਵੀ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


