ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਵਿਚ ਅਥਲੈਟਿਕ ਮੀਟ ਦਾ ਆਯੋਜਨ

ਮੋਗਾ, 10 ਮਾਰਚ (ਜਸ਼ਨ) :-ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਵਿਚ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਜਿਸਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸੱਕਤਰ ਇੰਜੀ. ਜਨੇਸ਼ ਗਰਗ ਅਤੇ ਡਾ. ਮੁਸਕਾਨ ਗਰਗ ਨੇ ਰੀਬਨ ਕਾਟ ਕੇ ਸਾਂਝੇ ਤੌਰ ਤੇ ਕੀਤਾ। ਸੰਸਥਾ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਤੇ ਵਾਈਸ ਪਿ੍ਰੰਸੀਪਲ ਡਾ. ਆਰ.ਕੇ.ਨਾਰੰਗ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਐਥਲੈਟਿਕ ਮੀਟ ਵਿਚ 100 ਮੀਟਰ, 200 ਮੀਟਰ, 400 ਮੀਟਰ, ਰਿਲੇ ਰੇਸ, ਸ਼ਾਟਪੁਟ, ਲਾਂਗ ਜੰਪ, ਰੱਸਾਕੱਸੀ, ਥ੍ਰੀ ਲੈਗ ਰੇਸ ਆਦਿ ਵਿਚ ਵਿਦਿਆਰਥੀਆ ਨੇ ਹਿੱਸਾ ਲੈ ਕੇ ਆਪਣੀ ਪ੍ਰਤਿਭਾ ਦਾ ਵਧੀਆ ਪ੍ਰਦਰਸ਼ਨ ਕੀਤਾ। ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਦੱਸਿਆ ਕਿ ਇਸ ਅਥਲੈਟਿਕ ਮੀਟ ਦਾ ਮੁੱਖ ਮੰਤਵ ਵਿਦਿਆਰਥੀਆ ਦੇ ਖੇਡ ਦੇ ਪ੍ਰਤੀ ਰੁਝਾਨ ਪੈਦਾ ਕਰਨਾ ਹੈ। ਇਸਦੇ ਨਾਲ-ਨਾਲ ਸ਼ਰੀਰਿਕ ਅਤੇ ਮਾਨਸਿਕ ਤੌਰ ਤੇ ਕਾਮਯਾਬ ਬਣਾਉਣਾ ਹੈ। ਇਸ ਪ੍ਰਕਾਰ ਦੇ ਮੁਕਾਬਲੇ ਵਿਦਿਆਰਥੀਆ ਦੇ ਮਨੋਬਲ ਤੇ ਹੌਸਲੇ ਨੂੰ ਵਧਾਉਦੀ ਹੈ। ਇਸਦੇ ਨਾਲ ਹੀ ਸਿੱਖਿਆ ਵਿਚ ਵੀ ਵਿਦਿਆਰਥੀਆ ਨੂੰ ਯੋਗਦਾਨ ਪ੍ਰਦਾਨ ਕਰਦੀ ਹੈ। ਅੱਜ ਦਾ ਨੌਜਵਾਨ ਜਿਆਦਾ ਸਮੇਂ ਕੰਪਿਉਟਰ, ਲੈਪਟਾਪ ਅਤੇ ਮੋਬਾਈਲ ਵਿਚ ਸਮੇਂ ਲਗਾਉਦੇ ਹਨ। ਜਿਸਦੇ ਕਾਰਨ ਸ਼ਰੀਰ ਵਿਚ ਕਈ ਪ੍ਰਕਾਰ ਦੀ ਮਾਨਸਿਕ ਦੁਵਿਧਾਵਾਂ ਉਤਪਨ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਖੇਡਾਂ ਹੀ ਇਕ ਅਜਿਹਾ ਸਾਧਨ ਹੈ ਜੋ ਦਿਮਾਗ ਨੂੰ ਤੰਦਰੁਸਤੀ ਪ੍ਰਦਾਨ ਕਰਦਾ ਹੈ। ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਐਥਲੈਟਿਕ ਮੀਟ ਦਾ ਆਯੋਜਨ ਕਰਨ ਲਈ ਸਮੂਹ ਫੈਕਿਲਟੀ ਸਟਾਫ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਵੱਖਰਾ ਅੰਗ ਹੈ, ਜਿਸਨੂੰ ਖੇਡਣ ਨਾਲ ਸਾਡਾ ਸ਼ਰੀਰ ਤੰਦਰੁਸਤ ਰਹਿੰਦਾ ਹੈ। ਉਹਨਾਂ ਕਿਹਾ ਕਿ ਇਸ ਪ੍ਰਕਾਰ ਦੀ ਅਥਲੈਟਿਕ ਮੀਟ ਦਾ ਆਯੋਜਨ ਕਾਲਜ ਵੱਲੋਂ ਅੱਗੇ ਵੀ ਜਾਰੀ ਰਹੇਗਾ। ਇਸ ਅਥਲੈਟਿਕ ਮੀਟ ਨੂੰ ਪ੍ਰੋ. ਦਰਸ਼ਨ ਸਿੰਘ ਨੇ ਕੋਆਡੀਨੇਟਰ ਕੀਤਾ। ਇਸ ਮੌਕੇ ਆਈ.ਐਸ.ਐਫ.ਕਾਲਜ ਦਾ ਫੈਕਿਲਟੀ ਸਟਾਫ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


