ਸਿਹਤ ਵਿਭਾਗ ਮੋਗਾ ਵੱਲੋਂ ਵਿਸ਼ਵ ਗਲੋਕੋਮਾ ਹਫਤਾ ਮਨਾਇਆ ਜਾ ਰਿਹੈ

ਮੋਗਾ, 15 ਮਾਰਚ (ਜਸ਼ਨ)- ਸਿਹਤ ਵਿਭਾਗ ਮੋਗਾ ਵੱਲੋਂ 12 ਮਾਰਚ ਤੋਂ 18 ਮਾਰਚ ਤੱਕ ਅਧੀਨ ਜ਼ਿਲਾ ਬਲਾਇਡਨੈਸ ਸੁਸਾਇਟੀ ਮੋਗਾ ਵੱਲੋਂ ਵਿਸ਼ਵ ਗਲੋਕੋਮਾ ਹਫਤਾ ( ਕਾਲਾ ਮੋਤੀਆ) ਮਨਾਇਆ ਜਾ ਰਿਹਾ ਹੈ , ਜਿਸ ਕੜੀ ਅਧੀਨ ਸਿਵਲ ਸਰਜਨ ਮੋਗਾ ਡਾ: ਮਨਜੀਤ ਸਿੰਘ ਨੇ ਅੱਜ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਅਤੇ ਮੌਕੇ ’ਤੇ ਪਰੋਗਰਾਮ ਦਾ ਜਾਇਜ਼ਾ ਲੈਂਦਿਆਂ ਇਕ ਜਾਗਰੂਕਤਾ ਪੋਸਟਰ ਰੀਲੀਜ਼ ਕੀਤਾ ਅਤੇ ਵਿਸ਼ੇਸ਼  ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਖਾਂ ਸਾਡੇ ਸਰੀਰ ਦਾ ਮਹੱਤਵਪੂਰਨ ਅੰਗ ਹਨ ਅਤੇ ਹਮੇਸ਼ਾ ਅੱਖਾਂ ਦੀ ਸਾਂਭ ਸੰਭਾਲ  ਕਰਨੀ ਚਾਹੀਦੀ ਹੈ ਅਤੇ ਇਹ ਅੱਖਾਂ ਕੁਦਰਤ ਦੀ ਅਨਮੋਲ ਦਾਤ ਹਨ ਇਸ ਦੀ ਸੰਭਾਲ ਕਰਨੀ ਸਾਡਾ ਫਰਜ਼ ਹੈ ਅਤੇ ਅੱਖਾਂ ਦੀ ਬਿਮਾਰੀ ਮਹਿਸੂਸ ਹੋਣ ਤੇ ਅੱਖਾਂ ਦੇ ਮਾਹਿਰ ਡਾਕਟਰ ਸਾਹਿਬਾਨਾਂ ਤੋਂ ਚੈਕਅਪ ਕਰਵਾਉਣ ਦੀ ਜਰੂਰਤ ਹੁੰਦੀ ਹੈ। ਇਸ ਮੌਕੇ ਜ਼ਿਲਾ ਇੰਚਾਰਜ ਬਲਾਇੰਡਨੈਂਸ ਸੁਸਾਇਟੀ ਅਤੇ ਸਹਾਇਕ ਸਿਵਲ ਸਰਜਨ ਮੋਗਾ ਡਾ: ਅਰੁਣ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਵਿੱਚ ਅੰਨੇਪਨ ਦੀ ਬਿਮਾਰੀ ਬਹੁਤ ਹੈ ਅਤੇ ਬਹੁ ਗਿਣਤੀ ਲੋਕ ਕਾਲਾ ਮੋਤੀਆ ਤੋਂ ਪੀੜਤ ਹਨ।  ਇਸ ਮੌਕੇ ਡਾ: ਰੁਪਾਲੀ ਸੇਠੀ ਅੱਖਾਂ ਦੇ ਮਾਹਿਰ ਸਿਵਲ ਹਸਪਤਾਲ ਮੋਗਾ ਨੇ ਤਕਨੀਕੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਝ ਇਸ ਤਰਾਂ ਦੇ ਲੱਛਣ ਹਨ ਜਿਸ ਨਾਲ ਕਾਲਾ ਮੋਤੀਆ ਹੋ ਸਕਦਾ ਹੈ ਜਿਵੇਂ ਕਿ  ਅੱਖਾਂ ਦੇ ਵਿੱਚ ਪਾਣੀ ਦਾ ਜ਼ਿਆਦਾ ਵਗਣਾ, ਨਿਕਾਸ ਘੱਟ ਹੋਣ ਕਾਰਨ ਪਾਣੀ ਦੇ ਦਬਾਅ ਵਧਣ ਨਾਲ ਅੱਖਾਂ ਦੇ ਅੰਦਰਲੇ ਪਰਦੇ ਦੇ ਸੈਲ ਦੇ ਮਰ ਜਾਣ ਨੂੰ ਗਲੋਕੋਮਾ ( ਕਾਲਾ ਮੋਤੀਆ) ਕਹਿੰਦੇ ਹਨ। ਇਸ ਮੌਕੇ ਅਪਥੈਲਮਿਕ ਅਫਸਰ ਮਨਦੀਪ ਗੋਇਲ ਨੇ ਕਾਲਾ ਮੋਤੀਆ ਦੇ ਹੋਰ ਲੱਛਣਾ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਲੋਕ ਆਮ ਤੌਰ ਤੇ ਅੱਖਾਂ ਦੀਆਂ ਬਿਮਾਰੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਅਤੇ ਸਮੇਂ ਸਿਰ ਚੈੱਕਅਪ ਨਾ ਕਰਵਾਉਣ ਕਰਕੇ ਇਹ ਬਿਮਾਰੀ ਵੱਧ ਜਾਂਦੀ ਹੈ। ਗੋਇਲ ਨੇ ਦੱਸਿਆ ਕਿ ਵਾਰ ਵਾਰ ਐਨਕ ਦਾ ਨੰਬਰ ਬਦਲਣਾ,ਅੱਖਾਂ ਦਾ ਭਾਰਾਪਣ,ਬੱਲਬ ਦੇ ਦੁਆਲੇ ਸੱਤ ਰੰਗ ਨਜ਼ਰ ਆਉਣੇ,ਅੱਖਾਂ ਵਿੱਚ ਲਾਲੀ ਆਉਣਾ,ਪਾਣੀ ਵਗਣਾ,ਅੱਖਾਂ ਵਿੱਚ ਤੇਜ. ਦਰਦ ਅਤੇ ਹੋਰ ਲੱਛਣ ਵੀ ਕਾਲਾ ਮੋਤੀਆ ਦੀ ਨਿਸ.ਾਨੀ ਹੋ ਸਕਦੇ ਹਨਇਸ ਮੌਕੇ ਜਾਗਰੂਕਤਾ ਪੈਫਲਿਟ ਵੀ ਵੰਡੇ ਗਏ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ: ਰਾਜੇਸ਼ ਅੱਤਰੀ, ਜਿਲਾ ਸਿਖਿਆ ਅਤੇ ਸੂਚਨਾ ਅਫਸਰ ਕਿ੍ਰਸ਼ਨਾ ਸ਼ਰਮਾ ਅਤੇ ਅੰਮਿ੍ਰਤ ਸ਼ਰਮਾ ਜਿਲਾ ਬੀ ਸੀ ਸੀ ਕੋਆਰਡੀਨੇਟਰ ਵੀ ਹਾਜ਼ਰ ਸਨ ।