ਆਰ.ਡੀ.ਸੀ. 2018 ਅਤੇ ਟੀ.ਐਸ.ਸੀ. 2017 ਦੇ ਕੈਡਿਟਾਂ ਨੂੰ ਕੀਤਾ ਸਨਮਾਨਿਤ

ਮੋਗਾ, 15 ਮਾਰਚ (ਜਸ਼ਨ):- 5 ਪੰਜਾਬ ਗਰਲ ਬਟਾਲੀਅਨ ਐਨ.ਸੀ.ਸੀ. ਮੋਗਾ ਦੇ ਕਮਾਂਡਿੰਗ ਅਫ਼ਸਰ ਐਮ.ਐਸ. ਚਾਹਲ ਵਲੋਂ ਆਰ.ਡੀ.ਸੀ. 2018 ਅਤੇ ਟੀ.ਐਸ.ਸੀ 2017 ਦੇ ਐਨ.ਸੀ.ਸੀ. ਕੈਡਿਟਾਂ ਨੂੰ ਸਨਮਾਨਿਤ ਕੀਤਾ ਗਿਆ। ਜਿਸ ਵਿੱਚ 5 ਪੰਜਾਬ ਗਰਲ ਬਟਾਲੀਅਨ ਐਨ.ਸੀ.ਸੀ. ਮੋਗਾ ਦੀ ਸੀਨੀਅਰ ਅੰਡਰ ਅਫ਼ਸਰ ਰਮਨਦੀਪ ਕੌਰ ਔਲਖ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਅਤੇ ਵਿਪਨਪ੍ਰੀਤ ਮੱਲੀ ਸੈਕਰਡ ਹਾਰਟ ਸਕੂਲ ਮੋਗਾ ਨੇ 2018 ਆਰ.ਡੀ.ਐਸ. ਅਤੇ ਪ੍ਰਧਾਨ ਮੰਤਰੀ ਰੈਲੀ ਵਿੱਚ ਹਿੱਸਾ ਲਿਆ। ਕੈਡਟ ਅਨਮੋਲਪ੍ਰੀਤ ਕੌਰ ਸੈਕਰਡ ਹਾਰਟ ਸਕੂਲ ਮੋਗਾ, ਸਿਮਰਨਜੀਤ ਕੌਰ ਮੇਜਰ ਅਜਾਇਬ ਸਿੰਘ ਜਿਉਣਵਾਲਾ ਅਤੇ ਇੰਦਰਪ੍ਰੀਤ ਕੌਰ ਲਾਲਾ ਲਾਜਪਤ ਰਾਏ ਕਾਲਜ਼ ਢੁੱਡੀਕੇ ਨੇ ਟੀ.ਐਸ.ਸੀ. 2017 ਵਿੱਚ ਹਿੱਸਾ ਲਿਆ। ਇਨਵਾਂ ਸਾਰੇ ਕੈਡਿਟਾਂ ਨੂੰ ਕਰਨਲ ਐਮ.ਐਸ. ਚਾਹਲ ਦੁਆਰਾ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਬੰ ਵਿੱਚ ਜਾਣਕਾਰੀ ਦਿੰਦੇ ਹੋਏ ਕਰਨਲ ਐਮ.ਐਸ. ਚਾਹਲ ਨੇ ਦੱਸਿਆ ਕਿ ਦਿੱਲੀ ਵਿੱਚ ਹੋਈ ਪ੍ਰਤਿਯੋਗਿਤਾ ਵਿੱਚ ਇਨਾਂ ਪੰਜ ਕੈਡਿਟਾਂ ਨੇ ਪ੍ਰਦਰਸ਼ਨ ਕਰਕੇ ਵੱਡੀ ਮਿਸਾਲ ਕਾਇਮ ਕੀਤਾ ਅਤੇ ਬੱਚਿਆਂ ਨੂੰ ਅੱਗੇ ਵਧਣ ਦੀ ਜਾਣਕਾਰੀ ਦਿੱਤੀ। ਇਸ ਦੌਰਾਨ ਐਨ.ਸੀ.ਸੀ. ਵਲੋਂ ਸੂਬੇਦਾਰ ਮੇਜਰ ਗੁਰਮੀਤ ਸਿੰਘ ਅਤੇ ਸਮੂਹ ਸਟਾਫ ਸੈਕਰਡ ਹਾਰਟ ਸਕੂਲ ਵਲੋਂ ਐਨ.ਸੀ.ਸੀ. ਅਫ਼ਸਰ ਸੁਚੇਤਾ ਅੱਗਰਵਾਲ ਅਤੇ ਜੀ.ਸੀ. ਆਈ. ਦੀਪਾਲੀ ਹਾਜ਼ਰ ਸਨ।