ਵਿਦਿਆਰਥੀਆਂ ਅੰਦਰ ਤਕਨੀਕੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯੂਨੀਵਰਸਿਟੀ ਦੇ ਕਾਨਸੀਚੂਇੰਟ ਕਾਲਜਾਂ ਨੂੰ ਬੇਹਤਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ-ਡਾ: ਮੋਹਨਪਾਲ ਸਿੰਘ ਈਸ਼ਰ

ਮੋਗਾ,16 ਮਾਰਚ(ਜਸ਼ਨ)-ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਪੰਜਾਬ ਇੰਸਟੀਚਿੳੂਟ ਆਫ਼ ਟੈਕਨਾਲੌਜੀ ਗੁਰੂ ਤੇਗ ਬਹਾਦਰਗੜ ਮੋਗਾ ਦੇ ਰਾਹੀਂ ਮਾਲਵਾ ਇਲਾਕੇ ਵਿੱਚ ਨੌਜਵਾਨ ਵਿਦਿਆਰਥੀਆ ਨੂੰ  ਗੁਣਵੱਤਾ ਭਰਪੂਰ  ਸਿੱਖਿਆ ਦੇਣ ਲਈ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਕਾਲਜ ਨੂੰ ਹੋਰ ਵੀ ਲੋੜੀਂਦੀ ਸਹਾਇਤਾ ਦੇਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ  ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਉਪ-ਕੁਲਪਤੀ ਡਾ.ਮੋਹਨਪਾਲ ਸਿੰਘ ਈਸ਼ਰ  ਨੇ ਅੱਜ ਪੰਜਾਬ ਇੰਸਟੀਚਿੳੂਟ ਆਫ਼ ਟੈਕਨਾਲੌਜੀ ,ਜੀ ਟੀ ਬੀ ਗੜ  ਵਿਖੇ ਇਕ ਰੋਜਾ ਐਨ.ਐਸ .ਐਸ ਕੈਂਪ ਦੌਰਾਨ ਕੀਤਾ । ਉਹਨਾਂ ਆਖਿਆ ਕਿ ਪੰਜਾਬ ਖਾਸਕਰ ਮਾਲਵੇ ਵਿਚ ਵਿਦਿਆਰਥੀਆਂ ਅੰਦਰ ਤਕਨੀਕੀ ਸਿੱਖਿਆ ਪ੍ਰਤੀ ਉਦਾਸੀਨਤਾ ਦਾ ਆਲਮ ਦੇਖਿਆ ਜਾ ਰਿਹਾ ਹੈ ਇਸ ਕਰਕੇ ਮਾਲਵੇ ’ਚ ਤਕਨੀਕੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਯੂਨੀਵਰਸਿਟੀ ਦੇ ਕਾਨਸੀਚੂਇੰਟ ਕਾਲਜਾਂ ਵਿਚ ਬੇਹਤਰ ਲੈਬਾਰਟਰੀਜ਼ ਅਤੇ ਲਾਇਬਰੇਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਕਿ ਵਿਦਿਆਰਥੀਆਂ ਨੂੰ ਪੇਸ਼ੇਵਰ ਸਿੱਖਿਆ ਦੇ ਕੇ ਸਮੇਂ ਦੇ ਹਾਣੀ ਬਣਾਇਆ ਜਾ ਸਕੇ। ਉਹਨਾਂ ਆਖਿਆ ਕਿ ਇਹਨਾਂ ਕਾਲਜਾਂ ਵਿਚ ਉੱਚ ਮਿਆਰੀ ਸਿੱਖਿਆ ਦੇ ਕੇ ਵਿਦਿਆਰਥੀਆਂ ਨੂੰ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣਾ ਹੁੰਨਰ ਦਿਖਾਉਣ ਦੇ ਕਾਬਲ ਬਣਾਇਆ ਜਾਵੇਗਾ। ਉਹਨਾ ਇਹ ਵੀ ਆਖਿਆ ਕਿ ਯੂਨੀਵੀਰਸਿਟੀ ਖੇਤੀਬਾੜੀ ਅਧਾਰਿਤ ਕੋਰਸਾਂ ਰਾਹੀਂ ਵਿਦਿਆਰਥੀਆਂ ਨੂੰ ਖੇਤੀ ਵੱਲ ਪ੍ਰੇਰਿਤ ਕਰਨ ਲਈ ਯਤਨਸ਼ੀਲ ਰਹੇਗੀ ਤਾਂ ਕਿ ਵਿਦੇਸ਼ੀਂ ਦੌੜਨ ਦੀ ਬਜਾਏ ਉਹ ਆਪਣੇ ਪੰਜਾਬ ਦੀ ਜ਼ਰਖੇਜ਼ ਮਿੱਟੀ ਵਿਚੋਂ ਸੋਨਾ ਪੈਦਾ ਕਰ ਸਕਣ। ਇਸ ਮੌਕੇ ਡਾ: ਈਸ਼ਰ ਵੱਲੋਂ ਸੱਤਵੇ ਗੁਰੂ ਸ਼੍ਰੀ ਗੁਰੂ ਹਰ ਰਾਏ ਜੀ ਨੂੰ ਸਮਰਪਿਤ ਰੁੱਖ ਲਗਾਓ ਮੁਹਿੰਮ ਦਾ ਆਗਾਜ਼  ਕੀਤਾ ਗਿਆ ਅਤੇ  ਖੂਨ ਦਾਨ ਕੈਂਪ ਵੀ ਲਗਾਇਆ ਗਿਆ।   ਕਾਲਜ ਦੇ ਡਾਇਰੈਕਟਰ ਡਾ: ਅਮਿਤ ਕੁਮਾਰ ਮਨੋਚਾ  ਅਤੇ ਸ਼੍ਰੀ ਸੁਰੇਸ਼ ਕੁਮਾਰ ਿਪੰਸੀਪਲ ਸਰਕਾਰੀ ਪਾਲੀਟੈਕਨਿਕ ਕਾਲਜ ਜੀ ਟੀ ਬੀ ਗੜ (ਮੋਗਾ)  ਨੇ ਮੱੁਖ ਮਹਿਮਾਨ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ । 

ਇਸ ਮੌਕੇ ਰੁੱਖ ਲਾ ਕੇ ਸਮਾਗਮ ਦੀ ਸ਼ੂਰੂਆਤ ਕੀਤੀ ਗਈ ਅਤੇ ਵੀ ਸੀ ਵਲੋਂ ਬਾਇਓਡਾਇਵਰਸਿਟੀ ਅਤੇ ਖੂਨਦਾਨ ਦੇ ਮਹੱਤਵ ਨੂੰ ਸਮਝਾਇਆ ਗਿਆ। ਉਹਨਾਂ ਵਿਦਿਆਰਥੀਆਂ ਨੂੰ ਵਧੇਰੇ ਦਰੱਖਤ ਲਗਾਉਣ ਅਤੇ  ਖੂਨ ਦਾਨ ਲਈ  ਪ੍ਰੇਰਿਤ ਕਰਦੇ ਹੋਏ ਕਿਹਾ ਕਿ ‘‘ਰੁੱਖਾਂ ਨੂੰ ਬਚਾਉਣ ਲਈ ਹੱਥ ਮਿਲਾਓ’’ ਅਭਿਆਨ ਤੇਜ਼ੀ ਨਾਲ ਚਲਾਉਣ ਦੀ ਲੋੜ ਹੈ ਤਾਂ ਕਿ ਪੰਜਾਬ ਨੂੰ ਮਾਰੂਥਲ ਬਣਨ ਤੋਂ ਬਚਾਇਆ ਜਾ ਸਕੇ । ਇਸ ਤੋ ਬਾਅਦ ਮੁੱਖ ਮਹਿਮਾਨ ਨੇ ਲਾਇਬ੍ਰਰੇਰੀ ਦਾ ਉਦਘਾਟਨ ਕਰਨ ਉਪਰੰਤ ਕਾਲਜ ਦੇ ਵੱਖ ਵੱਖ ਵਿਭਾਗਾਂ ਦਾ ਦੌਰਾ ਕੀਤਾ ਅਤੇ ਕਾਲਜ ਵਿੱਚ ਚੱਲ ਰਹੇ ਵਿਕਾਸ ਕੰਮਾ ਦੀ ਸ਼ਲਾਘਾ ਕੀਤੀ । ਇਸ ਆਯੋਜਨ ਵਿੱਚ ਵਿਦਿਆਰਥੀਆਂ ਅਤੇ ਸਟਾਫ ਦੁਆਰਾ 100 ਬੂਟੇ ਲਾਏ ਗਏ ਅਤੇ 20 ਯੂਨਿਟ ਖੂਨ ਦਾਨ ਕੀਤਾ ਗਿਆ। ਵਾਈਸ ਚਾਂਸਲਰ ਨੇ ਖੂਨਦਾਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਆਯੋਜਨ ਵਿੱਚ ਡਾ: ਅਸ਼ੀਸ਼ ਕੁਮਾਰ ਬਾਲਦੀ ਡੀਨ ਫਾਰਮੈਸੀ ਐਮ.ਆਰ.ਐਸ.ਪੀ.ਟੀ.ਯੂ, ਸ਼੍ਰੀ ਸੁਰੇਸ਼ ਕੁਮਾਰ ਿਪੰਸੀਪਲ ਸਰਕਾਰੀ ਪਾਲੀਟੈਕਨਿਕ ਕਾਲਜ ਜੀ ਟੀ ਬੀ ਗੜ (ਮੋਗਾ), ਲੀਗਲ ਅਫਸਰ ਸ੍ਰੀ ਅਮਨਪ੍ਰੀਤ ਅਰਸ਼ੀ ਅਤੇ ਸਾਰੇ ਫੈਕਲਟੀ ਮੈਂਬਰ ਮੌਜੂਦ ਸਨ। ਸਮਾਗਮ ਦੇ ਅੰਤ ਵਿੱਚ ਕਾਲਜ ਦੇ ਡਾਇਰੈਕਟਰ ਦੁਆਰਾ ਮੱੁਖ ਮਹਿਮਾਨ ਨੂੰ ਸਿਰੋਪਾਓ ਅਤੇ ਹੋਰ ਮਹਿਮਾਨਾਂ ਨੂੰ ਨਿਸ਼ਾਨ ਚਿੰਨ ਭੇਂਟ ਕੀਤੇ ਗਏ । *

**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ