ਮੇਨ ਬਾਜ਼ਾਰ ਐਸੋਸੀਏਸ਼ਨ ਨੇ ਯੁਵਾ ਖਤਰੀ ਸਭਾ ਦੇ ਨਵ-ਨਿਯੁਕਤ ਪ੍ਰਧਾਨ ਦੀਪਕ ਕੌੜਾ ਨੂੰ ਕੀਤਾ ਸਨਮਾਨਿਤ

ਮੋਗਾ, 16 ਮਾਰਚ (ਜਸ਼ਨ)- ਯੁਵਾ ਖਤਰੀ ਸਭਾ ਦੇ ਨਵ-ਨਿਯੁਕਤ ਪ੍ਰਧਾਨ ਦੀਪਕ ਕੋੜਾ ਨੂੰ ਮੇਨ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਦੁਕਾਨਦਾਰ ਐਸੋਸੀਏਸ਼ਨ ਦੇ ਸਮੂਹ ਦੁਕਾਨਦਾਰਾਂ ਨੇ ਦੀਪਕ ਕੌੜਾ ਨੂੰ ਗੁਲਦਸਤਾ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ । ਐਸੋਸੀਏਸ਼ਨ ਦੇ ਮੁਨੀਸ਼ ਮੈਨਰਾਏ ਨੇ ਆਖਿਆ ਕਿ ਦੀਪਕ ਕੋੜਾ ਨੂੰ ਯੁਵਾ ਖਤਰੀ ਸਭਾ ਦੇ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਉਹ ਜ਼ਿਲਾ ਪ੍ਰਧਾਨ ਵਰਿੰਦਰ ਕੌੜਾ ਅਤੇ ਪ੍ਰਧਾਨ ਐਡਵੋਕੇਟ ਵਿਜੇ ਧੀਰ ਦਾ ਧੰਨਵਾਦ ਕਰਦੇ ਨੇ। ਉਹਨਾਂ ਆਖਿਆ ਕਿ ਦੀਪਕ ਕੌੜਾ ਸਮਾਜ ਸੇਵਾ ਨੂੰ ਸਮਰਪਿਤ ਸ਼ਖਸੀਅਤ ਹਨ ਅਤੇ ਉਹ ਹੁਣ ਸਮਾਜ ਸੇਵੀ ਕੰਮਾਂ ਨਾਲ ਸਮਾਜ ਵਿਚ ਸਭਾ ਦੀ ਪਹਿਚਾਣ ਬਣਾਉਣਗੇ। ਉਹਨਾਂ ਆਖਿਆ ਕਿ ਕੌੜਾ ਦੇ ਪ੍ਰਧਾਨ ਨਿਯੁਕਤ ਹੋਣ ਨਾਲ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਵੱਲੋਂ ਕੌੜਾ ਨੂੰ ਮਾਨ ਸਨਮਾਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਦੀਪਕ ਕੌੜਾ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਅ ਕਿ ਯੁਵਾ ਖਤਰੀ ਸਭਾ ਦਾ ਮੁੱਖ ਉਦੇਸ਼ ਸਮਾਜ ਸੇਵੀ ਕੰਮ ਕਰਨਾ ਹੈ ਅਤੇ ਇਸ ਮਿਸ਼ਨ ਦੀ ਪ੍ਰਾਪਤੀ ਲਈ ਉਹ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਸਮਾਜ ਪ੍ਰਤੀ ਬਣਦੇ ਆਪਣੇ ਫਰਜ਼ਾਂ ਦੀ ਪੂਰਤੀ ਕਰਨਗੇ। ਇਸ ਮੌਕੇ ਲੱਕੀ ਗਿੱਲ ,ਪੁਨੀਤ ਕੁਮਾਰ ,ਵਿਕਾਸ ਸੱਚਦੇਵਾ ,ਪਿ੍ਰੰਸ ਸੱਚਦੇਵਾ, ਮੁਨੀਸ਼ ਬੇਰੀ ਪ੍ਰਵੀਨ ਕੁਮਾਰ ,ਮੁਨੀਸ਼ ਭੰਡਾਰੀ ,ਰਿਸ਼ੀ ਸ਼ਰਮਾ, ਰਿੰਕੂ ਮਨਚੰਦਾ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ ।


