ਆਈ.ਐਸ.ਐਫ. ਕਾਲਜ ‘ਚ ਸਰਬਤ ਦੇ ਭਲੇ ਲਈ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ

ਮੋਗਾ, 19 ਮਾਰਚ (ਜਸ਼ਨ) - ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਮੋਗਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ਵਿਚ ਸਰਬੱਤ ਦੇ ਭਲੇ ਲਈ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ। ਪਾਠ ਦੇ ਭੋਗ ਉਪਰੰਤ ਕੀਰਤਨੀ ਜੱਥੇ ਵਲੋਂ ਕੀਰਤਨ ਕਰ ਸੰਗਤ ਨੂੰ ਨਿਹਾਲ ਕੀਤਾ ਗਿਆ। ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ,  ਸਕੱਤਰ ਇੰਜੀ. ਜਨੇਸ਼ ਗਰਗ ਅਤੇ ਹੋਰ ਸਟਾਫ ਮੈਂਬਰਾਂ ਨੇ ਕੀਰਤਨੀ ਜੱਥੇ ਨੂੰ ਸਿਰੋਪਾਓ ਪਾਕੇ ਸਨਮਾਨਿਤ ਕੀਤਾ। ਵਿਦਿਆਰਥੀਆਂ ਵਲੋਂ ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਨੂੰ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਗਿਆ। ਇਸ ਮੌਂਕੇ ਕਾਲਜ ਦੇ ਡਾਇਰੈਕਟਰ ਡਾ. ਜੀ.ਡੀ. ਗੁਪਤਾ ਨੇ ਦੱਸਿਆ ਕਿ ਕਾਲਜ ਵਿਖੇ ਹਰ ਸਾਲ ਸਰਬਤ ਦੇ ਭਲੇ ਲਈ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਜਾਂਦੇ ਹਨ, ਤਾਂਕਿ ਵਿਦਿਆਰਥੀਆਂ ਅਤੇ ਸਟਾਫ ਨੂੰ ਧਾਰਮਿਕ ਕਾਰਜਾਂ ਦੇ ਨਾਲ ਜੋੜਿਆ ਜਾ ਸਕੇ। ਇਸ ਮੌਂਕੇ ਤੇ ਗੁਰੂ ਦਾ ਅਤੁੱਟ ਲੰਗਰ ਲਾਇਆ ਗਿਆ।  ਇਸ ਮੌਂਕੇ ਕਾਲਜ ਦੇ ਡਾਇਰੇਕਟਰ ਡਾ. ਜੀ.ਡੀ ਗੁਪਤਾ, ਉਪ ਪਿ੍ਰੰਸੀਪਲ ਡਾ ਆਰਕੇ ਨਾਰੰਗ, ਡਾ. ਨੀਰਜ ਮਿਸ਼ਰਾ, ਡਾ. ਪੂਜਾ ਚਾਵਲਾ, ਗਗਨਦੀਪ ਸਿੰਘ, ਪ੍ਰੋ. ਸੀਮਾ ਬਰਾੜ, ਦਰਸ਼ਨ ਸਿੰਘ, ਡਾ. ਗੌਤਮ ਰਥ, ਡਾ. ਪਵਨ ਪੌਰਵਾਲ, ਗੁਰਮੀਤ ਸਿੰਘ, ਡਾ. ਰਵਿੰਦਰ ਰਾਵਲ, ਡਾ. ਐਮ.ਐਸ.ਰਾਠੌਰ, ਡਾ. ਅਨੂਪ,  ਡੇਜੀ ਅਰੋੜਾ, ਰੁਪਿੰਦਰ ਕੌਰ, ਅਮਿਤ ਸ਼ਰਮਾ, ਦੁਰਗਾ ਦਾਸ, ਅਰਪਨਦੀਪ ਕੌਰ, ਰੇਖਾ ਅਰੋੜਾ, ਨਰੀਤੀ ਠਾਕੁਰ, ਸੁਖਬੀਰ ਕੌਰ, ਅਨੂਪ ਕੁਮਾਰ, ਤਨਮੇ, ਸੌਰਵ ਕੋਸੇ, ਸ਼ਮਸ਼ੇਰ ਸਿੰਘ, ਸੌਰਭ ਭੰਡਾਰੀ, ਵਿਕਰਮ ਸ਼ਰਮਾ, ਅਮਰਜੀਤ ਕੌਰ,ਸੁਧੀਰ, ਰੋਹਿਤ ਭਾਟੀਆ, ਸ਼ੈਲੀ ਪਠਾਨੀਆ, ਰਵੀ ਰੰਜਨ, ਅਸ਼ਵਨੀ, ਅਮਨਦੀਪ ਸਿੰਘ, ਕਰਮਜੀਤ ਕੌਰ, ਰਮਨਜੋਤ ਕੌਰ, ਰਿਸ਼ਨੂੰ ਭਗਵਾਨ, ਰਾਮ ਯਤਨ, ਗੁਣਵੰਤ ਕੌਰ ਦੇ ਇਲਾਵਾ ਵਿਦਿਆਰਥੀ ਅਤੇ ਸਟਾਫ ਹਾਜ਼ਰ ਸਨ।