ਯੂਨੀਕ ਸਕੂਲ ਸਮਾਲਸਰ ਨੂੰ ਸੀ.ਬੀ.ਐਸ.ਈ ਤੋਂ ਮਿਲੀ ਮਾਨਤਾ

ਸਮਾਲਸਰ, 21 ਮਾਰਚ (ਗਗਨਦੀਪ): ਯੂਨੀਕ ਸਕੂਲ ਆਫ਼ ਸੀਨੀਅਰ ਸੈਕੰਡਰੀ ਸਟੱਡੀਜ਼ ਨੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ) ਤੋਂ ਮਾਨਤਾ ਹਾਸਿਲ ਕਰਨ ਵਿੱਚ ਸਫਲਤਾ ਹਾਸਿਲ ਕਰ ਲਈ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਗੁਰਪ੍ਰੀਤ ਸਿੰਘ, ਪਿ੍ਰੰਸੀਪਲ ਮਨਦੀਪ ਕੁਮਾਰ ਨੇ ਉਪਰੋਕਤ ਸਫਲਤਾ ਦਾ ਸਿਹਰਾ ਅਧਿਆਪਕਾਂ ਦੀ ਲਗਣ ਅਤੇ ਮਾਪਿਆਂ ਦੇ ਸਹਿਯੋਗ ਨੂੰ ਦਿੱਤਾ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦੀ ਲੋੜ ਨੂੰ ਪੂਰਾ ਕਰਦਿਆਂ ਸਿਖਰ ਦਰਜੇ ਦੀ ਸਿੱਖਿਆ ਦੇ ਕੇ ਭਵਿੱਖ ਨੂੰ ਉਜਵੱਲ ਬਣਾਉਣ ਦਾ ਯਤਨ ਕੀਤਾ ਜਾਵੇਗਾ। ਉਹਨਾਂ ਨੇ ਸੰਸਥਾ ਦੀ ਵਿਸ਼ੇਸ਼ ਸਫਲਤਾ ਲਈ ਸਕੂਲ ਸਟਾਫ, ਵਿਦਿਆਰਥੀਆਂ ਅਤੇ ਸਮੂਹ ਮਾਪਿਆਂ ਨੂੰ ਵਧਾਈਆਂ ਦਿੱਤੀਆਂ। ਉਪਰੰਤ ਪੂਨਮ ਪਠੇਜਾ ਇੰਚਾਰਜ ਪ੍ਰਾਇਮਰੀ ਵਿੰਗ, ਪੂਨਮ ਰਾਣੀ ਇੰਗਲਿਸ਼ ਲੈਕਚਰਾਰ, ਨਿਸ਼ਾ ਧਵਨ ਹਿੰਦੀ ਅਧਿਆਪਕਾ, ਗੁਰਵਿੰਦਰ ਕੌਰ ਪੋਲੀਟੀਕਲ ਸਾਇੰਸ ਲੈਕਚਰਾਰ, ਕੰਵਲਦੀਪ ਕੌਰ ਕਾਮਰਸ ਲੈਕਚਰਾਰ, ਗਿਆਨ ਚੰਦ ਸਮਾਜਿਕ ਸਿੱਖਿਆ ਅਧਿਆਪਕ ਨੇ ਬੱਚਿਆਂ ਨੂੰ ਸਫਲਤਾ ਦੀ ਖੁਸ਼ੀ ਵਿੱਚ ਮਿਠਾਈਆਂ ਵੰਡੀਆਂ। ਇਸ ਮੌਕੇ ਅਖਤਰ ਪ੍ਰਵੇਜ ਖਾਨ ਭੱਟੀ ਪ੍ਰਧਾਨ, ਜਸਵੀਰ ਕੁਮਾਰ ਚਾਵਲਾ ਕੈਸ਼ੀਅਰ, ਸਰਬਨ ਸਿੰਘ ਕਮੇਟੀ ਮੈਂਬਰ ਸਾਹਿਬਾਨ ਹਾਜ਼ਰ ਸਨ।


