ਨੈਕਸਟ ਜਨਰੇਸ਼ਨ ਇੰਸਟੀਚਿਊਟ ਸੰਸਥਾ ਦੇ ਵਿਦਿਆਰਥੀ ਦਾ ਕੈਨੇਡਾ ਦਾ ਵੀਜਾ ਲੱਗਿਆ

ਸਮਾਲਸਰ, 22 ਮਾਰਚ (ਗਗਨਦੀਪ): ਸਥਾਨਕ ਮੇਨ ਬਾਜਾਰ ਵਿੱਚ ਸਥਿਤ ਨੈਕਸਟ ਜਨਰੇਸ਼ਨ ਇੰਸਟੀਚਿਊਟ ਦੇ ਵਿਦਿਆਰਥੀ ਦਾ ਕੈਨੇਡਾ ਦਾ ਵੀਜ਼ਾ ਲੱਗਣ ਦਾ ਸਮਾਚਾਰ ਮਿਲਿਆ ਹੈ। ਸੰਸਥਾ ਦੇ ਐਮ.ਡੀ. ਜਤਿੰਦਰ ਪਾਲ ਸਿੰਘ ਬਿੱਟੂ ਨੇ ਦੱਸਿਆ ਕਿ ਸੰਸਥਾ ਦੇ ਵਿਦਿਆਰਥੀ ਸੁਖਦੀਪ ਸਿੰਘ ਸਮਾਲਸਰ ਨੂੰ ਮਈ ਇਨਟੇਕ ਲਈ ਕੈਨੇਡਾ ਦਾ ਸਟੂਡੈਂਟ ਵੀਜ਼ਾ ਮਿਲਿਆ ਹੈ। ਉਹਨਾਂ ਕਿਹਾ ਕਿ ਸਾਡਾ ਮਕਸਦ ਹੀ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਅਤੇ ਗਾਈਡੈਂਸ ਦੇਣਾ ਹੈ ਤਾਂ ਕਿ ਗੁੰਮਰਾਹ ਹੋ ਕੇ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਨਾ ਹੋ ਸਕੇ।