ਪੀ.ਆਈ.ਟੀ. ਰੋਡੇ ਵਿਖੇ ਇੱਕ ਰੋਜ਼ਾ ਸਫਾਈ ਕੈਂਪ ਦਾ ਆਯੋਜਨ ਹੋਇਆ

ਸਮਾਲਸਰ, 22 ਮਾਰਚ (ਗਗਨਦੀਪ)- ਪੰਜਾਬ ਇੰਸਟੀਚਿਊਟ ਆਫ ਟੈਕਨਾਲੌਜੀ ਜੀ.ਟੀ.ਬੀ. ਗੜ੍ਹ (ਰੋਡੇ) ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵਲੋਂ ਸਵੱਛ ਭਾਰਤ ਅਭਿਆਨ ਤਹਿਤ ਕਾਲਜ ਕੈਂਪਸ ਅੰਦਰ ਇੱਕ ਰੋਜ਼ਾ ਸਫਾਈ ਕੈਂਪ ਦਾ ਆਯੋਜਨ ਵਿਭਾਗ ਮੁਖੀ ਪੰਕਜ ਮਿੱਤਲ ਦੀ ਨਿਗਰਾਨੀ ਹੇਠ ਕੀਤਾ ਗਿਆ। ਇਸ ਕੈਂਪ ਵਿੱਚ ਕਾਲਜ ਦੇ ਸਮੂਹ ਵਿਭਾਗਾਂ ਨਾਲ ਸਬੰਧਤ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਪੀ.ਆਈ.ਟੀ ਦੇ ਬੀ ਬਲਾਕ ਨੂੰ ਸਾਫ ਕੀਤਾ। ਉਪਰੰਤ ਵਿਦਿਆਰਥੀਆਂ ਦਰਮਿਆਨ ਪੋਸਟਰ ਮੇਕਿੰਗ ਪ੍ਰਤੀਯੋਗਤਾ ਕਰਵਾਈ ਗਈ ਤੇ ਪ੍ਰਤੀਯੋਗੀਆਂ ਦੀ ਹੌਂਸਲਾ ਅਫਜਾਈ ਲਈ ਪ੍ਰਮਾਣ ਪੱਤਰ ਤੇ ਇਨਾਮ ਦਿੱਤੇ ਗਏ। ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ: ਅਮਿਤ ਕੁਮਾਰ ਮਨੋਚਾ ਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਦੇ ਕੰਮ ਦੀ ਖੂਬ ਸ਼ਲਾਘਾ ਕੀਤੀ। ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਬਠਿੰਡਾ ਦੇ ਉਪ ਕੁਲਪਤੀ ਡਾ. ਮੋਹਨਪਾਲ ਸਿੰਘ ਈਸ਼ਰ, ਜੇ.ਐਸ. ਹੁੰਦਲ ਰਜਿਸਟਰਾਰ ਅਤੇ ਇੰਜੀ ਰਾਕੇਸ਼ ਕੁਮਾਰ ਸਹਾਇਕ ਰਜਿਸਟਰਾਰ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਕੀਤੀ ਮਿਹਨਤ ਵਾਸਤੇ ਧੰਨਵਾਦ ਕਿਹਾ। ਇਸ ਆਯੋਜਨ ਵਿੱਚ ਇੰਜੀ. ਗੁਰਬਿੰਦਰ ਸਿੰਘ, ਇੰਜੀ. ਤਨੂ ਅਗਰਵਾਲ, ਇੰਜੀ. ਗੁਰਭੇਜ ਸਿੰਘ, ਮਿਸ ਸ਼ਿਵਾਨੀ ਕਟਾਰੀਆ ਅਤੇ ਸਮੂਹ ਸਟਾਫ ਮੈਬਰਾਂ ਨੇ ਆਪਣਾ ਸਹਿਯੋਗ ਦਿੱਤਾ।