ਉੱਦਮੀ ਨੌਜਵਾਨਾਂ ਨੇ ਪਿੰਡ ਵਾਂਦਰ ਦੇ ਸਮਸ਼ਾਨ ਘਾਟ ਦੀ ਸਫਾਈ ਕੀਤੀ

ਬਰਗਾੜੀ 22 ਮਾਰਚ (ਮਨਪ੍ਰੀਤ ਸਿੰਘ ਬਰਗਾੜੀ, ਸਤਨਾਮ ਬੁਰਜ ਹਰੀਕਾ) ਪਿੰਡ ਅਜੀਤਗੜ ਵਾਂਦਰ ਦੇ ਉੱਦਮੀ ਨੌਜਵਾਨਾਂ ਨੇ ਪਿੰਡ ਦੇ ਸਮਸ਼ਾਨ ਘਾਟ ਅਤੇ ਇਸ ਆਲ-ਦੁਆਲੇ ਦੀ ਸਫਾਈ ਕੀਤੀ ਗਈ। ਪਿੰਡ ਦੀ ਸਾਂਝੀਆਂ ਥਾਵਾਂ ਤੇ ਬੂਟੇ ਲਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਖਾਲਸਾ ਅਤੇ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਪਿਛਲੇ ਲੰਮੇ ਤੋਂ ਸਮਸ਼ਾਨਘਾਟ ਦੀ ਸਫਾਈ ਨਹੀਂ ਕੀਤੀ ਗਈ ਸੀ ਜਿਸ ਕਰਕੇ ਇਥੇ ਬਹੁਤ ਸਾਰਾ ਘਾਹ-ਫੂਸ ਅਤੇ ਸਰਕੜਾ ਉਗਿਆ ਹੋਇਆ ਸੀ। ਸਮੂਹ ਪਿੰਡ ਨਿਵਾਸੀਆਂ ਨੇ ਨੌਜਵਾਨਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ। ਇਸ ਸਮੇਂ ਰਮਨਦੀਪ ਸਿੰਘ, ਜੱਗਾ ਸਿੰਘ ਸੇਵਾਦਾਰ, ਸੋਨਾ ਸਿੰਘ, ਕੇਵਲ ਸਿੰਘ, ਪਰਦੀਪ ਸਿੰਘ, ਦਰਸ਼ਨ ਸਿੰਘ, ਅੰਗਰੇਜ਼ ਸਿੰਘ, ਜਗਤਾਰ ਸਿੰਘ ਜੱਗੀ, ਰੇਸ਼ਮ ਸਿੰਘ ਆਦਿ ਤੋਂ ਇਲਾਵਾ ਸਤਿਕਾਰ ਕਮੇਟੀਦੇ ਸਮੂਹ ਸੇਵਾਦਾਰ ਹਾਜ਼ਰ ਸਨ।


