ਟੀ.ਬੀ. ਖਿਲਾਫ ਯੋਜਨਾਬੱਧ ਤਰੀਕੇ ਨਾਲ ਵਿੱਢੀ ਜੰਗ---:ਜ਼ਿਲ੍ਹਾ ਟੀ.ਬੀ.ਅਫਸਰ ਡਾ: ਇੰਦਰਵੀਰ ਸਿੰਘ ਗਿੱਲ

ਮੋਗਾ, 22 ਮਾਰਚ (ਜਸ਼ਨ)-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਿਕ ਵਿਸ਼ਵ ਟੀ.ਬੀ.ਦਿਵਸ ਨੂੰ ਮੁੱਖ ਰੱਖਦੇ ਹੋਏ ਅੱਜ ਟੀ.ਬੀ. ਵਿਭਾਗ ਅਧੀਨ ਜ਼ਿਲ੍ਹਾ ਸਿਹਤ ਸੁਸਾਇਟੀ ( ਆਰ ਐਨ ਟੀ ਸੀ ਪੀ) ਮੋਗਾ ਵੱਲੋਂ ਸਿਵਲ ਸਰਜਨ ਮੋਗਾ ਡਾ ਸ਼ੁਸੀਲ ਜੈਨ ਦੀ ਅਗਵਾਈ ਹੇਠ ਟੀ ਬੀ ਦੀ ਬਿਮਾਰੀ ਪ੍ਰਤੀ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਇਸ ਮੌਕੇ ਜ਼ਿਲ੍ਹਾ ਟੀ ਬੀ ਅਫਸਰ ਡਾ: ਇੰਦਰਵੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਟੀ.ਬੀ. ਦੇ ਖਿਲਾਫ ਵਿਸ਼ੇਸ ਯੋਜਨਾਬੱਧ ਤਰੀਕੇ ਨਾਲ ਜੰਗ ਵਿੱਢੀ ਜਾ ਚੁੱਕੀ ਹੈ,ਜਿਸ ਨਾਲ ਟੀ.ਬੀ. ਦੀ ਬਿਮਾਰੀ ਦਾ ਹਰ ਸ਼ੱਕੀ ਮਰੀਜ਼ ਦਾ ਚੈਕਅਪ ਅਤੇ ਇਲਾਜ ਯਕੀਨੀ ਬਣਾਇਆ ਜਾਵੇਗਾ। ਡਾ ਗਿੱਲ ਦੀ ਅਗਵਾਈ ਹੇਠ ਜ਼ਿਲ੍ਹਾ ਮੋਗਾ ਦੇ ਅੰਦਰ ਅਰਬਨ ਸਲੱਮ ਖੇਤਰ ਨਿਗਾਹਾ ਰੋਡ, ਪਿੰਡ ਘੱਲਕਲਾ, ਪਿੰਡ ਵੱਡਾ ਘਰ ਵਿਖੇ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿੱਚ ਟੀ.ਬੀ. ਦੀ ਬਿਮਾਰੀ ਦੀ ਰੋਕਥਾਮ ਇਲਾਜ ਦੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਹਾਜ਼ਰੀਨ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹਨਾਂ ਵਿੱਚ ਆਗੂਆਂ ਦੀ ਭੂਮਿਕਾ ਨਿਭਾਉਣ ਦੀ ਯੋਗਤਾ ਰੱਖਣ ਵਾਲੇ ਵਿਆਕਤੀਆਂ ਨੂੰ ਸਰਕਾਰ ਅਤੇ ਮਹਿਕਮੇ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ ਤਾਂ ਕਿ ਇਸ ਬਿਮਾਰੀ ਵਿਰੁੱਧ ਹੱਲਾ ਬੋਲਿਆ ਜਾ ਸਕੇ ਤੇ ਘਰ ਘਰ ਟੀ.ਬੀ. ਦੀ ਬਿਮਾਰੀ ਦੀ ਮੁਫਤ ਜਾਂਚ ਅਤੇ ਮੁੰਕਮਲ ਇਲਾਜ ਦਾ ਸਨੇਹਾ ਪਹੁੰਚ ਸਕੇ। ਇਸ ਸਬੰਧ ਵਿੱਚ ਅੱਜ ਸਰਕਾਰੀ ਨਰਸਿੰਗ ਸਕੂਲ ਵਿਖੇ ਵੀ ਸਿਖਿਆਰਥੀਆਂ ਨੂੰ ਇਸ ਮੁਹਿੰਮ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਅਤੇ ਸਿਖਿਆਰਥੀਆਂ ਨੇ ਵੀ ਆਪ ਟੀ.ਬੀ ਖਿਲਾਫ ਲੜਨ ਵਾਸਤੇ ਆਪ ਆਗੂ ਦੀ ਭੂਮਿਕਾ ਨਿਭਾਉਣ ਦਾ ਪ੍ਰਣ ਵੀ ਲਿਆ ।ਇਸ ਮੌਕੇ ਟੀ.ਬੀ. ਖਿਲਾਫ ਜੰਗ ਵਿੱਚ ਮੋਹਰੀ ਭੂਮਿਕਾ ਨਿਭਾਅ ਰਹੇ ਇੰਚਾਰਜ ਟੀ.ਬੀ. ਡਰੱਗ ਸਟੋਰ ਜਿਲਾ ਮੋਗਾ ਨੀਲ ਮਨੀ, ਸੀਨੀਅਰ ਲੈਬ ਟੈਕਨੀਸ਼ੀਅਨ ਜਸਵੀਰ ਸਿੰਘ, ਅਮਰਦੀਪ ਸਿੰਘ, ਵਿਪਨ ਕੁਮਾਰ, ਕਮਲਜੀਤ ਸਿੰਘ ਅਤੇ ਹੋਰ ਸਟਾਫ ਵੀ ਮੌਜੂਦ ਸੀ।


