ਦਵਿੰਦਰ ਸਿੰਘ ਖੀਪਲ ਪ੍ਰਧਾਨ ਨਿਯੁਕਤ ,ਰਾਜਪੂਤ ਭਲਾਈ ਸੰਸਥਾ ਮੋਗਾ ਦਾ ਹੋਇਆ ਜਨਰਲ ਇਜਲਾਸ

ਮੋਗਾ,2 ਮਾਰਚ (ਜਸ਼ਨ)ਰਾਜਪੂਤ ਭਲਾਈ ਸੰਸਥਾ ਮੋਗਾ ਦਾ ਜਨਰਲ ਇਜਲਾਸ ਮੋਗਾ ਵਿਖੇ ਹੋਇਆ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਇਕੱਤਰ ਹੋਏ ਮੈਂਬਰਾਂ ਤੇ ਅਹੁਦੇਦਾਰਾਂ ਹਰਜਿੰਦਰ ਸਿੰਘ ਕੰਡਾ, ਡਾ. ਪ੍ਰੇਮ ਸਿੰਘ, ਸੁਰਜੀਤ ਸਿੰਘ ਕਾਉਂਕੇ, ਜਗਤਾਰ ਸਿੰਘ ਈ.ਟੀ.ਓ. ਪਿ੍ਰੰ: ਗੁਰਮੇਲ ਸਿੰਘ ਚੰਦ ਨਵਾਂ, ਸੁਰਿੰਦਰ ਸਿੰਘ ਖੀਪਲ, ਮਾ. ਗੁਰਦੇਵ ਸਿੰਘ ਆਦਿ ਨੇ ਪਿਛਲੇ ਸਮੇਂ ਦੌਰਾਨ ਭੁਪਿੰਦਰ ਸਿੰਘ ਧੁੰਨਾ ਅਤੇ ਸਮੁੱਚੀ ਟੀਮ ਵੱਲੋਂ ਰਾਜਪੂਤ ਭਲਾਈ ਸਭਾ ਵੱਲੋਂ ਕੀਤੇ ਸਮਾਜ ਸੇਵੀ ਕਾਰਜਾਂ, ਵੱਖ ਵੱਖ ਗਤੀਵਿਧੀਆਂ ਅਤੇ ਪਰਉਪਕਾਰੀ ਕੰਮਾਂ ਦਾ ਵਿਸਥਾਰ ਸਹਿਤ ਜ਼ਿਕਰ ਕਰਦਿਆਂ ਇਸ ਸਮੇਂ ਵਿਚ ਕੀਤੀਆਂ ਸ਼ਲਾਘਾਯੋਗ ਪ੍ਰਾਪਤੀਆਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਭੁਪਿੰਦਰ ਸਿੰਘ ਧੁੰਨਾ ਨੇ ਆਪਣੇ ਸਮੇਂ ਵਿਚ ਕੀਤੀਆਂ ਸਾਰੀਆਂ ਗਤੀਵਿਧੀਆਂ ਦਾ ਲੇਖਾ ਜੋਖਾ ਪੇਸ਼ ਕਰਦਿਆਂ ਸਮੂਹ ਮੈਂਬਰਾਂ ਦੇ ਭਰਵੇਂ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਵਿੱਤ ਸਕੱਤਰ ਵਿਜੈ ਕੰਡਾ ਨੇ ਇਸ ਸਮੇ ਸਾਰੇ ਹਿਸਾਬ ਕਿਤਾਬ ਦਾ ਵੇਰਵਾ ਪੇਸ਼ ਕੀਤਾ। ਇਸ ਮੌਕੇ ਭੁਪਿੰਦਰ ਸਿੰਘ ਧੁੰਨਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਮਾਗਮ ਦੌਰਾਨ ਬੜੇ ਖੁਸ਼ਗਵਾਰ ਮਾਹੌਲ ਵਿਚ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕਰਵਾਈ ਗਈ, ਜਿਸ ਵਿਚ ਦਵਿੰਦਰ ਸਿੰਘ ਖੀਪਲ ਪ੍ਰਧਾਨ, ਹਰਮੀਤ ਬੋਬੀ ਕੰਡਾ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰ ਸਿੰਘ ਖੀਪਲ ਮੀਤ ਪ੍ਰਧਾਨ, ਜਗਤਾਰ ਸਿੰਘ ਈ.ਟੀ.ਓ. ਚੇਅਰਮੈਨ, ਭੁਪਿੰਦਰ ਸਿੰਘ ਧੁੰਨਾ VICE ਚੇਅਰਮੈਨ, ਕੁਲਦੀਪ ਸਿੰਘ ਕੋਮਲ ਜਨਰਲ ਸਕੱਤਰ, ਮਾ. ਗੁਰਦੇਵ ਸਿੰਘ JOINT ਸਕੱਤਰ, ਵਿਜੈ ਕੰਡਾ ਵਿੱਤ ਸਕੱਤਰ, ਡਾ. ਪ੍ਰੇਮ ਸਿੰਘ, ਅਮਰ ਨਾਥ ਕੰਡਾ, ਸੁਰਜੀਤ ਸਿੰਘ ਕਾਉਂਕੇ, ਅਮਰਜੀਤ ਕਲਕੱਤਾ, ਪਿ੍ਰੰ: ਚਰਨਜੀਤ ਸਿੰਘ, ਹਰਜਿੰਦਰ ਸਿੰਘ ਕੰਡਾ ਸਾਰੇ ਸਰਪ੍ਰਸਤ ਨਿਯੁਕਤ ਕੀਤੇ ਗਏ। ਇਸ ਮੌਕੇ ਗੁਰਪ੍ਰੀਤ ਧੂਰੀ,ਤੇਜਪਾਲ SINGH ਜੌੜਾ ,ਰਣਜੀਤ ਸਿੰਘ ਸਬਰੀਨਾ ਵਾਲੇ ਆਦਿ ਹਾਜਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


