ਸੰਸਥਾਵਾਂ ਅਤੇ ਘਰਾਂ ਵਿੱਚ ਮੱਛਰ ਦਾ ਲਾਰਵਾ ਮਿਲਣ ਤੇ ਹੋਵੇਗਾ ਚਲਾਨ-ਡਾ: ਸ਼ੁਸ਼ੀਲ ਜੈਨ

ਮੋਗਾ, 28 ਮਾਰਚ (ਜਸ਼ਨ)-ਸਿਹਤ ਵਿਭਾਗ ਮੋਗਾ ਡੇਂਗੂ ਅਤੇ ਮਲੇਰੀਆ ਦੇ ਸੰਭਾਵੀ ਸੀਜਨ ਨੂੰ ਧਿਆਨ ਵਿੱਚ ਰੱਖਦਿਆਂ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਖਤੀ ਦੇ ਰੌਂਅ ਵਿੱਚ ਹੈ। ਇਸ ਸਬੰਧੀ ਅੱਜ ਸਿਵਲ ਸਰਜਨ ਮੋਗਾ ਡਾ. ਸ਼ੁਸ਼ੀਲ ਜੈਨ ਨੇ ਪਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਵਿਭਾਗ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਡੇਂਗੂ ਅਤੇ ਮਲੇਰੀਆ ਦੇ ਸੰਭਾਵੀ ਪਰਕੋਪ ਨੂੰ ਰੋਕਣ ਲਈ ਰੋਕਥਾਮ ਅਤੇ ਜਾਗਰੂਕਤਾ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਹੁਣ ਸਾਡੇ ਕਰਮਚਾਰੀ ਘਰ ਘਰ ਜਾ ਕੇ ਕੂਲਰਾਂ, ਫਰਿੱਜਾਂ ਅਤੇ ਪਾਣੀ ਵਾਲੇ ਹੋਰ ਸ੍ੋਤਾਂ ਦੀ ਜਾਂਚ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਸ ਸਬੰਧੀ ਵਿਭਾਗ ਵੱਲੋਂ 5 ਅਪ੍ੈਲ ਨੂੰ ਮੋਗਾ ਸ਼ਹਿਰ ਅਤੇ ਪਿੰਡਾਂ ਨਾਲ ਸਬੰਧਿਤ ਸਮਾਜ ਸੇਵੀ ਸੰਸਥਾਵਾਂ ਨਾਲ ਇੱਕ ਮੀਟਿੰਗ ਕਰਕੇ ਉਹਨਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਾਵੇਗੀ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਹਨਾਂ ਦਾ ਸਹਿਯੋਗ ਲਿਆ ਜਾਵੇਗਾ । ਉਹਨਾਂ ਦੱਸਿਆ ਕਿ ਹਰ ਸ਼ੁਕਰਵਾਰ ਨੂੰ ਸਿਹਤ ਵਿਭਾਗ ਅਤੇ ਮਿਉਂਸਪਲ ਕਾਰਪੋਰੇਸ਼ਨ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਚੈਕਿੰਗ ਕੀਤੀ ਜਾਵੇਗੀ ਅਤੇ  ਜੇਕਰ ਕਿਸੇ ਵੀ ਸਰਕਾਰੀ ਜਾਂ ਗੈਰਸਰਕਾਰੀ ਸੰਸਥਾ ਵਿੱਚੋਂ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਉਸ ਸੰਸਥਾ ਦੇ ਮੁਖੀ ਦਾ ਅਤੇ ਘਰਾਂ ਵਿੱਚੋਂ ਲਾਰਵਾ ਮਿਲਣ ਤੇ ਪਰਿਵਾਰ ਦੇ ਮੁਖੀ ਦਾ ਚਲਾਨ ਕੱਟਿਆ ਜਾਵੇਗਾ। ਇਸ ਲਈ ਘਰਾਂ ਅਤੇ ਸੰਸਥਾਵਾਂ ਦੇ ਮਾਲਕਾਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਆਪਣੇ ਅਦਾਰੇ ਦੀ ਚਾਰਦੀਵਾਰੀ ਦੇ ਅੰਦਰ ਪਾਣੀ ਜਮਾਂ ਹੋਣ ਵਾਲੀਆਂ ਥਾਵਾਂ ਦੀ ਸ਼ਿਨਾਖਤ ਕਰਨ ਤੇ ਪਾਣੀ ਦੇ ਸ੍ੋਤਾਂ ਜਿਵੇਂ ਕੂਲਰਾਂ, ਫਰਿੱਜਾਂ ਦੀਆਂ ਟ੍ੇਆਂ, ਪਾਣੀ ਵਾਲੀਆਂ ਖੇਲਾਂ ਅਤੇ ਟੈਂਕੀਆਂ, ਟਾਇਰਾਂ, ਪੰਛੀਆਂ ਲਈ ਰੱਖੇ ਪਾਣੀ ਦੇ ਭਾਂਡਿਆਂ, ਗਮਲਿਆਂ ਆਦਿ ਵਿੱਚ ਪਾਣੀ ਖੜਾ ਨਾ ਹੋਣ ਦੇਣ ਤੇ ਹਰ ਹਫਤੇ ਇਹਨਾਂ ਸ੍ੋਤਾਂ ਦੀ ਸਫਾਈ ਕਰਵਾਉਣ । ਲਾਰਵਾ ਮਿਲਣ ਤੇ ਘਰ ਦੇ ਮਾਲਕ ਅਤੇ ਸੰਸਥਾ ਦੇ ਮੁਖੀ ਨੂੰ ਇਸ ਲਈ ਜਿੰਮੇਵਾਰ ਠਹਿਰਾਇਆ ਜਾਵੇਗਾ ਤੇ ਨਿੱਜੀ ਤੌਰ ਤੇ ਉਸਦਾ ਹੀ ਚਲਾਨ ਕੱਟਿਆ ਜਾਵੇਗਾ । ਇਸ ਮੌਕੇ ਜਿਲਾ ਐਪੀਡੀਮਾਲੋਜ਼ਿਸਟ ਡਾ. ਮੁਨੀਸ਼ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਦਫਤਰ ਸਿਵਲ ਸਰਜਨ ਮੋਗਾ ਵੱਲੋਂ ਸੈਨੇਟਰੀ ਇੰਸਪੈਕਟਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਵਿੱਚ ਚਾਰ ਮੈਂਬਰੀ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ ਜੋ ਮਿਉਂਸਪਲ ਕਾਰਪੋਰੇਸ਼ਨ ਦੀ ਟੀਮ ਨੂੰ ਨਾਲ ਲੈ ਕੇ ਅੱਜ ਤੋਂ ਲਾਰਵਾ ਚੈਕ ਕਰਨ ਦੀ ਮੁਹਿੰਮ ਸ਼ੁਰੂ ਕਰ ਰਹੇ ਹਨ । ਉਹਨਾਂ ਆਮ ਪਬਲਿਕ ਨੂੰ ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਓ ਲਈ ਇਸ ਮੁਹਿੰਮ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਅਤੇ ਦਿਨ ਅਤੇ ਰਾਤ ਵੇਲੇ ਮੱਛਰ ਨੂੰ ਲੜਨ ਤੋਂ ਰੋਕਣ ਲਈ ਸਰੀਰ ਨੂੰ ਢਕ ਕੇ ਰੱਖਿਆ ਜਾਵੇ ਅਤੇ ਮੱਛਰ ਭਜਾਊ ਕਰੀਮਾਂ ਆਦਿ ਦੀ ਵਰਤੋਂ ਦੀ ਸਲਾਹ ਦਿੱਤੀ । ਆਮ ਲੋਕ ਕਿਸੇ ਵੀ ਲੋੜ ਵੇਲੇ ਜਿਲਾ ਐਪੀਡੀਮਾਲੋਜ਼ਿਸਨ ਡਾ. ਮੁਨੀਸ਼ ਅਰੋੜਾ ਨਾਲ ਸੰਪਰਕ ਕਰ ਸਕਦੇ ਹਨ