ਮੁੱਖ ਮੰਤਰੀ ਨੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਨਵ ਨਿਯੁਕਤ ਚੇਅਰਮੈਨ ਰਮਲ ਬਹਿਲ ਨੂੰ ਭੇਦ ਗੁੱਪਤ ਰੱਖਣ ਦੀ ਚੁਕਾਈ ਸਹੁੰ

ਚੰਡੀਗੜ, 28 ਮਾਰਚ(ਪੱਤਰ ਪਰੇਰਕ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਆਪਣੇ ਚੈਂਬਰ ’ਚ ਹਾਲ ਹੀ ਵਿਚ ਪੰਜਾਬ ਅਧੀਨ ਸੇਵਾਵਾਂ ਚੋਣ (ਪੀ.ਐਸ.ਐਸ.ਐਸ.) ਬੋਰਡ ਦੇ ਨਵ ਨਿਯੁਕਤ ਕੀਤੇ ਗਏ ਚੇਅਰਮੈਨ ਸ਼੍ਰੀ ਰਮਲ ਬਹਿਲ ਨੂੰ ਚੇਅਰਮੈਨ ਵਜੋਂ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਮੁੱਖ ਸਕੱਤਰ ਸ਼੍ਰੀ ਕਰਨ ਅਵਤਾਰ ਸਿੰਘ ਨੇ ਸ਼੍ਰੀ ਰਮਨ ਬਹਿਲ ਨੂੰ ਸਹੁੰ ਚੁਕਾਉਣ ਦੇ ਸਮਾਗਮ ਦੀ ਕਾਰਵਾਈ ਚਲਾਈ। ਇਸ ਮੌਕੇ ਹਾਜ਼ਰ ਉੱਘੀਆਂ ਸਖ਼ਸ਼ੀਅਤਾਂ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਰਾਣਾ ਕੇ.ਪੀ.ਸਿੰਘ ਸਕੱਤਰ ਪਰਸੋਨਲ ਸ਼੍ਰੀ ਏ.ਐਸ. ਮਿਗਲਾਨੀ, ਸਾਬਕਾ ਰਾਜ ਸਭਾ ਮੈਂਬਰ ਸ਼੍ਰੀ ਐਚ.ਐਸ. ਹੰਸਪਾਲ ਤੋਂ ਇਲਾਵਾ ਸ਼੍ਰੀ ਬਹਿਲ ਦੇ ਪਰਿਵਾਰਕ ਮੈਂਬਰ, ਮਿੱਤਰ ਅਤੇ ਰਿਸ਼ਤੇਦਾਰ ਸ਼ਾਮਲ ਸਨ। ਸ਼੍ਰੀ ਬਹਿਲ ਦੀ ਨਿਯੁਕਤੀ ਬਾਰੇ ਨੋਟੀਫਿਕੇਸ਼ਨ ਪਿਛਲੇ ਹਫਤੇ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਸੀ। ਗੌਰਤਲਬ ਹੈ ਕਿ ਇਸ ਸਾਲ ਫਰਵਰੀ ਵਿਚ 11 ਮੈਂਬਰੀ ਪੀ.ਐਸ.ਐਸ.ਐਸ. ਬੋਰਡ ਭੰਗ ਕੀਤੇ ਜਾਣ ਤੋਂ ਬਾਅਦ ਅਧੀਨ ਸੇਵਾਵਾ ਚੋਣ ਬੋਰਡ ਦੇ ਚੇਅਰਮੈਨ ਦੀ ਅਸਾਮੀ ਖਾਲੀ ਸੀ।


