ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸਵ: ਬਿੱਕਰ ਸਿੰਘ ਯਾਦਗਾਰੀ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਹੋਇਆ ਸਮਾਪਤ

ਸਮਾਲਸਰ, 29 ਮਾਰਚ (ਗਗਨਦੀਪ): ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸਵ: ਬਿੱਕਰ ਸਿੰਘ ਯਾਦਗਾਰੀ ਦੋ ਰੋਜ਼ਾ ਕਬੱਡੀ ਕੱਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਡੇ ਵਿਖੇ ਆਯੋਜਿਤ ਕੀਤਾ ਗਿਆ ਸੀ। ਇਹ ਟੂਰਨਾਮੈਂਟ ਪਿੰਡ ਦੇ ਨੌਜਵਾਨਾਂ ਨੇ ਵਿਦੇਸ਼ਾਂ ਵਿੱਚ ਰਹਿੰਦੇ, ਪਿੰਡ ਦੇ ਦਾਨੀ ਸੱਜਣਾਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਸਮਾਪਤ ਹੋਇਆ। ਕਬੱਡੀ ਕੱਪ ਦੇ ਫਾਇਨਲ ਮੁਕਾਬਲਿਆਂ ਵਿੱਚ ਕਬੱਡੀ ਉਪਨ ਦਾ ਪਹਿਲਾ ਇਨਾਮ ਲੰਡੇ ਟੀਮ, ਦੂਸਰਾ ਸਥਾਨ ਇੰਦਗੜ, 72 ਕਿੱਲੋ ਵਰਗ ਵਿੱਚ ਪਹਿਲਾ ਇਨਾਮ ਕੋਟ ਭਾਈ, ਦੂਸਰਾ ਸਥਾਨ ਮਹਿਲ ਕਲਾਂ, ਕਬੱਡੀ 58 ਕਿੱਲੋ ਵਰਗ ਵਿੱਚ ਪਹਿਲਾ ਇਨਾਮ ਲੰਡੇ, ਦੂਸਰਾ ਸਥਾਨ ਗਿਲਜੇ ਵਾਲਾ ਨੇ ਹਾਸਿਲ ਕੀਤਾ। ਇਨਾਮਾਂ ਦੀ ਵੰਡ ਬਾਬਾ ਸੁਖਮੰਦਰ ਸਿੰਘ ਮੁੱਖ ਸੇਵਾਦਾਰ ਇਤਿਹਾਸਕ ਗੁਰਦੁਆਰਾ ਗੁਰੂਸਰ ਅਤੇ ਸੰਤ ਬਾਬਾ ਕੜਿਆਲ ਵਾਲਿਆਂ ਨੇ ਕੀਤੀ। ਫਾਇਨਲ ਮੈਚ ਦੌਰਾਨ ਲੱਖਾ ਲੰਡੇ, ਵਰਿੰਦਰ ਲੰਡੇ, ਵਿੱਕੀ ਲੰਡੇ ਆਦਿ ਖਿਡਾਰੀਆਂ ਦੀ ’ਇਕੱਲੀ ਇਕੱਲੀ ਕਬੱਡੀ ’ਤੇ ਛੇ-ਛੇ ਹਜ਼ਾਰ ਰੁਪਏ ਦੇ ਨਗਦ ਇਨਾਮ ਦਰਸ਼ਕਾਂ ਵੱਲੋਂ ਘੋਸ਼ਿਤ ਕੀਤੇ ਗਏ। ਪੂਰੇ ਟੂਰਨਾਮੈਂਟ ਵਿੱਚ ਉਪਨ ਦੇ ਬੈਸਟ ਰੇਡਰ ਜੇ.ਪੀ. ਫਤਿਹਗੜੀਆ ਅਤੇ ਬੈਸਟ ਜਾਫੀ ਥਰਾਜੀ ਭਗਤਾ ਨੂੰ ਮੋਟਰ ਸਾਈਕਲ, 72 ਕਿੱਲੋ ਵਰਗ ਦੇ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਕੂਲਰ ਦਿੱਤੇ ਗਏ। 58 ਕਿੱਲੋ ਵਰਗ ਵਿੱਚ ਸੋਨੂੰ ਸੋਹਾਲੀ ਨੂੰ ਬੈਸਟ ਰੇਡਰ, ਬਿੱਟੂ ਲੰਡੇ ਨੂੰ ਬੈਸਟ ਜਾਫੀ ਦਾ ਖਿਤਾਬ ਦਿੱਤਾ ਗਿਆ। ਇਸ ਟੂਰਨਾਮੈਂਟ ਵਿੱਚ ਫਿਰੋਜਪੁਰ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਸੰਗਰੂਰ, ਜਲੰਧਰ, ਬਰਨਾਲਾ ਤੇ ਮੋਗਾ ਜਿਲੇ ਦੀਆਂ ਟੀਮਾਂ ਤੋਂ ਇਲਾਵਾ ਗੁਆਂਢੀ ਸੂਬੇ ਹਰਿਆਣਾ ਦੀਆਂ ਟੀਮਾਂ ਸਮੇਤ ਕੁੱਲ 120 ਨਾਮਵਰ ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਕਮੇਟੀ ਵੱਲੋਂ ਲੰਡੇ ਦੇ ਗੋਲਡ ਮੈਡਲਿਸਟ ਬਾਡੀ ਬਿਲਡਰ ਸੋਨੂੰ, ਮਾਰਸ਼ਲ ਆਰਟ ਵਿੱਚ ਗੋਲਡ ਮੈਡਲਿਸਟ ਕਮਲਜੀਤ ਕੌਰ ਲੰਡੇ, ਸਕੂਲਾਂ ਦੇ ਸ਼ਬਦਾਵਲੀ ਮੁਕਾਬਲੇ ਵਿੱਚ ਅਵੱਲ ਵੀਰਪਾਲ ਕੌਰ, ਸਰਹੱਦ ਤੇ ਮੁਕਾਬਲੇ ਵਿੱਚ ਜ਼ਖਮੀ ਹੋਏ ਫੌਜੀ ਗੁਰਚਰਨ ਸਿੰਘ ਲੰਡੇ ਨੂੰ ਵਿਸ਼ੇਸ਼ ਸਨਮਾਨ ਦਿੱਤੇ ਗਏ। ਇਸ ਦੌਰਾਨ ਸੰਸਾਰ ਕਬੱਡੀ ਕੱਪ ਦੇ ਕੈਪਟਨ ਸੁਖਬੀਰ ਸਰਾਂਵਾਂ, ਸਾਬਕਾ ਖਿਡਾਰੀ ਪੂਰਨ ਸਿੰਘ, ਰੇਸ਼ਮ ਸਿੰਘ, ਢਾਡੀ, ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਅਵਤਾਰ ਲੰਡੇ, ਕਮਲਜੀਤ ਸਿੰਘ ਲੰਡੇ, ਜੰਟਾ ਲੰਡੇ, ਸਰਪੰਚ ਜਗਜੀਤ ਸਿੰਘ, ਸਾਬਕਾ ਸਰਪੰਚ ਗੁਰਮੁਖ ਸਿੰਘ, ਕਮੇਟੀ ਪ੍ਰਧਾਨ ਸੇਵਕ ਸਿੰਘ, ਜੱਗਾ ਮਨੀਲਾ, ਅੰਗਰੇਜ ਜਰਮਨੀ, ਮਾਸਟਰ ਗੁਰਸੇਵਕ ਸਿੰਘ, ਚੰਦ ਸਿੰਘ ਮਨੀਲਾ, ਸ਼ ਵੀ ਬਰਾੜ, ਲਾਡੀ ਵਿਰਕ ਆਦਿ ਨੇ ਆਪਣੀ ਹਾਜਰੀ ਲਵਾਈ।


